ਵੱਡੇ ਬ੍ਰਾਂਡ ਮੁੜ ਜਾਂਚ ਦੇ ਘੇਰੇ 'ਚ: ਰਿਲਾਇੰਸ ਸਟੋਰ ਤੋਂ ਭਰਿਆ ਗੁੜ ਅਸੁਰੱਖਿਅਤ ਕਰਾਰ
Jun1,2026
| Narinder Kumar | Ludhiana
ਪੀਜ਼ਾ ਹੱਟ, ਕੇਐੱਫਸੀ ਅਤੇ ਬਰਗਰ ਕਿੰਗ ਤੋਂ ਬਾਅਦ ਤਾਜ਼ਾ ਲੈਬ ਰਿਪੋਰਟਾਂ ਨੇ ਰਿਲਾਇੰਸ, ਪ੍ਰਮੁੱਖ ਰੈਸਟੋਰੈਂਟਾਂ ਅਤੇ ਡੇਅਰੀ ਅਦਾਰਿਆਂ ਦੇ ਸੈਂਪਲਾਂ 'ਤੇ ਖੜ੍ਹੇ ਕੀਤੇ ਸਵਾਲ
ਖਾਦ ਸੁਰੱਖਿਆ ਨੂੰ ਲੈ ਕੇ ਲੁਧਿਆਣਾ ਵਿੱਚ ਇੱਕ ਵਾਰ ਫਿਰ ਵੱਡੇ ਬ੍ਰਾਂਡ ਅਤੇ ਪ੍ਰਸਿੱਧ ਖਾਣ-ਪੀਣ ਅਦਾਰੇ ਜਾਂਚ ਦੇ ਘੇਰੇ ਵਿੱਚ ਆ ਗਏ ਹਨ। ਫੂਡ ਸੇਫਟੀ ਟੀਮ ਲੁਧਿਆਣਾ ਵੱਲੋਂ ਜਨਵਰੀ 2026 ਤੋਂ ਮਈ 2026 ਤੱਕ ਚਲਾਈ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਭਰੇ ਗਏ ਸੈਂਪਲਾਂ ਦੀਆਂ ਲੈਬੋਰਟਰੀ ਰਿਪੋਰਟਾਂ ਵਿੱਚ ਕਈ ਉਤਪਾਦ ਅਸੁਰੱਖਿਅਤ, ਘਟੀਆ ਮਿਆਰ ਦੇ ਅਤੇ ਗਲਤ ਲੇਬਲਿੰਗ ਵਾਲੇ ਪਾਏ ਗਏ ਹਨ।
ਜ਼ਿਲ੍ਹਾ ਸਿਹਤ ਅਫਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦੌਰਾਨ ਸਭ ਤੋਂ ਗੰਭੀਰ ਮਾਮਲਾ ਮੁੰਡੀਆਂ ਕਲਾਂ, ਚੰਡੀਗੜ੍ਹ ਰੋਡ ਸਥਿਤ ਰਿਲਾਇੰਸ ਸਟੋਰ ਤੋਂ ਭਰੇ ਗਏ ਗੁੜ ਦੇ ਸੈਂਪਲ ਦਾ ਸਾਹਮਣੇ ਆਇਆ। ਲੈਬੋਰਟਰੀ ਜਾਂਚ ਵਿੱਚ ਇਹ ਸੈਂਪਲ ਅਸੁਰੱਖਿਅਤ ਪਾਇਆ ਗਿਆ। ਰਿਪੋਰਟ ਅਨੁਸਾਰ ਗੁੜ ਵਿੱਚ ਵੱਡੀ ਮਾਤਰਾ ਵਿੱਚ ਫੰਗਸ ਪਾਈ ਗਈ, ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਫੰਗਸ ਨਾਲ ਦੂਸ਼ਿਤ ਖਾਦ ਪਦਾਰਥਾਂ ਦੀ ਵਰਤੋਂ ਸਿਹਤ 'ਤੇ ਗੰਭੀਰ ਪ੍ਰਭਾਵ ਪਾ ਸਕਦੀ ਹੈ। ਉਨ੍ਹਾਂ ਕਿਹਾ ਕਿ ਫੂਡ ਸੇਫਟੀ ਵਿਭਾਗ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਾਂਚ ਦੌਰਾਨ ਸਨੇਹਵਾਲ ਦੇ ਇੱਕ ਢਾਬੇ ਅਤੇ ਫਵਾਰਾ ਚੌਂਕ ਨੇੜੇ ਰਾਮ ਵੇਜੀਟੇਰੀਅਨ ਢਾਬੇ ਤੋਂ ਭਰੇ ਗਏ ਪਨੀਰ ਦੇ ਸੈਂਪਲ ਵੀ ਅਸੁਰੱਖਿਅਤ ਪਾਏ ਗਏ ਹਨ। ਇਸ ਤੋਂ ਇਲਾਵਾ ਗਿੱਲ ਚੌਂਕ ਨੇੜੇ ਇੱਕ ਵਪਾਰਕ ਅਦਾਰੇ ਤੋਂ ਜ਼ਬਤ ਕੀਤੇ ਗਏ ਦੇਸੀ ਘਿਓ ਦੇ ਦੋਵੇਂ ਸੈਂਪਲ ਵੀ ਅਸੁਰੱਖਿਅਤ ਕਰਾਰ ਦਿੱਤੇ ਗਏ ਹਨ।
ਫੂਡ ਸੇਫਟੀ ਵਿਭਾਗ ਦੀ ਰਿਪੋਰਟ ਅਨੁਸਾਰ ਫਿਰੋਜ਼ਪੁਰ ਰੋਡ ਸਥਿਤ ਐਮਬੀਡੀ ਮਾਲ ਦੇ ਇੱਕ ਰੈਸਟੋਰੈਂਟ ਅਤੇ ਗਰੈਂਡ ਓਰੀਐਂਟਲ ਰੈਸਟੋਰੈਂਟ ਤੋਂ ਭਰੇ ਗਏ ਵਰਤੇ ਹੋਏ ਖਾਣੇ ਵਾਲੇ ਤੇਲ ਦੇ ਸੈਂਪਲ ਵੀ ਮਿਆਰਾਂ 'ਤੇ ਖਰੇ ਨਹੀਂ ਉਤਰੇ ਅਤੇ ਉਨ੍ਹਾਂ ਨੂੰ ਘਟੀਆ ਮਿਆਰ ਦਾ ਪਾਇਆ ਗਿਆ।
ਡੇਅਰੀ ਉਤਪਾਦਾਂ ਦੀ ਜਾਂਚ ਦੌਰਾਨ ਸੰਤ ਸਵੀਟਸ, ਬਿੱਘਾ ਬਿਕਾਨੇਰੀ ਸਵੀਟਸ, ਸਿੱਧੀ ਵਿਨਾਇਕ ਡੈਰੀ ਅਤੇ ਜਗੀਰ ਡੇਅਰੀ ਤੋਂ ਭਰੇ ਗਏ ਪਨੀਰ ਦੇ ਸੈਂਪਲ ਵੀ ਘਟੀਆ ਮਿਆਰ ਦੇ ਪਾਏ ਗਏ ਹਨ। ਇਸੇ ਤਰ੍ਹਾਂ ਗਿੱਲ ਰੋਡ, ਨਰੰਗਵਾਲ, ਬਿਲਾਸਪੁਰ ਅਤੇ ਹੈਬੋਵਾਲ ਖੇਤਰਾਂ ਤੋਂ ਭਰੇ ਗਏ ਕਈ ਦੁੱਧ ਦੇ ਸੈਂਪਲ ਵੀ ਲੈਬੋਰਟਰੀ ਜਾਂਚ ਵਿੱਚ ਫੇਲ ਰਹੇ ਹਨ।
ਇੱਕ ਹੋਰ ਮਾਮਲੇ ਵਿੱਚ ਦੁੱਗਰੀ ਦੇ ਇੱਕ ਵਪਾਰੀ ਕੋਲੋਂ ਜ਼ਬਤ ਕੀਤੇ ਗਏ ਕੌਫੀ ਦੇ ਚਾਰ ਸੈਂਪਲਾਂ ਨੂੰ ਗਲਤ ਲੇਬਲਿੰਗ ਵਾਲਾ ਕਰਾਰ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਉਤਪਾਦਾਂ 'ਤੇ ਦਰਜ ਜਾਣਕਾਰੀ ਅਤੇ ਲੇਬਲਿੰਗ ਫੂਡ ਸੇਫਟੀ ਮਿਆਰਾਂ ਅਨੁਸਾਰ ਨਹੀਂ ਸੀ।
ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਫੂਡ ਸੇਫਟੀ ਵਿਭਾਗ ਦੀ ਨਿਗਰਾਨੀ ਹੇਠ ਸਾਰੇ ਕਾਰੋਬਾਰੀ ਅਤੇ ਬ੍ਰਾਂਡ ਇੱਕੋ ਜਿਹੇ ਹਨ। ਉਨ੍ਹਾਂ ਕਿਹਾ, "ਭਾਵੇਂ ਕੋਈ ਸਥਾਨਕ ਕਾਰੋਬਾਰ ਹੋਵੇ ਜਾਂ ਰਾਸ਼ਟਰੀ ਪੱਧਰ ਦਾ ਬ੍ਰਾਂਡ, ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਨਾ ਸਭ ਲਈ ਲਾਜ਼ਮੀ ਹੈ। ਕਿਸੇ ਨੂੰ ਵੀ ਕਾਨੂੰਨ ਤੋਂ ਉੱਪਰ ਨਹੀਂ ਮੰਨਿਆ ਜਾ ਸਕਦਾ।"
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਪੀਜ਼ਾ ਹੱਟ, ਕੇਐੱਫਸੀ ਅਤੇ ਬਰਗਰ ਕਿੰਗ ਨਾਲ ਸੰਬੰਧਿਤ ਸੈਂਪਲਾਂ ਵਿੱਚ ਵੀ ਖਾਮੀਆਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਸੀ। ਤਾਜ਼ਾ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਵਿਭਾਗ ਵੱਲੋਂ ਵੱਡੇ ਬ੍ਰਾਂਡਾਂ ਅਤੇ ਸਥਾਨਕ ਕਾਰੋਬਾਰਾਂ ਦੋਵਾਂ 'ਤੇ ਇੱਕਸਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਫੂਡ ਸੇਫਟੀ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਸੈਂਪਲਾਂ ਦੀਆਂ ਰਿਪੋਰਟਾਂ ਅਸੁਰੱਖਿਅਤ, ਘਟੀਆ ਮਿਆਰ ਦੀਆਂ ਜਾਂ ਗਲਤ ਲੇਬਲਿੰਗ ਵਾਲੀਆਂ ਆਈਆਂ ਹਨ, ਉਨ੍ਹਾਂ ਨਾਲ ਸੰਬੰਧਿਤ ਪੱਖਾਂ ਖ਼ਿਲਾਫ਼ ਫੂਡ ਸੇਫਟੀ ਐਕਟ ਤਹਿਤ ਸੰਬੰਧਿਤ ਅਦਾਲਤਾਂ ਵਿੱਚ ਕੇਸ ਦਾਇਰ ਕੀਤੇ ਜਾਣਗੇ।
ਡਾ. ਚਾਵਲਾ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਖਾਦ ਪਦਾਰਥ ਖਰੀਦਣ ਸਮੇਂ ਗੁਣਵੱਤਾ, ਲੇਬਲਿੰਗ ਅਤੇ ਮਿਆਰਾਂ ਦਾ ਧਿਆਨ ਰੱਖਣ ਅਤੇ ਜੇਕਰ ਕਿਸੇ ਵੀ ਖਾਦ ਪਦਾਰਥ ਦੀ ਗੁਣਵੱਤਾ ਬਾਰੇ ਸ਼ੱਕ ਹੋਵੇ ਤਾਂ ਤੁਰੰਤ ਫੂਡ
major-brands-under-scanner-again-reliance-store-jaggery-sample-declared-unsafe