-

ਬਾਵਾ ਨੇ ਹਨੂਮਾਨਗੜ੍ਹ ਰਾਜਸਥਾਨ ਪਹੁੰਚ ਕੇ ਕੀਤਾ ਚੌਧਰੀ ਵਿਨੋਦ ਦੇ ਹੱਕ 'ਚ ਪ੍ਰਚਾਰ

Nov16,2023 | Narinder Kumar |

ਕਾਂਗਰਸ ਹਾਈ ਕਮਾਂਡ ਓ.ਬੀ.ਸੀ. ਵਿਭਾਗ ਵੱਲੋਂ ਰਾਜਸਥਾਨ ਦੇ ਹਲਕਾ ਹਨੂਮਾਨਗੜ੍ਹ ਵਿਚ ਅਬਜ਼ਰਵਰ ਦੇ ਤੌਰ 'ਤੇ ਨਿਯੁਕਤ ਕੀਤੇ ਸੀਨੀਅਰ ਕਾਂਗਰਸੀ ਨੇਤਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ ਇੰਚਾਰਜ ਹਿਮਾਚਲ ਕ੍ਰਿਸ਼ਨ ਕੁਮਾਰ ਬਾਵਾ ਅਤੇ ਵਾਈਸ ਚੇਅਰਮੈਨ ਓ.ਬੀ.ਸੀ. ਵਿਭਾਗ ਪੰਜਾਬ ਪ੍ਰਦੇਸ਼ ਕਾਂਗਰਸ ਰੇਸ਼ਮ ਸਿੰਘ ਸੱਗੂ ਨੇ ਹਨੂਮਾਨਗੜ੍ਹ ਇਲਾਕੇ ਦੇ ਪਿੰਡਾਂ ਵਿਚ ਵਿਧਾਇਕ ਰਹੇ ਚੌਧਰੀ ਵਿਨੋਦ ਕੁਮਾਰ ਦੇ ਹੱਕ ਵਿਚ ਪ੍ਰਚਾਰ ਕੀਤਾ। ਇਸ ਸਮੇਂ ਹਲਕੇ 'ਚ ਸਰਗਰਮੀ ਨਾਲ ਕੰਮ ਕਰ ਰਹੇ ਯੂਥ ਨੇਤਾ ਰੋਹਿਤ ਸੁਆਮੀ ਸਰਪੰਚ ਵੀ ਨਾਲ ਸਨ।

ਬਾਵਾ ਨੇ ਕਿਹਾ ਕਿ ਚੌਧਰੀ ਵਿਨੋਦ ਕੁਮਾਰ ਦਾ ਹਨੂਮਾਨਗੜ੍ਹ ਹਲਕੇ ਦੇ ਸੂਝਵਾਨ ਵੋਟਰਾਂ ਨਾਲ 20 ਸਾਲ ਪੁਰਾਣਾ ਰਿਸ਼ਤਾ ਹੈ। ਲੋੜ ਹੈ ਇਸ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਦੇ ਹੋਏ ਚੌਧਰੀ ਵਿਨੋਦ ਕੁਮਾਰ ਨੂੰ ਅਸ਼ੋਕ ਗਹਿਲੋਤ ਦੀ 3 ਦਸੰਬਰ ਤੋਂ ਬਾਅਦ ਜਿੱਤ ਕੇ ਬਣ ਰਹੀ ਸਰਕਾਰ ਵਿਚ ਕੈਬਨਿਟ ਮੰਤਰੀ ਬਣਾਈਏ ਤਾਂ ਕਿ ਵਿਕਾਸ ਦੇ ਕੰਮ ਹੋਰ ਤੇਜ਼ੀ ਨਾਲ ਕਰ ਸਕਣ।

ਉਹਨਾਂ ਕਿਹਾ ਕਿ ਗਹਿਲੋਤ ਅਤੇ ਸਚਿਨ ਪਾਇਲਟ ਦੀ ਜੋੜੀ ਕਿਸੇ ਸਮੇਂ ਕਾਂਗਰਸ ਦੇ ਚੋਣ ਨਿਸ਼ਾਨ ਰਹੇ ਦੋ ਬੈਲਾਂ ਦੀ ਜੋੜੀ ਦੀ ਤਰ੍ਹਾਂ ਰਾਜਸਥਾਨ ਵਿਚ 3 ਦਸੰਬਰ ਨੂੰ ਜਿੱਤ ਦਾ ਝੰਡਾ ਲਹਿਰਾਏਗੀ। ਉਹਨਾਂ ਕਿਹਾ ਕਿ ਗਹਿਲੋਤ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਲਈ ਕੀਤੇ ਕੰਮ ਦਾ ਅਹਿਸਾਨ ਰਾਜਸਥਾਨ ਦੇ ਸੂਝਵਾਨ ਦੂਰਅੰਦੇਸ਼ ਸੋਚ ਦੇ ਵੋਟਰ 25 ਨਵੰਬਰ ਨੂੰ ਇੱਕ ਇੱਕ ਵੋਟ ਹੱਥ ਪੰਜੇ ਦਾ ਬਟਨ ਦਬਾ ਕੇ ਕਾਂਗਰਸੀ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਣਗੇ। ਉਹਨਾਂ ਕਿਹਾ ਕਿ ਉਹ 18 ਨਵੰਬਰ ਨੂੰ ਬੈਰਾਗੀ, ਵੈਸ਼ਨਵ, ਸੁਆਮੀ ਦੀ ਮੀਟਿੰਗ ਕਰਨਗੇ।

-


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com