ਸ਼ਹੀਦ ਭਗਤ ਸਿੰਘ ਨਗਰ ਵਿੱਚ ਨਹਿਰ ਦੇ ਸੱਜੇ ਕੰਢੇ ’ਤੇ ਸਥਿਤ ਇਹ ਯੋਜਨਾ ਸਿਰਫ਼ ਇੱਕ ਢਾਂਚਾ ਨਹੀਂ, ਸਗੋਂ ਇਸ ਖੇਤਰ ਲਈ ਜੀਵਨ-ਰੇਖਾ ਹੈ। ਇਹ ਸਕੀਮ 38 ਪਿੰਡਾਂ ਦੀ ਲਗਭਗ 11,500 ਏਕੜ ਜ਼ਮੀਨ ਨੂੰ ਯਕੀਨੀ ਸਿੰਚਾਈ ਮੁਹੱਈਆ ਕਰਵਾਏਗੀ, ਜੋ ਪਹਿਲਾਂ ਪਾਣੀ ਦੀ ਭਾਰੀ ਥੁੜ ਹੇਠ ਸੀ।
ਪਥਰੀਲੀ ਤੇ ਓਭੜ-ਖਾਬੜ ਜ਼ਮੀਨ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਇਹ ਪ੍ਰੋਜੈਕਟ ਪਾਣੀ ਨੂੰ 300 ਫੁੱਟ ਦੀ ਉਚਾਈ ਤੱਕ ਉਪਰ ਚੁੱਕਦਾ ਹੈ ਅਤੇ ਇਸ ਨੂੰ 221 ਕਿੱਲੋਮੀਟਰ ਲੰਬੇ ਪਾਈਪਲਾਈਨ ਢਾਂਚੇ ਰਾਹੀਂ ਖੇਤਾਂ ਤੱਕ ਪਹੁੰਚਾਇਆ ਜਾਵੇਗਾ। ਇਹ ਬੰਦ ਪਾਈਪਲਾਈਨ ਪ੍ਰਣਾਲੀ ਪਾਣੀ ਦੀ ਬਰਬਾਦੀ ਨੂੰ ਰੋਕ ਕੇ ਇਸ ਦੀ ਪੂਰੀ ਤੇ ਸਹੀ ਵਰਤੋਂ ਯਕੀਨੀ ਬਣਾਏਗੀ। ਉਹ ਇਲਾਕੇ ਜੋ ਕਦੇ ਨਹਿਰੀ ਸਿੰਚਾਈ ਤੋਂ ਵਿਰਵੇ ਮੰਨੇ ਜਾਂਦੇ ਸਨ, ਹੁਣ ਉਹਨਾਂ ਵਿਚ ਵੀ ਭਰਵੀਂ ਖੇਤੀ ਹੋਵੇਗੀ।
ਇਸ ਪ੍ਰੋਜੈਕਟ ਨੂੰ ਉਲੀਕਣ ਸਮੇਂ ਪਾਏਦਾਰੀ ਦਾ ਖ਼ਾਸ ਖ਼ਿਆਲ ਰੱਖਿਆ ਗਿਆ। ਇਸ ਦੇ ਨਾਲ 1,300 ਕਿੱਲੋਵਾਟ ਦਾ ਲਾਇਆ ਗਿਆ ਸੂਰਜੀ ਊਰਜਾ (ਸੋਲਰ) ਪਲਾਂਟ ਇਸ ਨੂੰ ਚਲਾਉਣ ਦੇ ਖ਼ਰਚੇ ਨੂੰ ਕਾਫ਼ੀ ਘਟਾਏਗਾ, ਜੋ ਪਾਣੀ ਦੇ ਪ੍ਰਬੰਧਨ ਲਈ ਇੱਕ ਅਗਾਂਹਵਧੂ ਸੋਚ ਅਤੇ ਦੂਰ-ਦਰਸ਼ੀ ਪਹੁੰਚ ਨੂੰ ਦਰਸਾਉਂਦਾ ਹੈ।
ਇਹ ਪ੍ਰੋਜੈਕਟ ਇਸ ਇਲਾਕੇ ਉੱਤੇ ਬਹੁਤ ਵੱਡਾ ਪ੍ਰਭਾਵ ਪਾਵੇਗਾ। ਬਲਾਚੌਰ ਦੇ ਕੰਢੀ ਖੇਤਰ ਵਿੱਚ ਨਹਿਰੀ ਸਿੰਚਾਈ ਦਾ ਘੇਰਾ 72 ਪਿੰਡਾਂ ਦੀ 28,205 ਏਕੜ ਜ਼ਮੀਨ ਤੋਂ ਵਧ ਕੇ 110 ਪਿੰਡਾਂ ਦੀ 39,705 ਏਕੜ ਤੱਕ ਪਹੁੰਚ ਜਾਵੇਗਾ। ਜ਼ਮੀਨੀ ਪਾਣੀ ਦੇ ਅਤਿ ਨੀਵੇਂ ਪੱਧਰ ਕਾਰਨ ਲੰਬੇ ਸਮੇਂ ਤੋਂ ‘ਡਾਰਕ ਜ਼ੋਨ’ (ਕਾਲੇ ਖੇਤਰ) ਐਲਾਨੇ ਗਏ ਇਲਾਕਿਆਂ ਲਈ ਇਹ ਇੱਕ ਫ਼ੈਸਲਾਕੁਨ ਮੋੜ ਹੈ।
ਕਿਸਾਨਾਂ ਲਈ ਇਹ ਬਦਲਾਅ ਰੂਹ ਨੂੰ ਸਕੂਨ ਦੇਣ ਵਾਲਾ ਹੈ। ਇੱਕ ਸਥਾਨਕ ਕਿਸਾਨ ਨੇ ਕਿਹਾ, “ਪਹਿਲਾਂ ਅਸੀਂ ਰੱਬ ਆਸਰੇ ਸੀ ਤੇ ਮੀਂਹ ਦੀ ਉਡੀਕ ਕਰਦੇ ਰਹਿੰਦੇ ਸੀ। ਜੇ ਮੀਂਹ ਨਾ ਪੈਂਦਾ ਤਾਂ ਫ਼ਸਲ ਬਰਬਾਦ ਹੋ ਜਾਂਦੀ ਸੀ। ਹੁਣ ਸਾਡੇ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਗਿਆ ਹੈ ਅਤੇ ਇਸ ਦੇ ਨਾਲ ਹੀ ਹੁਣ ਸੁਰੱਖਿਆ ਦੀ ਉਹ ਭਾਵਨਾ ਵੀ ਆਈ ਹੈ ਜੋ ਪਹਿਲਾਂ ਕਦੇ ਨਹੀਂ ਸੀ।”
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB