-

ਨਵੇਂ ਸਾਲ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਕਰਨਗੀਆਂ ਵਿਆਹ

Jan1,2024 | Anuj Kapoor |

ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਪਿਛਲੇ ਸਾਲ ਯਾਨੀ 2023 ਵਿੱਚ ਵਿਆਹ ਕੀਤਾ ਸੀ। ਹੁਣ ਨਵੇਂ ਸਾਲ ਯਾਨੀ 2024 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਵਿਆਹ ਕਰਨ ਜਾ ਰਹੀਆਂ ਹਨ। ਬਾਲੀਵੁੱਡ ਆਮਿਰ ਖਾਨ ਦੀ ਬੇਟੀ ਆਇਰਾ ਖਾਨ ਜਨਵਰੀ ਦੇ ਪਹਿਲੇ ਹਫਤੇ ਆਪਣੇ ਬੁਆਏਫਰੈਂਡ ਨੂਪੁਰ ਸ਼ਿਖਰ ਨਾਲ ਵਿਆਹ ਕਰਨ ਜਾ ਰਹੀ ਹੈ। ਹੁਣ ਇਸ ਸਾਲ ਇੱਕ ਹੋਰ ਜੋੜਾ ਵਿਆਹ ਕਰਨ ਜਾ ਰਿਹਾ ਹੈ। ਅਦਾਕਾਰਾ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਜੋੜੇ ਦੇ ਵਿਆਹ ਦੀ ਤਰੀਕ ਵੀ ਸਾਹਮਣੇ ਆ ਚੁੱਕੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਕੁਲ ਅਤੇ ਜੈਕੀ ਫਰਵਰੀ 'ਚ ਗੋਆ 'ਚ ਵਿਆਹ ਕਰਨਗੇ। ਇਕ ਸੂਤਰ ਮੁਤਾਬਕ ਰਕੁਲ ਅਤੇ ਜੈਕੀ ਦਾ ਵਿਆਹ 22 ਫਰਵਰੀ ਨੂੰ ਗੋਆ 'ਚ ਹੋ ਰਿਹਾ ਹੈ। ਉਨ੍ਹਾਂ ਨੇ ਇਸ ਵਿਆਹ ਬਾਰੇ ਚੁੱਪ ਧਾਰੀ ਹੋਈ ਹੈ, ਦੋਵੇਂ ਇਸ ਵਿਆਹ ਦੀ ਰਸਮ ਨੂੰ ਬਹੁਤ ਹੀ ਨਿਜੀ ਤਰੀਕੇ ਨਾਲ ਆਯੋਜਿਤ ਕਰਨ ਜਾ ਰਹੇ ਹਨ। ਰਕੁਲ ਅਤੇ ਜੈਕੀ ਆਪਣੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਣਾ ਚਾਹੁੰਦੇ ਹਨ। ਫਿਲਹਾਲ ਉਹ ਵਿਆਹ ਦੇ ਜਸ਼ਨਾਂ 'ਚ ਰੁੱਝੇ ਹੋਣ ਤੋਂ ਪਹਿਲਾਂ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਰਹੇ ਹਨ। ਜੈਕੀ ਫਿਲਹਾਲ ਆਪਣੀ ਬੈਚਲਰ ਪਾਰਟੀ ਲਈ ਬੈਂਕਾਕ 'ਚ ਹੈ। ਫਿਲਹਾਲ ਰਕੁਲ ਵੀ ਥਾਈਲੈਂਡ 'ਚ ਹੈ ਅਤੇ ਆਪਣੀਆਂ ਛੁੱਟੀਆਂ ਦਾ ਆਨੰਦ ਲੈ ਰਹੀ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਕੁਲ ਅਤੇ ਜੈਕੀ ਦੇ ਵਿਆਹ ਦੀ ਡੇਟ ਦੀ ਚਰਚਾ ਹੋਈ ਹੈ। ਪਿਛਲੇ ਸਾਲ ਵੀ ਅਜਿਹੀ ਹੀ ਇੱਕ ਖਬਰ ਨੇ ਸਾਰਿਆਂ ਦਾ ਧਿਆਨ ਖਿੱਚਿਆ ਸੀ ਪਰ ਬਾਅਦ ਵਿੱਚ ਅਦਾਕਾਰਾ ਨੇ ਇਸ ਦਾ ਖੰਡਨ ਕੀਤਾ ਸੀ। ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੀ ਲਵ ਲਾਈਫ ਵੀ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ। ਦੋਵੇਂ 2021 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਰਕੁਲ ਪ੍ਰੀਤ ਸਿੰਘ ਜਲਦ ਹੀ ਕਮਲ ਹਾਸਨ ਨਾਲ 'ਭਾਰਤੀ-2' 'ਚ ਨਜ਼ਰ ਆਵੇਗੀ। ਫਿਲਮ ਵਿੱਚ ਬੌਬੀ ਸਿਮਹਾ ਅਤੇ ਪ੍ਰਿਆ ਭਵਾਨੀ ਸ਼ੰਕਰ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਦਾ ਪ੍ਰੀਕੁਅਲ 1996 ਵਿੱਚ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਕਮਲ ਹਾਸਨ ਇੱਕ ਬਜ਼ੁਰਗ ਸੁਤੰਤਰਤਾ ਸੈਨਾਨੀ ਦੀ ਭੂਮਿਕਾ ਵਿੱਚ ਸਨ।

-



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB