excise-department-and-fst-seized-10000-liters-and-destroyed-38-bottles-of-illegal-liquor-in-ludhiana

ਆਬਕਾਰੀ ਵਿਭਾਗ ਅਤੇ ਐਫ ਐਸ ਟੀ ਵੱਲੋ ਲੁਧਿਆਣਾ 'ਚ 10000 ਲੀਟਰ ਲਾਹਣ ਅਤੇ 38 ਬੋਤਲਾਂ ਨਾਜਾਇਜ਼ ਸ਼ਰਾਬ ਨਸ਼ਟ

ਖਾਲੀ ਜ਼ਮੀਨ 'ਚ 38 ਬੋਤਲਾਂ ਨਾਜਾਇਜ਼ ਸ਼ਰਾਬ ਜ਼ਮੀਨ ਹੇਠਾਂ ਸਟੋਰ ਕੀਤੀਆਂ ਬਰਾਮਦ

May26,2024 | Narinder Kumar | Ludhiana

ਆਮ ਚੋਣਾਂ ਦੌਰਾਨ ਨਜਾਇਜ਼ ਸ਼ਰਾਬ 'ਤੇ ਸ਼ਿਕੰਜਾ ਕੱਸਦਿਆਂ ਆਬਕਾਰੀ ਵਿਭਾਗ ਅਤੇ ਫਲਾਇੰਗ ਸਕੁਐਡ ਟੀਮ ਨੇ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ 'ਚ ਛਾਪੇਮਾਰੀ ਕਰਕੇ 10000 ਲੀਟਰ ਲਾਹਣ ਅਤੇ 38 ਬੋਤਲਾਂ ਨਾਜਾਇਜ਼ ਸ਼ਰਾਬ ਨਸ਼ਟ ਕੀਤੀ।


ਇਹ ਛਾਪੇਮਾਰੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਅਤੇ ਏ ਈ ਟੀ ਸੀ ਇੰਦਰਜੀਤ ਸਿੰਘ ਨਾਗਪਾਲ ਦੇ ਨਿਰਦੇਸ਼ਾਂ 'ਤੇ ਕੀਤੀ ਜਾ ਰਹੀ ਹੈ।


ਪਹਿਲੇ ਮਾਮਲੇ ਵਿੱਚ, ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਐਫ ਐਸ ਟੀ ਨਾਲ ਮਿਲ ਕੇ ਇੱਕ ਸੂਹ ਮਿਲਣ ’ਤੇ ਪਿੰਡ ਚੂਹੜਵਾਲ (ਸਾਹਨੇਵਾਲ ਵਿਧਾਨ ਸਭਾ ਖੇਤਰ) ਵਿੱਚ ਛਾਪੇਮਾਰੀ ਕੀਤੀ।


ਈ ਓ ਲੁਧਿਆਣਾ-ਪੂਰਬੀ ਪ੍ਰੀਤ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਟੀਮ ਨੇ ਨਾਨ-ਵਰਕਿੰਗ ਸਟਿੱਲ ਡਰੱਮ, 4 ਤਰਪਾਲਾਂ, 1 ਪਲਾਸਟਿਕ ਦਾ ਡਰੰਮ, 2 ਜੈਰੀ ਕੈਨ ਬਰਾਮਦ ਕੀਤੇ। ਕਰੀਬ 10000 ਲੀਟਰ ਲਾਵਾਰਸ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ ਅਤੇ ਇਸ ਸਬੰਧੀ ਥਾਣਾ ਮੇਹਰਬਾਨ ਵਿਖੇ ਐਫ.ਆਈ.ਆਰ. ਵੀ ਦਰਜ਼ ਕੀਤੀ ਗਈ।


ਦੂਜੇ ਮਾਮਲੇ 'ਚ ਈ.ਆਈ ਹਰਸ਼ਪਿੰਦਰ ਸਿੰਘ ਦੀ ਅਗਵਾਈ 'ਚ ਐਕਸਾਈਜ਼ ਵਿਭਾਗ ਦੀ ਟੀਮ ਨੇ ਪਿੰਡ ਉਮਰਾ ਵਿਖੇ ਤਲਾਸ਼ੀ ਮੁਹਿੰਮ ਦੌਰਾਨ ਪਿੰਡ ਕੋਟ ਉਮਰਾ ਨੇੜੇ ਖਾਲੀ ਪਈ ਜ਼ਮੀਨ 'ਤੇ ਜ਼ਮੀਨਦੋਜ਼ ਸਟੋਰ ਕੀਤੀ ਨਾਜਾਇਜ਼ ਸ਼ਰਾਬ ਦੀਆਂ 38 ਬੋਤਲਾਂ ਬਰਾਮਦ ਕੀਤੀਆਂ। ਲਾਵਾਰਿਸ ਨਾਜਾਇਜ਼ ਸ਼ਰਾਬ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ।


ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਇਨਫੋਰਸਮੈਂਟ ਏਜੰਸੀਆਂ ਨੂੰ ਜ਼ਿਲ੍ਹੇ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ।

excise-department-and-fst-seized-10000-liters-and-destroyed-38-bottles-of-illegal-liquor-in-ludhiana


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com