punjab-governor-honours-national-awardee-master-karamjit-singh-grewal-with-special-honour

ਪੰਜਾਬ ਦੇ ਰਾਜਪਾਲ ਵੱਲੋਂ ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਦਾ ਵਿਸ਼ੇਸ਼ ਸਨਮਾਨ

- ਰਾਜਪਾਲ ਦੀ ਹਾਜ਼ਰੀ ’ਚ ਗਰੇਵਾਲ ਨੇ ‘ੳ-ਅ’ ਗੀਤ ਨਾਲ ਕੀਲੇ ਦਰਸ਼ਕ

Jul12,2026 | Narinder Kumar | Chandigarh

ਸਿੱਖਿਆ, ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਸਮਰਪਿਤ ਨੈਸ਼ਨਲ ਅਵਾਰਡੀ ਮਾਸਟਰ ਕਰਮਜੀਤ ਸਿੰਘ ਗਰੇਵਾਲ ਦੀਆਂ ਪ੍ਰਾਪਤੀਆਂ ਵਿੱਚ ਹੋਰ ਵਾਧਾ ਕਰਦਿਆਂ, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਵੀ ਵਿਸ਼ੇਸ਼ ਸਨਮਾਨ ਨਾਲ ਨਿਵਾਜਿਆ ਗਿਆ।
ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵੱਲੋਂ ਬੀਤੇ ਦਿਨੀ ਮੋਹਾਲੀ ਵਿਖੇ ਆਯੋਜਿਤ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਸਨਮਾਨ ਮੌਕੇ ਗਰੇਵਾਲ ਵੱਲੋਂ ਸਿੱਖਿਆ, ਸਾਹਿਤ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ਼ ਲਬਰੇਜ ਵੀਡੀਓ ਵੀ ਦਿਖਾਈ ਗਈ। ਰਾਜਪਾਲ ਦੀ ਹਾਜ਼ਰੀ ਵਿੱਚ ਜਦੋਂ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬੀ ਵਰਨਮਾਲ਼ਾ ਦਾ ‘ੳ-ਅ’ ਗੀਤ ਗਾ ਕੇ ਸੁਣਾਇਆ ਤਾਂ ਹਾਜ਼ਰ ਪੰਡਾਲ ਨੇ ਤਾੜੀਆਂ ਦੀ ਗੂੰਜ ਵਿੱਚ ਭਰਵਾਂ ਹੁੰਗਾਰਾ ਦਿੱਤਾ।
ਰਾਜਪਾਲ ਸ੍ਰੀ ਕਟਾਰੀਆ ਵੀ ਗਰੇਵਾਲ ਦੀ ਵੀਡੀਓ ਦੇਖ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਅਧਿਆਪਕ ਸਾਡੇ ਰਾਸ਼ਟਰ ਦਾ ਮਾਣ ਹਨ।
ਵਰਨਣਯੋਗ ਹੈ ਕਿ ਮਾਸਟਰ ਕਰਮਜੀਤ ਸਿੰਘ ਗਰੇਵਾਲ ਨੂੰ ਅਧਿਆਪਕ ਰਾਸ਼ਟਰੀ ਪੁਰਸਕਾਰ, ਰਾਜ ਪੁਰਸਕਾਰ, ਭਾਸ਼ਾ ਰਤਨ ਅਵਾਰਡ, ਲੋਰੀ ਲਿਖਣ ਲਈ ਭਾਰਤ ਸਰਕਾਰ ਵੱਲੋਂ ਲੱਖ ਰੁਪਏ ਦਾ ਅਵਾਰਡ, ਪਹਿਲੀ ਬਾਲ ਗੀਤ ਪੁਸਤਕ ਨੂੰ ਸਰਵੋਤਮ ਬਾਲ ਪੁਸਤਕ ਅਵਾਰਡ ਵੀ ਮਿਲ਼ ਚੁੱਕੇ ਹਨ। ਗਰੇਵਾਲ ਨੇ ਭਾਰਤ ਦੀਆਂ 10 ਭਾਸ਼ਾਵਾਂ ਵਿੱਚ ਬੱਚਿਆਂ ਨਾਲ਼ ਮਿਲ਼ ਕੇ ਬਾਲ ਗੀਤ ਗਾਏ ਹਨ। ਇਨ੍ਹਾਂ ਦੀ ਬਣਾਈ ਬਾਲ ਫਿਲਮ ‘ਸਕਰੀਨ ਬੁਖਾਰਨੂੰ ਕੈਨੇਡਾ ਵਿੱਚ ਹੋਏ ਅੰਤਰਰਾਸ਼ਟਰੀ ਮਾਂ ਬੋਲੀ ਫਿਲਮ ਮੇਲੇ ਦੌਰਾਨ “ਵਧੀਆ ਸਮਾਜਿਕ ਫਿਲਮਦਾ ਅਵਾਰਡ ਵੀ ਮਿਲ਼ਆ ਹੈ। ਇਨ੍ਹਾਂ ਦੀਆਂ 13 ਪੁਸਤਕਾਂ ਸਕੂਲ ਸਿੱਖਿਆ ਵਿਭਾਗ ਵੱਲੋਂ ਲਾਇਬ੍ਰੇਰੀਆਂ ਲਈ ਪ੍ਰਵਾਨ ਹਨ। ਇਨ੍ਹਾਂ ਨੇ ਬੱਚਿਆਂ ਤੇ ਨੌਜਵਾਨਾਂ ਲਈ 800 ਦੇ ਕਰੀਬ ਵੀਡੀਓ ਵੀ ਬਣਾਏ ਹਨ।

punjab-governor-honours-national-awardee-master-karamjit-singh-grewal-with-special-honour


pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB