ਸੌ ਫੀਸਦੀ ਰਿਹਾ ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ
May12,2026
| Narinder Kumar | Ludhiana
96.15 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਅਨੁਸ਼ਕਾ ਨੇ ਹਾਸਲ ਕੀਤਾ ਪਹਿਲਾ ਸਥਾਨ, ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਦਿੱਤੀ ਵਧਾਈ
ਡਾ. ਏਵੀਐਮ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ, ਨੇੜੇ ਈਸਾ ਨਗਰੀ ਪੁੱਲੀ ਦਾ ਦਸਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ 100 ਫੀਸਦੀ ਰਿਹਾ। ਸਕੂਲ ਦੇ 107 ਵਿਦਿਆਰਥੀਆਂ ਵਿੱਚੋਂ ਅਨੁਸ਼ਕਾ ਨੇ 96.15 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟਸ ਲਿਸਟ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਇਸਦੇ ਨਾਲ ਹੀ ਸਟੇਟ ਮੈਰਿਟ ਵਿੱਚ ਅਨੁਸ਼ਕਾ 20ਵੇ ਨੰਬਰ ਤੇ ਰਹੀ ਹੈ।
ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪ੍ਰਿੰਸੀਪਲ ਮਨੀਸ਼ਾ ਗਾਬਾ ਨੇ ਸ਼ਾਨਦਾਰ ਨਤੀਜਿਆਂ ਲਈ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਵਿੱਚ ਉਨ੍ਹਾਂ ਦੀ ਸਖਤ ਮਿਹਨਤ, ਟੀਚਰਾਂ ਦਾ ਮਾਰਗ ਦਰਸ਼ਨ ਅਤੇ ਮਾਪਿਆਂ ਦਾ ਸਹਿਯੋਗ ਅਹਿਮ ਯੋਗਦਾਨ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਨੇ ਅਨੁਸ਼ਕਾ ਨੂੰ ਇਨਾਮ ਵਜੋਂ 11000 ਰੁਪਏ ਦੀ ਰਾਸ਼ੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ।
ਇਸ ਲੜੀ ਹੇਠ, ਸਕੂਲ ਦੇ ਦਸਵੀਂ ਜਮਾਦ ਨਤੀਜਿਆਂ ਵਿੱਚੋਂ ਜਿੱਥੇ 96.15 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਅਨੁਸ਼ਕਾ ਪਹਿਲੇ ਸਥਾਨ ਤੇ ਰਹੀ। ਉਥੇ ਹੀ, 94.30 ਪ੍ਰਤੀਸ਼ਤ ਅੰਕਾਂ ਨਾਲ ਦਮਨਜੋਤ ਕੌਰ ਨੇ ਦੂਸਰਾ ਅਤੇ 90.46 ਪ੍ਰਤੀਸ਼ਤ ਨੰਬਰਾਂ ਨਾਲ ਯਸ਼ਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ, 10 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਤੱਕ ਅੰਕ ਹਾਸਲ ਕੀਤੇ। ਜਦਕਿ ਵਿਦਿਆਰਥੀ 70 ਤੋਂ 80 ਪ੍ਰਤੀਸ਼ਤ ਅਤੇ 24 ਵਿਦਿਆਰਥੀ 60 ਤੋਂ 70 ਪ੍ਰਤੀਸ਼ਤ ਤੱਕ ਅੰਕ ਹਾਸਿਲ ਕਰਨ ਵਿੱਚ ਸਫਲ ਰਹੇ।
ਇਸ ਦੌਰਾਨ ਸਮੂਹ ਸਟਾਫ ਮੈਂਬਰਾਂ ਨੇ ਸ਼ਾਨਦਾਰ ਨਤੀਜਿਆਂ ਲਈ ਖੁਸ਼ੀ ਜ਼ਾਹਿਰ ਕੀਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕੀਤੀ। ਜਿਨਾਂ ਵਿੱਚ ਸੋਨੀਆ ਰਾਣੀ, ਇਸ਼ੀਤਾ ਕਤਿਆਲ, ਨਵਨੀਤ ਕੌਰ, ਜਸਵੰਤ ਕੌਰ, ਰੂਬੀ ਵਰਮਾ, ਰੀਮਾ, ਗੁਰਪ੍ਰੀਤ ਬਜਾਜ, ਕੁਲਦੀਪ ਕੌਰ, ਵੰਦਨਾ ਸੂਦ, ਹਰਜੀਤ ਕੌਰ, ਮੁਸਕਾਨ, ਹਰਸ਼ ਬਾਲਾ ਅਤੇ ਗੁਰਲੀਨ ਕੌਰ ਵੀ ਸ਼ਾਮਿਲ ਰਹੇ।
100-percent-result-achieved-by-dr-avm-public-senior-secondary-school-in-class-10-examinations