Don-t-Think-Of-Medicine-Make-Honey-A-Part-Of-Daily-Diet-Dr-Sharma

ਦਵਾਈ ਨਾ ਸਮਝੋ, ਸ਼ਹਿਦ ਨੂੰ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਃ  ਡਾਃ ਸ਼ਰਮਾ

Aug19,2023 | Anupam | Ludhiana

ਪੰਜਾਬੀਆਂ ਦੀ ਬਦਕਿਸਮਤੀ ਹੈ ਕਿ ਇਹ ਸ਼ਹਿਦ ਵਰਗੇ ਤਰਲ ਸੋਨੇ ਨੂੰ ਦਵਾਈ ਹੀ ਸਮਝਦੇ ਹਨ ਜਦ ਕਿ  ਇਹ ਰੋਜ਼ਾਨਾ ਖ਼ੁਰਾਕ ਦਾ ਹਿੱਸਾ ਬਣਾਉਣ ਦੀ ਜ਼ਰੂਰਤ ਹੈ। ਇਹ ਵਿਚਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਉੱਘੇ ਖੇਤੀ ਪਸਾਰ ਵਿਗਿਆਨੀ ਤੇ ਪ੍ਰਸਿੱਧ ਨਾਟਕਕਾਰ ਡਾਃ ਅਨਿਲ ਸ਼ਰਮਾ ਨੇ ਖ਼ੁਰਾਕ ਸਬੰਧੀ ਵਹਿਮ ਭਰਮ ਵਿਸ਼ੇ ਤੇ ਵਿਚਾਰ ਚਰਚਾ ਕਰਦਿਆਂ ਕਹੇ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚ ਡਿਪਟੀ ਡਾਇਰੈਕਟਰ(ਟੀ ਵੀ ਤੇ ਰੇਡੀਉ) ਵਜੋਂ ਕਾਰਜਸ਼ੀਲ ਡਾਃ ਸ਼ਰਮਾ ਨੇ ਕਿਹਾ ਕਿ ਸ਼ਹਿਦ ਖਾਣ ਬਾਰੇ ਗਰਮ ਸਰਦ ਦਾ ਵਹਿਮ ਵੀ ਨਿਰਮੂਲ ਹੈ। ਇਹ ਸੰਪੂਰਨ ਖ਼ੁਰਾਕ ਹੈ ਅਤੇ ਸੁਡੌਲ ਸਰੀਰ ਲਈ ਇਹ ਵਡਮੁੱਲੀ ਖ਼ੁਰਾਕ ਹੈ। ਉਨ੍ਹਾਂ ਪੰਜਾਬ ਦੇ ਸਾਬਕਾ ਮੰਤਰੀ  ਸਃ ਮਲਕੀਤ ਸਿੰਘ ਦਾਖਾ ਨੂੰ ਪੰਜਾਬ ਖੇਤੀ ਯੂਨੀਵਰਸਿਟੀ ਦੀ ਦੇਖ ਰੇਖ ਹੇਠ ਕੰਮ ਕਰਦੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਸ਼ਹਿਦ ਦੇ ਦੋ ਡੱਬੇ ਭੇਟ ਕਰਦਿਆਂ ਕਿਹਾ ਕਿ ਸਮਾਜਿਕ ਚੇਤਨਾ ਲਈ ਸਿਆਸਤਦਾਨ, ਗਾਇਕ,ਲੇਖਕ ਤੇ ਮੀਡੀਆ ਕਰਮੀ ਰਲ ਕੇ ਹੰਭਲਾ ਮਾਰਨ ਤਾਂ ਜੋ ਸ਼ਹਿਦ ਚੇਤਨਾ ਦਾ ਪਸਾਰ ਹੋ ਸਕੇ।
ਸਃ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਉਹ ਕੱਲ੍ਹ ਤੋਂ ਹੀ ਇਸ ਸ਼ੁਭ ਕਾਰਜ ਦਾ ਆਰੰਭ ਕਰਨਗੇ ਅਤੇ ਹਰ ਸੰਬੋਧਨ ਵਿੱਚ ਸ਼ਹਿਦ ਚੇਤਨਾ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਦੋਰਾਹਾ ਨੇ ਜਿੱਥੇ ਸ਼ਹਿਦ ਉਤਪਾਦਨ ਵਿੱਚ ਪੰਜਾਬ ਦੀ ਅਗਵਾਈ ਕੀਤੀ ਹੈ, ਉਥੇ ਖ਼ੁਰਾਕ ਦਾ ਹਿੱਸਾ ਬਣਾਉਣ ਲਈ ਵੀ ਵਿਦਿਅਕ ਅਦਾਰਿਆਂ ਤੇ ਸਮਾਜਿਕ ਇਕੱਠਾਂ ਵਿੱਚ ਗੱਲ ਅੱਗੇ ਤੋਰਨਗੇ।
ਇਸ ਮੌਕੇ ਉੱਘੇ ਲੋਕ ਗਾਇਕ ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪ੍ਰੋਃ ਰਵਿੰਦਰ ਭੱਠਲ, ਜਨਰਲ ਸਕੱਤਰ ਡਾਃ ਗੁਰਇਕਬਾਲ ਸਿੰਘ, ਸੀਨੀਅਰ ਬੀ ਜੇ ਪੀ ਆਗੂ ਅਮਰਜੀਤ ਸਿੰਘ ਟਿੱਕਾ, ਡਾਃ ਨਿਰਮਲ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਪੀ ਏ ਯੂ ਲੁਧਿਆਣਾ, ਜਸਮੇਰ ਸਿੰਘ ਢੱਟ ਚੇਅਰਮੈਨ ਸੱਭਿਆਚਾਰਕ ਸੱਥ ਪੰਜਾਬ ਤੇ ਡਾਃ ਰਣਜੀਤ ਸਿੰਘ ਪੀਏਯੂ ਵੀ ਹਾਜ਼ਰ ਸਨ।

 
 

Don-t-Think-Of-Medicine-Make-Honey-A-Part-Of-Daily-Diet-Dr-Sharma


pbpunjab ad banner image
pbpunjab ad banner image> pbpunjab ad banner image>

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Subscribe Us


Address


PB Punjab News
G T ROAD, Ludhiana-141008
Mobile: +91 99880 29299 Mobile:
Land Line: +91 99880 29299
Email: pbpunjabnews@gmail.com