ਜਰਮਨੀ ਵਿੱਚ ਜਨਮੇ ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦੀ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਜਿਸ ਛੋਟੇ ਜਹਾਜ਼ ਵਿੱਚ ਉਹ ਸਫਰ ਕਰ ਰਿਹਾ ਸੀ, ਉਹ ਉਡਾਣ ਭਰਨ ਦੇ ਕੁਝ ਪਲਾਂ ਬਾਅਦ ਹੀ ਕੈਰੇਬੀਅਨ ਸਾਗਰ ਵਿੱਚ ਹਾਦਸਾਗ੍ਰਸਤ ਹੋ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ''ਦਿ ਗੁੱਡ ਜਰਮਨ'' ਅਤੇ ''ਸਪੀਡ ਰੇਸਰ'' ਫਿਲਮਾਂ ''ਚ ਨਜ਼ਰ ਆਏ ਕ੍ਰਿਸ਼ਚੀਅਨ ਓਲੀਵਰ ਦੀ ਵੀਰਵਾਰ ਨੂੰ ਆਪਣੀਆਂ ਬੇਟੀਆਂ ਸਮੇਤ ਇਕ ਨਿੱਜੀ ਜਹਾਜ਼ ਹਾਦਸੇ ''ਚ ਮੌਤ ਹੋ ਗਈ। ਰਾਇਲ ਸੇਂਟ ਵਿਨਸੇਂਟ ਅਤੇ ਗ੍ਰੇਨਾਡਾਈਨਜ਼ ਪੁਲਿਸ ਫੋਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਰਨ ਵਾਲਿਆਂ ਦੀ ਪਛਾਣ ਓਲੀਵਰ, 51, ਉਸਦੀ ਬੇਟੀਆਂ ਮਦਿਤਾ, 10, ਅਤੇ ਅਨਿਕ, 12, ਅਤੇ ਪਾਇਲਟ ਰੌਬਰਟ ਸਾਕਸ ਵਜੋਂ ਹੋਈ ਹੈ।
ਹਾਦਸੇ ਤੋਂ ਬਾਅਦ ਮਛੇਰੇ ਅਤੇ ਤੱਟ ਰੱਖਿਅਕ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਚਾਰੇ ਲਾਸ਼ਾਂ ਨੂੰ ਬਾਹਰ ਕੱਢਿਆ। ਜਹਾਜ਼ ਵੀਰਵਾਰ ਅੱਧੀ ਰਾਤ ਤੋਂ ਬਾਅਦ ਗ੍ਰੇਨਾਡਾਈਨਜ਼ ਦੇ ਇਕ ਛੋਟੇ ਜਿਹੇ ਟਾਪੂ ਬੇਕੀਆ ਤੋਂ ਸੇਂਟ ਲੂਸੀਆ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਓਲੀਵਰ ਇੱਥੇ ਆਪਣੀਆਂ ਕੁੜੀਆਂ ਨਾਲ ਨਵੇਂ ਸਾਲ ਦੀਆਂ ਛੁੱਟੀਆਂ ਮਨਾਉਣ ਆਇਆ ਸੀ।
ਕ੍ਰਿਸ਼ਚੀਅਨ ਓਲੀਵਰ ਹੁਣ ਤੱਕ 60 ਤੋਂ ਵੱਧ ਫਿਲਮਾਂ ਅਤੇ ਟੀਵੀ ਸੀਰੀਜ਼ ਕਰ ਚੁੱਕੇ ਹਨ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਸਦਮੇ 'ਚ ਹਨ। ਪ੍ਰਸ਼ੰਸਕ ਓਲੀਵਰ ਅਤੇ ਉਸ ਦੀਆਂ ਬੇਟੀਆਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
hollywood-actor-christian-oliver-dies-in-plane-crash
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)