ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਦੀ ਫਿਲਮ 'ਫਾਈਟਰ' ਨੂੰ ਪ੍ਰਸ਼ੰਸਕਾਂ, ਆਲੋਚਕਾਂ ਅਤੇ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਸਿਧਾਰਥ ਆਨੰਦ ਦੇ ਨਿਰਦੇਸ਼ਨ 'ਚ ਬਣੀ ਇਹ ਫਿਲਮ ਬਾਕਸ ਆਫਿਸ 'ਤੇ ਵੀ ਜ਼ਬਰਦਸਤ ਕਮਾਈ ਕਰ ਰਹੀ ਹੈ। ਹੁਣ ਇਸ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ 'ਫਾਈਟਰ-2' ਬਣਾਉਣ ਦੇ ਸੰਕੇਤ ਦਿੱਤੇ ਹਨ। ਫਿਲਮ 'ਫਾਈਟਰ' ਨੇ ਹੁਣ ਤੱਕ ਦੁਨੀਆ ਭਰ 'ਚ 137.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਭਾਰਤ 'ਚ ਇਹ 118 ਕਰੋੜ ਰੁਪਏ ਕਮਾ ਕੇ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। 'ਫਾਈਟਰ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 22.5 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਦਾ ਕਲੈਕਸ਼ਨ ਹੌਲੀ-ਹੌਲੀ ਵਧ ਰਿਹਾ ਹੈ। ਜ਼ਿਕਰਯੋਗ ਹੈ ਕਿ ਫਿਲਮ 'ਫਾਈਟਰ' ਨੇ ਸ਼ਨੀਵਾਰ ਨੂੰ 28 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਸੀ। ਹੁਣ ਇਸ ਫਿਲਮ ਦੇ ਸੀਕਵਲ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਫਿਲਮ ਦੇ ਨਿਰਦੇਸ਼ਕ ਸਿਧਾਰਥ ਆਨੰਦ ਨੇ ਕਿਹਾ, 'ਹੁਣ ਇਹ ਦਰਸ਼ਕਾਂ ਨੇ ਤੈਅ ਕਰਨਾ ਹੈ। ਫਿਲਮ ਨੂੰ ਰਿਲੀਜ਼ ਹੋਏ ਕੁਝ ਹੀ ਦਿਨ ਹੋਏ ਹਨ। ਦਰਸ਼ਕਾਂ ਦਾ ਪਿਆਰ ਹੀ ਤੈਅ ਕਰੇਗਾ ਕਿ ਅਸੀਂ ਅੱਗੇ ਕੀ ਕਰਦੇ ਹਾਂ, ਅਸੀਂ 'ਫਾਈਟਰ 2' ਨੂੰ ਵੀ ਸ਼ਾਨਦਾਰ ਤਰੀਕੇ ਨਾਲ ਪੇਸ਼ ਕਰਨਾ ਚਾਹੁੰਦੇ ਹਾਂ। ਮੈਂ ਉਨ੍ਹਾਂ ਕੁਝ ਨਿਰਦੇਸ਼ਕਾਂ 'ਚੋਂ ਹਾਂ, ਜਿਨ੍ਹਾਂ ਨੇ ਕਦੇ ਕਿਸੇ ਫਿਲਮ ਦਾ ਸੀਕਵਲ ਨਹੀਂ ਬਣਾਇਆ। ਮੈਂ ਹਮੇਸ਼ਾ ਆਪਣੇ ਆਪ ਨੂੰ ਸੀਕਵਲ ਦੇ ਲਾਲਚ ਤੋਂ ਦੂਰ ਰੱਖਿਆ ਹੈ, ਫਿਰ ਵੀ ਮੈਂ ਕਦੇ ਵੀ ਕਿਸੇ ਫਿਲਮ ਦਾ ਸੀਕਵਲ ਨਹੀਂ ਬਣਾਉਣਾ ਚਾਹੁੰਦਾ ਸੀ। ਜ਼ਿਕਰਯੋਗ ਹੈ ਕਿ ਫਿਲਮ 'ਫਾਈਟਰ' 25 ਜਨਵਰੀ ਵੀਰਵਾਰ ਨੂੰ ਰਿਲੀਜ਼ ਹੋਈ ਸੀ। ਇਸ ਵਿੱਚ ਰਿਤਿਕ ਰੋਸ਼ਨ, ਦੀਪਿਕਾ ਪਾਦੂਕੋਣ, ਅਨਿਲ ਕਪੂਰ ਦੇ ਨਾਲ ਅਕਸ਼ੈ ਓਬਰਾਏ, ਕਰਨ ਸਿੰਘ ਗਰੋਵਰ ਅਤੇ ਸੰਜੀਦਾ ਸ਼ੇਖ ਵੀ ਹਨ। ਇਸ ਫਿਲਮ 'ਚ ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੂਕੋਣ ਪਹਿਲੀ ਵਾਰ ਪਰਦੇ 'ਤੇ ਇਕੱਠੇ ਨਜ਼ਰ ਆਏ ਸਨ ਅਤੇ ਦਰਸ਼ਕਾਂ ਨੇ ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਸੀ। ਫਿਲਮ ਵਿਵਾਦਾਂ 'ਚ ਵੀ ਘਿਰ ਗਈ ਸੀ ਕਿਉਂਕਿ ਸੈਂਸਰ ਨੇ ਫਿਲਮ ਦੇ ਕੁਝ ਬੋਲਡ ਸੀਨ ਕੱਟ ਦਿੱਤੇ ਸਨ।
director-siddharth-anand-hints-at-the-sequel-of-the-film-fighter-
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)