ਮਲੇਰੀਆ ਵਿਰੁੱਧ ਮਨਾਇਆ ਜਾ ਰਿਹਾ ਮਹੀਨਾ ਜੂਨ
ਸਿਹਤ ਵਿਭਾਗ ਵੱਲੋ ਮਹੀਨਾ ਜੂਨ ਨੂੰ ਮਲੇਰੀਆ ਵਿਰੁੱਧ ਮਹੀਨਾ ਮਨਾਇਆ ਜਾ ਰਿਹਾ ਹੈ।ਜਿਸ ਤਹਿਤ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ.ਰਮਨਦੀਪ ਕੌਰ ਨੇ ਦੱਸਿਆ ਕਿ ਨੈਸ਼ਨਲ ਵੈਕਟਰ ਬੋਰਨ ਡਜੀਜ਼ ਕੰਟਰੋਲ ਪ੍ਰੋਗਰਾਮ ਤਹਿਤ ਬਿਮਾਰੀਆਂ ਦੀ ਰੋਕਥਾਮ ਕਰਨ ਲਈ ਸ਼ਹਿਰੀ ਅਤੇ ਪੇਡੂ ਖੇਤਰਾਂ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਮਲੇਰੀਆ ਤੋ ਬਚਾਅ ਲਈ ਵਿਸ਼ੇਸ ਕੈਪ ਲਗਾਏ ਜਾ ਰਹੇ ਹਨ ਤਾਂ ਕਿ ਆਮ ਲੋਕਾਂ ਨੂੰ ਬਿਮਾਰੀ ਤੋ ਬਚਾਇਆ ਜਾ ਸਕੇ।ਡਾ ਰਮਨਦੀਪ ਕੌਰ ਨੇ ਦੱਸਿਆ ਕਿ ਮਲੇਰੀਆ ਡੇਂਗੂ ਦੀ ਤਰ੍ਹਾ ਮਲੇਰੀਆ ਵੀ ਮੱਛਰ ਦੇ ਕੱਟਣ ਕਾਰਨ ਫੈਲਦਾ ਹੈ,ਇਸ ਮੱਛਰ ਨੂੰ ਐਨਫਲੀਜ ਫੀਮੇਲ ਮੱਛਰ ਕਿਹਾ ਜਾਂਦਾ ਹੈ ਜਿਸ ਦੀ ਪੈਦਾਇਸ਼ ਰੋਕਣਾ ਜ਼ਰੂਰੀ ਹੈ ।ਮਲੇਰੀਆ ਬਿਮਾਰੀ ਸਬੰਧੀ ਹੋਰ ਜਾਣਕਾਰੀ ਦਿੰਦੇ ਜਿਲ੍ਹਾ ਐਪੀਡੀਮੋਲੋਜਿਸ਼ਟ ਡਾ ਸ਼ੀਤਲ ਨਾਰੰਗ ਨੇ ਦੱਸਿਆ ਕਿ ਐਨਫਲੀਜ਼ ਫੀਮੇਲ ਮੱਛਰ ਆਮ ਖੜੇ ਹੋਏ ਹਰ ਪ੍ਰਕਾਰ ਦੇ ਪਾਣੀ ਤੇ ਪੈਦਾ ਹੁੰਦਾ ਹੈ।ਸਰਕਾਰ ਵੱਲੋ ਮੱਛਰ ਨੂੰ ਪੈਦਾ ਹੋਣ ਤੋ ਰੋਕਣ ਲਈ ਗੰਬੂਜੀਆ ਮੱਛੀ ਨੂੰ ਪਿੰਡਾਂ ਦੇ ਛੱਪੜਾ ਵਿੱਚ ਪਾਇਆ ਜਾਂਦਾ ਹੈ ਤਾਂ ਕਿ ਇਹ ਮੱਛੀ ਮੱਛਰ ਦੇ ਲਾਵਰੇ ਨੂੰ ਖਾਕੇ ਮੱਛਰਾਂ ਦੀ ਪੈਦਾ ਵਾਰ ਨੂੰ ਰੋਕ ਸਕੇ।ਡਾ.ਸੀਤਲ ਨੇ ਦੱਸਿਆ ਕਿ ਕਿਸੇ ਵਿਅਕਤੀ ਨੂੰ ਠੰਢ ਲੱਗ ਕੇ ਤੇਜ਼ ਬੁਖਾਰ ਦਾ ਹੋਣਾ,ਸਿਰ ਦਰਦ ਹੋਣਾ,ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਅਤੇ ਦਿਲ ਕੱਚਾ ਜਾਂ ਉਲਟੀਆਂ ਆਉਣ ਤੇ ਤਰੁੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਜਾ ਕੇ ਖੂਨ ਦੀ ਜਾਂਚ ਕਰਵਾਉਣ ਤੋ ਬਾਅਦ ਜੇਕਰ ਮਲੇਰੀਆ ਦੀ ਸਿ਼ਕਾਇਤ ਹੋਵੇ ਤਾਂ ਡਾਕਟਰ ਦੀ ਸਲਾਹ ਨਾਲ ਦਵਾਈ ਲੈਣੀ ਚਾਹੀਦੀ ਹੈ।ਇਸ ਮੌਕੇ ਅੱਜ ਜਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਪਰਮਿੰਦਰ ਸਿੰਘ ਅਤੇ ਜਿਲ੍ਹਾ ਬੀਸੀਸੀ ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵੱਖ ਵੱਖ ਥਾਵਾਂ ਤੇ ਜਾਕੇ ਆਮ ਲੋਕਾਂ ਨੂੰ ਮਲੇਰੀਆ ਦੀ ਬਿਮਾਰੀ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ।
malaria-is-caused-by-the-bite-of-an-infected-female-mosquito-dr-ramandeep-kaur
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)