healthy-food-always-be-work-as-medicine-phdcci-she-forum-organized-seminar

ਭੋਜਨ ਸਹੀ ਹੋਵੇਗਾ ਤਾਂ ਸਰੀਰ ਲਈ ਦਵਾਈ ਦਾ ਕੰਮ ਕਰੇਗਾ

ਪੀਐਚਡੀਸੀਸੀਆਈ ਸ਼ੀ-ਫੋਰਮ ਵੱਲੋਂ ਸੈਮੀਨਾਰ ਦਾ ਆਯੋਜਨ

May4,2024 | Narinder Kumar | Chandigarh

ਜੀਵਨ ਸ਼ੈਲੀ ਨੂੰ ਬਿਹਤਰ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਸਾਡਾ ਭੋਜਨ ਸਿਹਤਮੰਦ ਹੋਵੇ। ਭੋਜਨ ਜੇਕਰ ਸਹੀ ਹੋਵੇਗਾ ਤਾਂ ਇਹ ਸਰੀਰ ਲਈ ਇੱਕ ਦਵਾਈ ਦਾ ਕੰਮ ਕਰੇਗਾ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਮਹਿਲਾ ਵਿੰਗ ਸ਼ੀ-ਫੋਰਮ ਵੱਲੋਂ ਆਯੋਜਿਤ ਇੱਕ ਰੋਜ਼ਾ ਸੈਮੀਨਾਰ ਦੌਰਾਨ ਸ਼ੀ-ਫੋਰਮ ਦੀ ਮੈਂਬਰ ਅਤੇ ਪ੍ਰਸਿੱਧ ਪ੍ਰੋਬਾਇਓਟਿਕ ਅਤੇ ਵ੍ਹੀਟਗਰਾਸ ਸਪੈਸ਼ਲਿਸਟ ਸ਼੍ਰੀਮਤੀ ਦੀਬਾ ਆਰਿਫ ਨੇ ਕੀਤਾ। ਸੈਮੀਨਾਰ ਦਾ ਵਿਸ਼ਾ ਸੀ ਲੇਟ ਫੂਡ ਬੀ ਯੋਅਰ ਮੈਡੀਸਿਨ। ਇਸਦਾ ਮੁੱਖ ਉਦੇਸ਼ ਲੋਕਾਂ ਨੂੰ ਸਿਹਤਮੰਦ ਭੋਜਨ ਦੀਆਂ ਆਦਤਾਂ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰਨਾ ਸੀ।
ਦੀਬਾ ਆਰਿਫ਼ ਨੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਸਮੁੱਚੀ ਜੀਵਨ ਸ਼ੈਲੀ ਬਣਾਈ ਰੱਖਣ ਲਈ ਇਨ੍ਹਾਂ ਨੂੰ ਅਪਣਾਉਣ ਦੀ ਲੋੜ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭੋਜਨ ਦਾ ਸੇਵਨ ਵਿਅਕਤੀ ਦੀਆਂ ਲੋੜਾਂ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰੀ-ਬਾਇਓਟਿਕਸ ਅਤੇ ਪ੍ਰੋ-ਬਾਇਓਟਿਕਸ ਵਰਗੇ ਸੂਖਮ ਪੌਸ਼ਟਿਕ ਤੱਤਾਂ ਦੀ ਮਹੱਤਤਾ ਅਤੇ ਉਨ੍ਹਾਂ ਦੇ ਸਹੀ ਸੇਵਨ ਬਾਰੇ ਵੀ ਗੱਲ ਕੀਤੀ। ਵ੍ਹੀਟਗਰਾਸ ਦੇ ਸੇਵਨ ਨਾਲ ਹੋਣ ਵਾਲੇ ਵੱਖ-ਵੱਖ ਸਿਹਤ ਲਾਭਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨਾਲ ਤੇਜ਼ੀ ਨਾਲ ਹੀਮੋਗਲੋਬਿਨ ਬਣਦਾ ਹੈ।
ਪਹੁੰਚੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਪੀਐਚਡੀਸੀਸੀਆਈ ਸ਼ੀ-ਫੋਰਮ ਦੀ ਚੇਅਰ ਸ਼੍ਰੀਮਤੀ ਪੂਜਾ ਨਾਇਰ ਨੇ ਫੋਰਮ ਦੇ ਉਦੇਸ਼ਾਂ 'ਤੇ ਚਾਨਣਾ ਪਾਇਆ। ਉਨ੍ਹਾਂ ਨੇ ਜਾਗਰੂਕਤਾ ਸੈਸ਼ਨ ਆਯੋਜਨ ਕਰਨ ਵਿੱਚ ਫੋਰਮ ਦੀ ਸਰਗਰਮ ਪਹੁੰਚ ਅਤੇ ਮਹੱਤਵਪੂਰਨ ਮੁੱਦਿਆਂ ਨੂੰ ਸੰਬੋਧਨ ਕਰਨ ਅਤੇ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਵਚਨਬੱਧਤਾ 'ਤੇ ਜ਼ੋਰ ਦਿੱਤਾ।
ਇਸ ਮੌਕੇ ਬੋਲਦਿਆਂ ਪੀਐਚਡੀਸੀਸੀਆਈ ਸ਼ੀ-ਫੋਰਮ ਦੀ ਪ੍ਰਧਾਨ ਭਾਰਤੀ ਸੂਦ ਨੇ ਕਿਹਾ ਕਿ ਇੱਕਜੁੱਟ ਯਤਨਾਂ ਅਤੇ ਇਸ ਆਯੋਜਨ ਨਾਲ ਪੀਐਚਡੀਸੀਸੀਆਈ ਸ਼ੀ-ਫੋਰਮ ਆਪਣੇ ਮੈਂਬਰਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਅਤੇ ਵੱਖ-ਵੱਖ ਡੋਮੇਨ ਤੋਂ ਗਿਆਨ ਪ੍ਰਦਾਨ ਕਰਨ ਦੇ ਯੋਗ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸ਼ੀ-ਫੋਰਮ ਇੱਕ ਅਜਿਹਾ ਮੰਚ ਬਣਾਉਣ ਦੀ ਦਿਸ਼ਾ ’ਚ ਕੰਮ ਕਰੇਗਾ ਜੋ ਔਰਤਾਂ ਨੂੰ ਸੁਤੰਤਰ ਅਤੇ ਆਤਮ-ਵਿਸ਼ਵਾਸੀ ਬਣਾਉਣ ਵਿੱਚ ਅਗਵਾਈ ਕਰੇਗਾ।

healthy-food-always-be-work-as-medicine-phdcci-she-forum-organized-seminar


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com