ਸ਼ਹਿਰ ਦੀਆਂ ਪੋਸ਼ ਕਲੋਨੀਆਂ ਚੋਰਾਂ ਦੇ ਟਾਰਗੇਟ ਤੇ ਨੇ | ਚੋਰਾਂ ਚ ਪੁਲਿਸ ਦਾ ਕੋਈ ਡਰ ਖੌਫ ਨਹੀਂ ਰਿਹਾ | ਕਲੋਨਿਆਂ ਚ ਰਾਤ ਨੂੰ ਗੇਟ ਬੰਦ ਹੋਣ ਤੋਂ ਬਾਅਦ ਤੇ ਨਿੱਜੀ ਸੁਰੱਖਿਆ ਗਾਰਡ ਹੋਣ ਦੇ ਬਾਵਜੂਦ ਚੋਰ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਨੂੰ ਹੱਥ ਪਾਉਂਦੇ ਨੇ | ਸੋਮਵਾਰ ਰਾਤ ਨੂੰ ਤਕਰੀਬਨ 9:30 ਤੋਂ ਬਾਅਦ ਸ਼ਹੀਦ ਭਗਤ ਸਿੰਘ ਨਗਰ ਦੇ ਐੱਫ ਬਲਾਕ ਚ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਚੋਰ ਘੁੰਮਦੇ ਹਨ | ਹੈਰਾਨੀ ਵਾਲੀ ਗੱਲ ਇਹ ਹੈ ਕਿ ਕਲੋਨੀ ਦੇ ਗੇਟ 9 ਵਜੇ ਬੰਦ ਹੋ ਜਾਂਦੇ ਹਨ | ਚੋਰਾਂ ਵਲੋਂ ਘਰ ਦੇ ਬਾਹਰ ਖੜ੍ਹੀ ਗੱਡੀ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਗਈ ਪਰ ਗੱਡੀ ਵਿੱਚ ਲੱਗੇ ਸਾਇਰਨ ਅਤੇ ਘਰ ਦੇ ਬਾਹਰ ਲੱਗੇ ਕੈਮਰਿਆਂ ਕਾਰਨ ਚੋਰ ਨਾਕਾਮਯਾਬ ਰਹੇ | ਲੁਧਿਆਣਾ ਦੇ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚੋਰਾਂ ਵਲੋਂ ਉਹਨਾਂ ਦੀ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਨੇ ਕੈਮਰੇ ਅਤੇ ਗੱਡੀ ਵਿੱਚ ਸਾਇਰਨ ਲਗਵਾ ਲਿਆ |
ਦੇਰ ਰਾਤ ਚੋਰਾਂ ਵਲੋਂ ਫਿਰ ਗੱਡੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਉਹਨਾਂ ਦੱਸਿਆ ਕਿ ਉਹਨਾਂ ਦੀ ਕਲੋਨੀ ਵਿੱਚ ਗੇਟ ਰਾਤ ਨੂੰ 9 ਵਜੇ ਬੰਦ ਹੋ ਜਾਂਦੇ ਹਨ ਅਤੇ ਨਿੱਜੀ ਸੁਰੱਖਿਆ ਕਰਮੀ ਤਾਇਨਾਤ ਰਹਿੰਦੇ ਹਨ ਪਰ ਫਿਰ ਵੀ ਚੋਰ ਬੇਖੌਫ਼ ਹੋ ਕੇ ਘੁੰਮਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਚੋਰੀ , ਲੁੱਟ , ਝਪਟਮਾਰੀ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ ਅਤੇ ਪੁਲਿਸ ਦਾ ਕੋਈ ਖੌਫ ਨਹੀਂ ਹੈ | ਸੋਮਵਾਰ ਦਿਨ ਦਿਹਾੜੇ ਦੁੱਗਰੀ ਇਲਾਕੇ ਚ ਵੋਕ ਸਿੰਘ ਰੇਸਤਰਾਂ ਦੇ ਬਾਹਰੋਂ ਵੀ ਮੋਟਰਸਾਈਕਲ ਚੋਰੀ ਹੋ ਗਿਆ | ਸੀਸੀਟੀਵੀ ਹੋਣ ਦੇ ਬਾਵਜੂਦ ਪੁਲਿਸ ਚੋਰਾਂ ਤੱਕ ਪਹੁੰਚਣ ਵਿੱਚ ਨਾਕਾਮਯਾਬ ਰਹੀ |
thieves-in-ludhiana-thieves-are-active-after-the-gates-are-closed-in-posh-colonies-police-are-asleep
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)