ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਧੀ ਹਨੀਪ੍ਰੀਤ ਇੱਕ ਵਾਰ ਮੁੜ ਤੋਂ ਵਿਵਾਦਾਂ ਵਿੱਚ ਆ ਗਈ ਹੈ। ਇਸ ਵਾਰ ਹਨੀਪ੍ਰੀਤ ਨਾਲ ਵਿਵਾਦ ਡੇਰੇ 'ਚ ਬਣਾਈ ਜਾ ਰਹੀ ਹਨੀਪ੍ਰੀਤ ਦੀ ਰਿਹਾਇਸ਼ ਨੂੰ ਲੈ ਕੇ ਖੜਾ ਹੋਇਆ ਹੈ। ਦਰਅਸਲ ਰਹੀਮ ਸਿੰਘ ਦੀ ਰਿਹਾਇਸ਼ ਨੂੰ ਢਾਹ ਕੇ ਡੇਰੇ ਵਿੱਚ ਕਲਸ਼ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਹ ਇਮਾਰਤ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ ਦੀ ਰਿਹਾਇਸ਼ ਹੋਵੇਗੀ। ਰਾਮ ਰਹੀਮ ਦੀ ਤੇਰਾ ਵਾਸ ਇਮਰਾਤ ਨੂੰ ਢਾਹ ਕੇ ਇਸ ਨੂੰ ਕਲਸ਼ ਦਾ ਆਕਾਰ ਦੇਣ 'ਤੇ ਇਹ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਹਾਈ ਕੋਰਟ 'ਚ ਇਸ ਖਿਲਾਫ਼ ਚੁਣੌਤੀ ਦਿੱਤੀ ਗਈ ਹੈ।ਪਟੀਸ਼ਨ ਅਨੁਸਾਰ ਕਲਸ਼ ਆਕਾਰ ਦੀ ਇਮਾਰਤ ਬਣਾਉਣਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਰੂਹਾਨੀ ਨਿਵਾਸ ਮੰਨਿਆ ਗਿਆ ਹੈ।,
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਲਸ਼ ਆਕਾਰ ਇੱਕ ਪਵਿੱਤਰਤਾ ਦਾ ਪ੍ਰਤੀਕ ਹੈ ਪਰ ਰਾਹ ਰਹੀਮ 'ਤੇ ਰੇਪ ਅਤੇ ਕਤਲ ਦੇ ਦੋਸ਼ ਹਨ। ਅਜਿਹੇ ਵਿੱਚ ਡੇਰਾ ਸਿਰਸਾ ਵਿੱਚ ਇਮਰਾਤ ਨੁੰ ਕਲਸ਼ ਆਕਾਰ ਦੇਣਾ ਠੀਕ ਨਹੀਂ ਹੈ। ਦਾਖ਼ਲ ਪਟੀਸ਼ਨ 'ਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੂੰ ਸਬੂਤ ਨਸ਼ਟ ਕਰਨਾ ਕਰਾਰ ਦਿੱਤਾ ਗਿਆ ਹੈ ਕਿਉਂਕਿ ਤਤਕਾਲੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਦਰਜ ਐੱਫਆਈਆਰ ਦਾ ਹਿੰਸਾ ਹੈ।ਇਹ ਹਿੰਸਾ ਸੀਬੀਆਈ ਅਦਾਲਤ ਵੱਲੋਂ ਜਬਰ ਜਨਾਹ ਦੇ ਮਾਮਲਿਆਂ 'ਚ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਸੀ। ਦੋਸ਼ਾਂ ਅਨੁਸਾਰ ਨਵੀਂ ਇਮਾਰਤ ਦੀ ਉਸਾਰੀ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਪਰਸਨ ਹਨੀਪ੍ਰੀਤ ਉਰਫ਼ ਪਿਅੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਕੀਤੀ ਹੈ। ਦੱਖਣ-ਪੱਛਮ ਦਿੱਲੀ ਦੇ ਮਹਾਵੀਰ ਇਨਕਲੇਵ ਵਾਸੀ 50 ਸਾਲਾ ਸੰਜੈ ਝਾਅ ਵੱਲੋਂ ਦਾਖ਼ਲ ਪਟੀਸ਼ਨ 'ਚ ਕਲਸ਼ ਆਕਾਰ ਦੀ ਨਾਜਾਇਜ਼ ਅਤੇ ਵਿਵਾਦਮਈ ਉਸਾਰੀ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)