ਕੱਟੇ ਹੋਏ ਫਲ,ਅਣ—ਢੱਕੀਆਂ ਵਸਤਾਂ ਤੇ ਬੇਹਾ ਭੋਜਨ ਖਾਣ ਨਾਲ ਹੋ ਸਕਦਾ ਹੈਜਾ
ਸਿਹਤ ਵਿਭਾਗ ਵੱਲੋ ਹੈਜੇ (ਕੋਲਰਾ) ਵਰਗੀਆਂ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਸਬੰਧੀ ਆਮ ਲੋਕਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਮਨਦੀਪ ਕੌਰ ਨੇ ਦੱਸਿਆ ਕਿ ਹੈਜੇ ਦੀ ਬਿਮਾਰੀ ਇਸ ਮੌਸਮ ਵਿੱਚ ਹੋਣ ਦਾ ਖਤਰਾ ਹੁੰਦਾ ਹੈ।ਲਾਪ੍ਰਵਹੀ ਵਰਤਣ ਨਾਲ ਇਹ ਬਿਮਾਰੀ ਕਈ ਵਾਰ ਘਾਤਕ ਰੂਪ ਵੀ ਧਾਰਨ ਕਰ ਸਕਦੀ ਹੈ।ਉਨਾਂ ਦੱਸਿਆ ਕਿ ਇਹ ਬਿਮਾਰੀ ਦੂਸਿ਼ਤ ਪਾਣੀ ਪੀਣ ਨਾਲ ਜਾ ਸ਼ਾਫ ਸਫਾਈ ਦੀ ਘਾਟ ਕਾਰਨ ਫੈਲਦੀ ਹੈ।ਹੈਜੇ ਦੀ ਬਿਮਾਰੀ ਤੋ ਪੀੜਤ ਵਿਅਕਤੀ ਨੂੰ ਪਤਲੇ ਦਸਤ ਅਤੇ ਉਲਟੀਆਂ ਦਾ ਲੱਗ ਜਾਣ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ।ਇਸ ਦੇ ਬਚਾਅ ਲਈ ਬਜਾ਼ਰਾਂ ਵਿੱਚ ਵਿੱਕਦੀਆਂ ਬਰਫ ਜਾਂ ਬਰਫ ਤੋ ਬਣੀਆਂ ਖਾਣ ਪੀਣ ਦੀਆਂ ਵਸਤਾਂ ਜਿਵੇ ਕਿ ਕੁਲਫੀਆਂ,ਬਰਫ ਦੇ ਗੋਲੇ,ਆਈਸ ਕਰੀਮ ਅਤੇ ਗੰਦੀ ਜਗਾ ਤੇ ਬਣੇ ਹੋਏ ਗੰਨੇ ਦੇ ਰਸ,ਕੱਟੇ ਹੋਏ ਫਲ ਫਰੂਟ,ਵਧੇਰੇ ਪੱਕੇ ਫਲ,ਅਣ—ਢੱਕੀਆਂ ਮਿਠਾਈਆਂ ਅਤੇ ਬਾਸੀ (ਬੇਹਾ) ਭੋਜਨ ਖਾਣ ਤੋ ਪ੍ਰਹੇਜ਼ ਕੀਤਾ ਜਾਵੇ।ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ੳ ਆਰ ਐਸ ਦਾ ਘੋਲ ਜਾ ਹੋਰ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਵੇ।ਜੇਕਰ ਹੈਜੇ ਦੀ ਬਿਮਾਰੀ ਤੋ ਪੀੜਤ ਵਿਅਕਤੀ ਨੂੰ ਪਤਲੇ ਦਸਤ ਅਤੇ ਉਲਟੀਆਂ ਠੀਕ ਨਾ ਹੋ ਰਹੀਆਂ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਜਿਲ੍ਹੇ ਦੇ ਸਾਰੇ ਸਰਕਾਰੀ ਸਿਹਤ ਕੇਦਰਾਂ ਵਿੱਚ ਓ ਆਰ ਐੱਸ ਦੇ ਪੈਕੇਟ ਮੁਫ਼ਤ ਮਿਲਦੇ ਹਨ ।ਡਾ. ਰਮਨਦੀਪ ਕੌਰ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਗਰਮੀਆਂ ਦੇ ਦਿਨਾਂ ਵਿੱਚ ਜਿੰਨਾ ਵੀ ਹੋ ਸਕਦੇ ਬਾਹਰੀ ਖਾਣੇ ਤੋ ਪ੍ਰਹੇਜ਼ ਕੀਤਾ ਜਾਵੇ ਅਤੇ ਖਾਸ ਤੌਰ ਤੇ ਗਲੀ ਮੁਹੱਲਿਆਂ ਵਿੱਚ ਵਿੱਕ ਰਹੀਆਂ ਕੁਲਫੀਆਂ ਅਤੇ ਬਰਫ ਦੇ ਗੋਲੇ ਆਦਿ ਦੇ ਖਾਣ ਤੋ ਬੱਚਿਆਂ ਨੂੰ ਰੋਕਿਆ ਜਾਵੇ।ਖਾਣਾ ਖਾਣ ਤੋ ਪਹਿਲਾ ਹੱਥਾਂ ਨੂੰ ਚੰਗੀ ਤਰ੍ਹਾ ਸਾਬਣ ਨਾਲ ਸਾਫ ਕੀਤਾ ਜਾਵੇ।
avoid-eating-kulfis-and-ice-balls-sold-on-the-streets-dr-ramandeep-kaur
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)