ਮਹਾਰਾਸ਼ਟਰ ਦੇ ਠਾਣੇ ਦੇ ਬਾਲਕੁਮ ਇਲਾਕੇ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਰੂਨਵਾਲ ਨਾਂ ਦੀ ਬਹੁ-ਮੰਜ਼ਿਲਾ ਇਮਾਰਤ ਦੀ ਲਿਫਟ ਜ਼ੋਰਦਾਰ ਆਵਾਜ਼ ਨਾਲ ਹੇਠਾਂ ਡਿੱਗ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮਜ਼ਦੂਰ ਕੰਮ ਕਰਨ ਤੋਂ ਬਾਅਦ 40 ਮੰਜ਼ਿਲਾ ਇਮਾਰਤ ਤੋਂ ਹੇਠਾਂ ਆ ਰਹੇ ਸਨ। ਇਸ ਹਾਦਸੇ 'ਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਠਾਣੇ ਦੀ ਇਸ ਬਹੁਮੰਜ਼ਲੀ ਇਮਾਰਤ ਦੀ ਛੱਤ 'ਤੇ ਵਾਟਰ ਪਰੂਫਿੰਗ ਦਾ ਕੰਮ ਚੱਲ ਰਿਹਾ ਸੀ। ਸੂਚਨਾ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਮਜ਼ਦੂਰ ਸਨ ਜੋ ਇਮਾਰਤ ਵਿੱਚ ਕੰਮ ਕਰਕੇ ਹੇਠਾਂ ਜਾ ਰਹੇ ਸਨ।
elevator-of-40-storey-building-collapsed-in-thane-7-workers-died-relief-and-rescue-work-continues
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)