bjp-overtook-akali-dal-in-vote-percentage-bjp-stood-second-in-three-constituencies-and-third-in-six-seats

ਭਾਜਪਾ ਨੇ ਵੋਟ ਪ੍ਰਤੀਸ਼ਤ ’ਚ ਅਕਾਲੀ ਦਲ ਨੂੰ ਪਛਾੜਿਆ, ਭਾਜਪਾ ਤਿੰਨ ਹਲਕਿਆਂ ’ਚ ਦੂਜੇ ਅਤੇ ਛੇ ਸੀਟਾਂ ’ਤੇ ਤੀਜੇ ਸਥਾਨ ’ਤੇ ਰਹੀ

Jun5,2024 | Bureau | Delhi

ਪਹਿਲੀ ਵਾਰ ਪੰਜਾਬ ਵਿਚ 13 ਲੋਕ ਸਭਾ ਸੀਟਾਂ ’ਤੇ ਇਕੱਲਿਆਂ ਚੋਣ ਲੜ ਰਹੀ ਭਾਰਤੀ ਜਨਤਾ ਪਾਰਟੀ ਨੇ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਹਾਲਾਂਕਿ ਭਾਜਪਾ ਨੇ ਕੋਈ ਸੀਟ ਨਹੀਂ ਜਿੱਤੀ ਪਰ ਗੁਰਦਾਸਪੁਰ, ਜਲੰਧਰ ਅਤੇ ਲੁਧਿਆਣਾ ਵਿਚ ਕਾਂਗਰਸੀ ਉਮੀਦਵਾਰਾਂ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਨਤੀਜਿਆਂ ਅਨੁਸਾਰ ਭਾਜਪਾ ਛੇ ਸੀਟਾਂ ’ਤੇ ਤੀਜੇ ਨੰਬਰ ’ਤੇ ਰਹੀ। ਖਡੂਰ ਸਾਹਿਬ ਸੀਟ ਨੂੰ ਛੱਡ ਕੇ ਕੋਈ ਵੀ ਅਜਿਹੀ ਸੀਟ ਨਹੀਂ ਜਿੱਥੇ ਭਾਜਪਾ ਨੂੰ 1 ਲੱਖ ਤੋਂ ਘੱਟ ਵੋਟਾਂ ਮਿਲੀਆਂ ਹੋਣ। ਲੁਧਿਆਣਾ ਵਿਚ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਨੂੰ ਸਭ ਤੋਂ ਵੱਧ 3,01,282 ਵੋਟਾਂ ਮਿਲੀਆਂ ਹਨ।ਪਹਿਲੀ ਵਾਰ ਇਕੱਲੇ ਚੋਣ ਲੜ ਰਹੀ ਭਾਜਪਾ ਲਈ ਚੋਣ ਸਫ਼ਰ ਆਸਾਨ ਨਹੀਂ ਸੀ। ਭਾਜਪਾ ਉਮੀਦਵਾਰਾਂ ਨੂੰ ਸ਼ੁਰੂ ਤੋਂ ਹੀ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।


ਪਟਿਆਲਾ ਤੋਂ ਭਾਜਪਾ ਦੀ ਉਮੀਦਵਾਰ ਪ੍ਰਨੀਤ ਕੌਰ ਹੋਵੇ ਜਾਂ ਅੰਮ੍ਰਿਤਸਰ ਦੇ ਤਰਨਜੀਤ ਸਿੰਘ ਸੰਧੂ ਜਾਂ ਫ਼ਰੀਦਕੋਟ ਦੇ ਹੰਸਰਾਜ ਹੰਸ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨ ਜਥੇਬੰਦੀਆਂ ਦੇ ਵਿਰੋਧ ਕਾਰਨ ਭਾਜਪਾ ਉਮੀਦਵਾਰਾਂ ਨੂੰ ਪੇਂਡੂ ਖੇਤਰਾਂ ਵਿਚ ਚੋਣ ਪ੍ਰਚਾਰ ਕਰਨ ਦਾ ਬਹੁਤਾ ਮੌਕਾ ਵੀ ਨਹੀਂ ਮਿਲਿਆ। ਵੋਟਾਂ ਵਾਲੇ ਦਿਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਜਥੇਬੰਦੀਆਂ ਦੀ ਆੜ ਵਿਚ ਸ਼ਰਾਰਤੀ ਅਨਸਰਾਂ ਵੱਲੋਂ ਭਾਜਪਾ ਦੇ ਬੂਥ ਪੁੱਟ ਦੇਣ ਦਾ ਦੋਸ਼ ਲਾਇਆ ਸੀ। ਇਸ ਦੇ ਬਾਵਜੂਦ ਭਾਜਪਾ ਨੇ ਆਪਣੇ ਦਮ ’ਤੇ ਸੂਬੇ ’ਚ 25,00,877 ਵੋਟਾਂ ਹਾਸਲ ਕੀਤੀਆਂ ਹਨ। ਵੋਟਾਂ ਦੇ ਲਿਹਾਜ਼ ਨਾਲ ਭਾਜਪਾ ਆਪਣੀ ਪੁਰਾਣੀ ਗੱਠਜੋੜ ਪਾਰਟੀ ਸ਼੍ਰੋਮਣੀ ਅਕਾਲੀ ਦਲ ਤੋਂ 6,92,040 ਵੋਟਾਂ ਨਾਲ ਅੱਗੇ ਹੈ।


ਜਿੱਥੇ ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ, ਉਥੇ ਭਾਜਪਾ ਦੇ 9 ਉਮੀਦਵਾਰ ਨਾ ਸਿਰਫ਼ ਆਪਣੀ ਜ਼ਮਾਨਤ ਬਚਾਉਣ ’ਚ ਕਾਮਯਾਬ ਰਹੇ ਸਗੋਂ ਤਿੰਨ ਸੀਟਾਂ ’ਤੇ ਜੇਤੂ ਉਮੀਦਵਾਰ ਨਾਲ ਸਿੱਧਾ ਮੁਕਾਬਲਾ ਵੀ ਸੀ ਜਦਕਿ ਭਾਜਪਾ 6 ਸੀਟਾਂ ’ਤੇ ਤੀਜੇ ਅਤੇ 1 ਸੀਟ ’ਤੇ ਚੌਥੇ ਸਥਾਨ ’ਤੇ ਰਹੀ। ਤਿੰਨ ਸੀਟਾਂ ’ਤੇ ਭਾਜਪਾ ਪੰਜਵੇਂ ਸਥਾਨ ’ਤੇ ਰਹੀ। ਖ਼ਾਸ ਗੱਲ ਇਹ ਹੈ ਕਿ ਪੰਥਕ ਸੀਟ ਕਹੀ ਜਾਂਦੀ ਖਡੂਰ ਸਾਹਿਬ ਤੋਂ ਭਾਜਪਾ ਦੇ ਮਨਜੀਤ ਸਿੰਘ ਮੰਨਾ 5ਵੇਂ ਨੰਬਰ ’ਤੇ ਰਹੇ ਜਦੋਂ ਕਿ ਅਕਾਲੀ ਦਲ ਦੇ ਵਿਰਸਾ ਸਿੰਘ ਨੂੰ ਵਲਟੋਹਾ ਮੰਨਾ ਨਾਲੋਂ ਸਿਰਫ਼ 43 ਵੋਟਾਂ ਵੱਧ ਮਿਲੀਆਂ ਹਨ। ਭਾਜਪਾ ਨੇ 2019 ਵਿਚ 9.63 ਵੋਟ ਫ਼ੀਸਦੀ ਲਏ ਸਨ। ਹਾਲਾਂਕਿ ਉਸ ਸਮੇਂ ਉਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਸੀ ਅਤੇ ਭਾਜਪਾ ਤਿੰਨ ਸੀਟਾਂ ’ਤੇ ਲੜਦੀ ਸੀ। ਇਸ ਦੇ ਮੁਕਾਬਲੇ ਇਸ ਵਾਰ ਭਾਜਪਾ ਦਾ ਵੋਟ ਸ਼ੇਅਰ 18.56 ਫੀਸਦੀ ਰਿਹਾ ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਤੀਜਾ ਬਦਲ ਬਣਨ ਲਈ ਤਿਆਰ ਹੈ।

bjp-overtook-akali-dal-in-vote-percentage-bjp-stood-second-in-three-constituencies-and-third-in-six-seats


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com