ਸਟੈਂਡਅੱਪ ਕਾਮੇਡੀਅਨ ਮੁਨੱਵਰ ਫਾਰੂਕੀ ਮਸ਼ਹੂਰ ਟੀਵੀ ਸ਼ੋਅ 'ਬਿੱਗ ਬੌਸ-17' ਦੇ ਜੇਤੂ ਬਣ ਗਏ ਹਨ। ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦੁਆਰਾ ਹੋਸਟ ਬਿੱਗ ਬੌਸ ਦਾ 17ਵਾਂ ਐਡੀਸ਼ਨ ਵੀ ਵਿਵਾਦਾਂ ਕਾਰਨ ਸੁਰਖੀਆਂ ਵਿੱਚ ਰਿਹਾ।
'ਬਿੱਗ ਬੌਸ-17' ਦੇ ਫਾਈਨਲਿਸਟਾਂ 'ਚ ਤਿੰਨ ਪ੍ਰਤੀਯੋਗੀ, ਮੁਨੱਵਰ ਫਾਰੂਕੀ, ਮਨਾਰਾ ਚੋਪੜਾ ਅਤੇ ਅਭਿਸ਼ੇਕ ਕੁਮਾਰ ਸ਼ਾਮਲ ਸਨ। ਇਨ੍ਹਾਂ ਤਿੰਨਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਹੋਇਆ। ਆਖਿਰਕਾਰ ਮੁਨੱਵਰ ਫਾਰੂਕੀ ਨੂੰ 'ਬਿੱਗ ਬੌਸ-17' ਦਾ ਜੇਤੂ ਐਲਾਨ ਦਿੱਤਾ ਗਿਆ। ਮੁਨੱਵਰ ਇੱਕ ਰੈਪਰ ਅਤੇ ਸਟੈਂਡਅੱਪ ਕਾਮੇਡੀਅਨ ਹੈ। 'ਬਿੱਗ ਬੌਸ-17' ਤੋਂ ਪਹਿਲਾਂ ਉਹ ਅਦਾਕਾਰਾ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਲਾਕ ਅੱਪ' 'ਚ ਨਜ਼ਰ ਆਈ ਸੀ। ਮੁਨੱਵਰ ਦਾ ਆਪਣਾ ਯੂਟਿਊਬ ਚੈਨਲ ਹੈ। 'ਬਿੱਗ ਬੌਸ-17' ਦੇ ਜੇਤੂ ਮੁਨੱਵਰ ਫਾਰੂਕੀ ਨੂੰ ਜੇਤੂ ਟਰਾਫੀ ਤੋਂ ਇਲਾਵਾ ਇਕ ਲਗਜ਼ਰੀ ਕਾਰ ਅਤੇ 50 ਲੱਖ ਰੁਪਏ ਦਾ ਨਕਦ ਇਨਾਮ ਮਿਲਿਆ। ਮੁਨੱਵਰ ਫਾਰੂਕੀ ਦਾ ਨਾਮ ਹੁਣ ਬਿੱਗ ਬੌਸ ਦੇ ਜੇਤੂਆਂ ਦੇ ਇਤਿਹਾਸ ਵਿੱਚ ਦਰਜ ਹੋ ਗਿਆ ਹੈ।
munawar-farooqui-won-the-crown-of-bigg-boss-17
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)