nursery-inspections-under-har-shukarvaar-dengue-te-vaar-campaign

"ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ" ਮੁਹਿੰਮ ਤਹਿਤ ਨਰਸਰੀਆਂ ਦੀ ਜਾਂਚ

Aug8,2025 | Narinder Kumar | Ludhiana

ਪੰਜਾਬ ਸਰਕਾਰ ਦੀ ਹਦਾਇਤਾਂ ਅਧੀਨ ਚੱਲ ਰਹੀ "ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ" ਮੁਹਿੰਮ ਤਹਿਤ ਅੱਜ ਸਿਹਤ ਵਿਭਾਗ ਲੁਧਿਆਣਾ ਵੱਲੋਂ ਨਗਰ ਦੇ ਵੱਖ-ਵੱਖ ਹਿੱਸਿਆਂ ‘ਚ ਡੇਂਗੂ ਰੋਕਥਾਮ ਲਈ ਵਿਸ਼ੇਸ਼ ਨਿਰੀਖਣ ਮੁਹਿੰਮ ਚਲਾਈ ਗਈ।

ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਫ਼ਤਾਵਾਰ ਅਭਿਆਨ ਤਹਿਤ ਹਰੇਕ ਸ਼ੁੱਕਰਵਾਰ ਨੂੰ ਨਿਰੀਖਣ ਕਰਕੇ ਡੇਂਗੂ ਦੇ ਸੰਭਾਵਿਤ ਬਰੀਡਿੰਗ ਸਥਾਨਾਂ ਨੂੰ ਚਿੰਨ੍ਹਤ ਕਰਕੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, "ਸਿਰਫ ਸਿਹਤ ਵਿਭਾਗ ਦੀ ਮਿਹਨਤ ਨਾਲ ਨਹੀਂ, ਸਗੋਂ ਜਨਤਾ ਦੇ ਸਹਿਯੋਗ ਨਾਲ ਹੀ ਡੇਂਗੂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ।"

ਸਹਾਇਕ ਸਿਵਲ ਸਰਜਨ ਡਾ. ਵਿਵੇਕ ਕਟਾਰੀਆ ਨੇ ਅੱਜ ਨਰਸਰੀਆਂ ਦਾ ਨਿਰੀਖਣ ਕੀਤਾ, ਜਿਥੇ ਕਈ ਪੌਦਿਆਂ ਦੇ ਗਮਲੇ ਅਤੇ ਪਾਣੀ ਵਾਲੇ ਭਾਂਡੇ ਡੇਂਗੂ ਲਾਰਵਾ ਲਈ ਪਾਜ਼ੀਟਿਵ ਪਾਏ ਗਏ। ਉਨ੍ਹਾਂ ਕਿਹਾ, "ਇਹ ਲਾਰਵਾ ਖੜੇ ਪਾਣੀ ਵਾਲੀਆਂ ਥਾਵਾਂ, ਗਮਲਿਆਂ ਦੇ ਟਰੇਆਂ ‘ਚ ਮਿਲਿਆ, ਜੋ ਸਾਫ਼ ਦਰਸਾਉਂਦਾ ਹੈ ਕਿ ਸਾਵਧਾਨੀ ਨਾ ਰੱਖਣ ਕਾਰਨ ਡੇਂਗੂ ਫੈਲ ਸਕਦਾ ਹੈ।"

ਸਿਹਤ ਵਿਭਾਗ ਵੱਲੋਂ ਨਰਸਰੀ ਮਾਲਕਾਂ ਨੂੰ ਤੁਰੰਤ ਹਦਾਇਤਾਂ ਜਾਰੀ ਕੀਤੀਆ ਗਈਆ ਕਿ ਗਮਲਿਆ ਆਦਿ ਵਿਚ ਪਾਣੀ ਨਾ ਇਕੱਠਾ ਹੋਣ ਦਿੱਤਾ ਜਾਵੇ ਅਤੇ ਹਫ਼ਤਾਵਾਰ ਜਾਂਚ ਜ਼ਰੂਰੀ ਬਣਾਈ ਜਾਵੇ। ਜਿਹੜੀਆਂ ਨਰਸਰੀਆਂ ‘ਚ ਲਾਰਵਾ ਮਿਲਿਆ ਉਨ੍ਹਾਂ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਚੇਤਾਵਨੀ ਦਿੱਤੀ ਗਈ ਕਿ ਦੁਬਾਰਾ ਲਾਪਰਵਾਹੀ ਹੋਈ ਤਾਂ ਮਹਾਮਾਰੀ ਐਕਟ ਹੇਠ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਹਰੇਕ ਨਾਗਰਿਕ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਹਰ ਸ਼ੁੱਕਰਵਾਰ ਆਪਣੇ ਘਰ, ਛੱਤ, ਗਮਲੇ, ਕੂਲਰ, ਪਾਣੀ ਵਾਲੇ ਭਾਂਡੇ ਅ

nursery-inspections-under-har-shukarvaar-dengue-te-vaar-campaign



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB