ਕਿੱਟ ਵਿੱਚ ਸ਼ੁਰੂਆਤੀ ਜਮਾਤਾਂ ਲਈ ਉਮਰ ਦੇ ਆਧਾਰ ‘ਤੇ ਸਿੱਖਣ ਸਮੱਗਰੀ ਸ਼ਾਮਲ ਹੈ ਜਿਵੇਂ ਕਿ ਖਿਡੌਣੇ ਅਤੇ ਮੈਨੀਪੁਲੇਟਿਵਜ਼, ਪਹੇਲੀਆਂ ਅਤੇ ਖੇਡਾਂ, ਸਟੋਰੀ ਕਾਰਡ ਅਤੇ ਫਲੈਸ਼ ਕਾਰਡ, ਪੋਸਟਰ ਅਤੇ ਗਤੀਵਿਧੀਆਂ ਵਾਲੀਆਂ ਕਿਤਾਬਾਂ, ਕਠਪੁਤਲੀਆਂ ਅਤੇ ਖੇਡ ਸਮੱਗਰੀ, ਅਧਿਆਪਕ ਸਰੋਤ ਸਮੱਗਰੀ। ਹਰੇਕ ਭਾਗ ਭਾਸ਼ਾ, ਅੰਕ, ਰਚਨਾਤਮਕਤਾ ਅਤੇ ਸਮਾਜਿਕ ਸਿੱਖਿਆ ਸਮੇਤ ਮੁੱਖ ਵਿਕਾਸ ਖੇਤਰਾਂ ਵਿੱਚ ਸਹਾਇਤਾ ਕਰਦਾ ਹੈ, ਜੋ ਕਿ ਸੂਬੇ ਭਰ ਵਿੱਚ ਬੱਚਿਆਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਂਦਾ ਹੈ।
*ਲਾਭਪਾਤਰੀ ਅਤੇ ਵੰਡ*
ਇਸ ਪਹਿਲਕਦਮੀ ਨਾਲ ਸੂਬੇ ਭਰ ਵਿੱਚ ਫਾਊਂਡੇਸ਼ਨਲ ਸਟੇਜ ਵਿੱਚ ਪੜ੍ਹ ਰਹੇ ਲਗਭਗ 7.5 ਲੱਖ ਬੱਚਿਆਂ ਨੂੰ ਲਾਭ ਮਿਲੇਗਾ। ਖੇਡ ਪਿਟਾਰਾ ਕਿੱਟਾਂ ਪੰਜਾਬ ਭਰ ਵਿੱਚ ਲਗਭਗ 12,856 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ, ਜਿਸ ਨਾਲ ਮੁਢਲੀਆਂ ਜਮਾਤ ਨੂੰ ਵਿਆਪਕ ਪੱਧਰ ‘ਤੇ ਕਵਰ ਕੀਤਾ ਜਾਵੇਗਾ। ਫਾਊਂਡੇਸ਼ਨਲ ਸਟੇਜ ਕਲਾਸਾਂ ਨੂੰ ਸੰਭਾਲਣ ਵਾਲੇ ਅਧਿਆਪਕਾਂ ਨੂੰ ਕਲਾਸਰੂਮ ਵਿੱਚ ਬਿਹਤਰ ਲਾਗੂਕਰਨ ਲਈ ਗਤੀਵਿਧੀ-ਅਧਾਰਤ ਸਿੱਖਿਆ ਸਮੱਗਰੀ ਰਾਹੀਂ ਢਾਂਚਾਗਤ ਸਹਾਇਤਾ ਵੀ ਮਿਲੇਗੀ। ਭਗਵੰਤ ਮਾਨ ਸਰਕਾਰ ਇਸ ਪਹਿਲਕਦਮੀ ਵਿੱਚ ਲਗਭਗ 9.3 ਕਰੋੜ ਦਾ ਨਿਵੇਸ਼ ਕਰ ਰਹੀ ਹੈ। ਖਰੀਦ ਸਮੇਂ ਸਿਰ ਪੂਰੀ ਕਰ ਲਈ ਗਈ ਹੈ, ਵੰਡ ਆਖਰੀ ਪੜਾਅ ਅਧੀਨ ਹੈ ਅਤੇ ਸਕੂਲਾਂ ਨੂੰ ਸਪਲਾਈ ਕਰਨ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ। ਇਹ ਕਿੱਟਾਂ 1 ਅਪ੍ਰੈਲ ਤੱਕ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਵੰਡੀਆਂ ਜਾਣਗੀਆਂ।
ਇਸ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਮੰਨਣਾ ਹੈ ਕਿ ਸਿੱਖਿਆ ਦਾ ਅਸਲ ਪਰਿਵਰਤਨ ਮੁੱਢਲੇ ਪੜਾਅ ਤੋਂ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ, "3 ਤੋਂ 8 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਨਿਵੇਸ਼ ਕਰਕੇ, ਭਗਵੰਤ ਮਾਨ ਸਰਕਾਰ ਪੰਜਾਬ ਦੇ ਭਵਿੱਖ ਵਿੱਚ ਇੱਕ ਰਣਨੀਤਕ, ਲੰਬੇ ਸਮੇਂ ਦਾ ਨਿਵੇਸ਼ ਕਰ ਰਹੀ ਹੈ। ਖੇਡ ਪਿਟਾਰਾ ਰਾਹੀਂ ਬੱਚੇ ਸਕੂਲਿੰਗ ਨੂੰ ਇਕ ਬੋਝ ਦੀ ਥਾਂ ਇਸ ਨੂੰ ਖੋਜ, ਰਚਨਾਤਮਕਤਾ ਅਤੇ ਵਿਸ਼ਵਾਸ ਨਿਰਮਾਣ ਵਜੋਂ ਅਨੁਭਵ ਕਰਨਗੇ ਅਤੇ ਇਹ ਪਹਿਲਕਦਮੀ ਸਰਕਾਰ ਦੀ ਮਜ਼ਬੂਤ ਅਕਾਦਮਿਕ ਨੀਂਹ ਬਣਾਉਣ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਜਿਸ ਦੇ ਨਤੀਜੇ ਆਉਣ ਵਾਲੇ ਦਹਾਕਿਆਂ ਤੱਕ ਸਾਰਥਕ ਰਹਿਣਗੇ।"
*ਭਗਵੰਤ ਮਾਨ ਸਰਕਾਰ ਦੀ ਮੁੱਢਲੀ ਸਿੱਖਿਆ ਨੂੰ ਬਦਲਣ ਪ੍ਰਤੀ ਵਚਨਬੱਧਤਾ*
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB