ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਬੈਂਗਲੁਰੂ ਵਿੱਚ 3D Printed ਤਕਨਾਲੋਜੀ ਨਾਲ ਬਣੇ ਭਾਰਤ ਦੇ ਪਹਿਲੇ ਡਾਕਘਰ ਦਾ ਉਦਘਾਟਨ ਕੀਤਾ। 1100 ਵਰਗ ਫੁੱਟ 3D Printed ਡਾਕਘਰ ਦੀ ਇਮਾਰਤ ਦਾ ਉਦਘਾਟਨ ਬੈਂਗਲੁਰੂ ਦੇ ਉਲਸੂਰ ਬਾਜ਼ਾਰ ਨੇੜੇ ਕੈਮਬ੍ਰਿਜ ਲੇਆਉਟ ਵਿਖੇ ਕੀਤਾ ਗਿਆ ਹੈ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਕਈ ਨਵੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ। ਇਸ ਦੇ ਤਹਿਤ 3D Printed ਇਮਾਰਤ ਦਾ ਨਿਰਮਾਣ ਇੱਕ ਮਹੱਤਵਪੂਰਨ ਪਹਿਲ ਹੈ।ਅਸ਼ਵਿਨੀ ਵੈਸ਼ਨਵ ਨੇ ਅੱਗੇ ਕਿਹਾ ਕਿ ਇਹ ਸਭ ਇਸ ਲਈ ਸੰਭਵ ਹੈ ਕਿਉਂਕਿ ਦੇਸ਼ ਕੋਲ ਇੱਕ ਅਜਿਹੀ ਲੀਡਰਸ਼ਿਪ ਹੈ ਜੋ ਫੈਸਲਾਕੁੰਨ ਹੈ ਅਤੇ ਸਾਡੇ ਲੋਕਾਂ ਦੀਆਂ ਕਾਬਲੀਅਤਾਂ ਵਿੱਚ ਵਿਸ਼ਵਾਸ ਹੈ।
ਸੂਚਨਾ ਤਕਨਾਲੋਜੀ ਮੰਤਰੀ ਵੈਸ਼ਨਵ ਨੇ ਕਿਹਾ ਕਿ ਇਹ ਸ਼ਹਿਰ ਹਮੇਸ਼ਾ ਭਾਰਤ ਦੀ ਨਵੀਂ ਤਸਵੀਰ ਪੇਸ਼ ਕਰਦਾ ਹੈ। ਵੈਸ਼ਨਵ ਨੇ ਕਿਹਾ ਕਿ ਇਸ 3ਡੀ-ਪ੍ਰਿੰਟਡ ਡਾਕਘਰ ਦੀ ਇਮਾਰਤ ਦੀ ਨਵੀਂ ਤਸਵੀਰ ਅੱਜ ਭਾਰਤ ਦੀ ਆਤਮਾ ਹੈ, ਜਿਸ ਨਾਲ ਅੱਜ ਦੇਸ਼ ਤਰੱਕੀ ਕਰ ਰਿਹਾ ਹੈ।
Inauguration-of-india-s-first-3d-printed-post-office
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)