four-members-of-a-gang-that-brought-weapons-from-up-and-committed-robberies-and-mischief-in-mohali-were-arrested

ਯੂ ਪੀ ਤੋਂ ਅਸਲਾ ਲਿਆ ਕੇ ਮੋਹਾਲੀ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਅਤੇ ਬਦਮਾਸ਼ੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰ ਕਾਬੂ

May28,2025 | Narinder Kumar | Sas Nagar (mohali)

ਇੱਕ ਦੇਸੀ ਪਿਸਤੌਲ, ਇੱਕ ਦੇਸੀ ਕੱਟਾ ਅਤੇ ਕਾਰਤੂਸ ਬਰਾਮਦ


ਮੋਹਾਲੀ ਪੁਲੀਸ ਨੇ ਅਸਲੇ ਦੀ ਨੋਕ ਤੇ ਮੁਹਾਲੀ ਵਿੱਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਵਿਅਕਤੀਆਂ ਤੋਂ ਇੱਕ ਦੇਸੀ ਕੱਟਾ 315 ਸਮੇਤ ਇੱਕ ਜਿੰਦਾ ਕਾਰਤੂਸ 315 ਬੋਰ, ਅਤੇ ਇੱਕ ਦੇਸੀ 32 ਬੋਰ ਪਿਸਟਲ ਬ੍ਰਾਮਦ ਕੀਤੇ ਗਏ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸ ਪੀ ਸਿਟੀ ਸ੍ਰੀ ਸ੍ਰੀਵੀਨੀਲਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਸ੍ਰੀ ਹਰਮਨਦੀਪ ਸਿੰਘ ਹੰਸ ਦੀਆਂ ਹਿਦਾਇਤਾਂ ਤੇ ਨਜਾਇਜ਼ ਅਸਲੇ ਨਾਲ ਹੋ ਰਹੀਆਂ ਵਾਰਦਾਤਾਂ ਨੂੰ ਠੱਲ ਪਾਉਣ ਅਤੇ ਗੈਂਗਸਟਰਾਂ ਤੇ ਕਾਬੂ ਕਰਨ ਲਈ ਜਿਲ੍ਹਾ ਪੁਲੀਸ ਵਲੋਂ ਚਲਾਈ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਨਾਮ ਸੋਨੂੰ, ਆਰਿਸ ਚੌਧਰੀ, ਅਕਾਸ਼ ਚੌਧਰੀ ਅਤੇ ਹਰਮਿੰਦਰ ਸਿੰਘ ਹਨ। ਇਹ ਸਾਰੇ ਵਿਅਕਤੀ ਯੂ.ਪੀ ਦੇ ਰਹਿਣ ਵਾਲੇ ਹਨ ਅਤੇ ਇਹ ਮੁਹਾਲੀ ਵਿੱਚ ਵੱਖ-ਵੱਖ ਜਗ੍ਹਾ ਪਰ ਕਿਰਾਏ ਤੇ ਰਹਿੰਦੇ ਹਨ ਅਤੇ ਇਕੱਠੇ ਹੋ ਕੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਡੀ ਐਸ ਪੀ ਸਿਟੀ 1 ਪ੍ਰਿਥਵੀ ਸਿੰਘ ਚਾਹਲ ਅਤੇ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਦੀ ਸਾਂਝੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਮੁੱਖ ਅਫਸਰ ਇੰਸਪੈਕਟਰ ਸੁਖਬੀਰ ਸਿੰਘ ਦੀ ਟੀਮ ਵਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਮੁੱਢਲੀ ਪੁੱਛ ਗਿੱਛ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਯੂ. ਪੀ. ਸਾਈਡ ਤੋਂ ਹੀ ਅਸਲਾ ਲਿਆਉਂਦੇ ਹਨ ਅਤੇ ਪੰਜਾਬ ਵਿਚ ਆ ਕੇ ਵਾਰਦਾਤਾਂ ਕਰਦੇ ਹਨ। ਇਹਨਾਂ ਵਿਅਕਤੀਆਂ ਵਲੋਂ 25 ਮਈ ਨੂੰ ਪਿੰਡ ਲਖਨੌਰ (ਥਾਣਾ ਸੋਹਾਣਾ) ਵਿਖੇ ਵੀ ਫਾਈਰਿੰਗ ਕੀਤੀ ਗਈ ਸੀ ਅਤੇ ਪਿਛਲੇ ਦਿਨੀਂ ਹੀਰੋ ਹੋਮਜ ਸੈਕਟਰ 88 ਮੁਹਾਲੀ ਪਾਸ ਵੀ ਅਸਲਾ ਲੈ ਕੇ ਬਦਮਾਸ਼ੀ ਕੀਤੀ ਸੀ। ਇਹਨਾਂ ਵਲੋਂ ਕੁੱਝ ਸਮਾਂ ਪਹਿਲਾਂ ਉਦਯੋਗਿਕ ਖੇਤਰ ਵਿਖੇ ਵੀ ਫਾਈਰਿੰਗ ਕਰਨ ਸਬੰਧੀ ਗੱਲ ਸਾਹਮਣੇ ਆਈ ਹੈ। ਉਹਨਾਂ ਕਿਹਾ ਕਿ ਇਹਨਾਂ ਵਿਅਕਤੀਆਂ ਵਲੋਂ ਆਪਣਾ ਨਾਮ ਚਮਕਾਉਣ ਲਈ ਇੱਕ ਗੈਂਗ ਬਣਾਇਆ ਜਾ ਰਿਹਾ ਸੀ ਅਤੇ ਮੁਹਾਲੀ ਵਿੱਚ ਨਜਾਇਜ਼ ਹਥਿਆਰਾਂ ਨਾਲ ਫਾਈਰਿੰਗ ਕਰਕੇ, ਲੜਾਈ ਝਗੜੇ ਕਰਕੇ ਲੋਕਾਂ ਵਿੱਚ ਆਪਣੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਉਹਨਾਂ ਦੱਸਿਆ ਕਿ ਇਸ ਗਿਰੋਹ ਦਾ ਮੁਖੀ ਸੋਨੂੰ ਹੈ ਅਤੇ ਇਹਨਾਂ ਵਲੋਂ ਸਾਰੀਆਂ ਵਾਰਦਾਤਾਂ ਸੋਨੂੰ ਦੇ ਇਸ਼ਾਰੇ ਤੇ ਹੀ ਕੀਤੀਆਂ ਜਾਂਦੀਆਂ ਸਨ। ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਹਨਾਂ ਦੱਸਿਆ ਕਿ ਇਹ ਸਾਰੇ ਆਦਤਨ ਅਪਰਾਧੀ ਹਨ ਅਤੇ ਇਹਨਾਂ ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਹ ਸਾਰੇ ਪਿੰਡ ਮਦਨਪੁਰ ਵਿੱਚ ਕਿਰਾਏ ਤੇ ਰਹਿੰਦੇ ਸਨ। ਆਰਿਸ਼ ਚੌਧਰੀ ਵਾਸੀ ਪਿੰਡ ਤਾਲਵੀ ਜਿਲ੍ਹਾ ਮੁਜੱਫਰਨਗਰ (ਯੂ.ਪੀ) ਦੇ ਖਿਲਾਫ ਥਾਣਾ ਕੋਤਵਾਲੀ ਜਿਲ੍ਹਾ ਸ਼ਾਮਲੀ ਵਿਖੇ ਅਸਲਾ ਐਕਟ ਤਹਿਤ 2 ਮਾਮਲੇ ਦਰਜ ਹਨ।

ਹਰਮਿੰਦਰ ਸਿੰਘ ਵਾਸੀ ਪਿੰਡ ਬਾਜੂ ਜਿਲ੍ਹਾ ਸਾਂਮਲੀ (ਯੂ.ਪੀ) ਦੇ ਖਿਲਾਫ ਥਾਣਾ ਅਦਰਸ਼ ਮੰਡੀ ਜਿਲ੍ਹਾ ਸ਼ਾਮਲੀ ਵਿਖੇ ਅਸਲਾ ਐਕਟ ਤਹਿਤ 1 ਮੁਕੱਦਮਾ ਦਰਜ ਹੈ। ਅਕਾਸ਼ ਚੌਧਰੀ ਵਾਸੀ ਪਿੰਡ ਕਿਰਨਲ ਜਿਲ੍ਹਾ ਬਾਗਪਤ, (ਯੂ.ਪੀ) ਖਿਲਾਫ ਅਸਲਾ ਐਕਟ ਤਹਿਤ 4 ਮਾਮਲੇ ਦਰਜ ਹਨ।

four-members-of-a-gang-that-brought-weapons-from-up-and-committed-robberies-and-mischief-in-mohali-were-arrested


pbpunjab ad banner image
pbpunjab ad banner image
pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com