ਇਹ ਕਾਰਵਾਈ ਭਾਰਤ-ਨੇਪਾਲ ਸਰਹੱਦ ਦੇ ਨੇੜੇ ਸਥਿਤ ਰਕਸੌਲ ਕਸਬੇ ਤੋਂ ਇੱਕ ਮੁੱਖ ਨਾਰਕੋ-ਅੱਤਵਾਦ ਕਾਰਕੁਨ ਰਾਜਬੀਰ ਸਿੰਘ ਉਰਫ ਫੌਜੀ ਦੀ ਗ੍ਰਿਫਤਾਰੀ, ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ ਦੌਰਾਨ ਸਾਹਮਣੇ ਆਈ ਹੈ। ਦੋਸ਼ੀ ਰਾਜਬੀਰ, ਜੋ ਫਰਵਰੀ 2025 ਵਿੱਚ ਭਾਰਤੀ ਫੌਜ ਵਿੱਚੋਂ ਭਗੌੜਾ ਹੋ ਗਿਆ ਸੀ, ਬਾਰੇ ਪਤਾ ਲੱਗਾ ਕਿ ਉਹ ਚਿਰਾਗ ਨੂੰ ਹੈਰੋਇਨ ਸਪਲਾਈ ਕਰਦਾ ਸੀ। ਦੱਸਣਯੋਗ ਹੈ ਕਿ ਚਿਰਾਗ ਉਹ ਵਿਅਕਤੀ ਹੈ, ਜਿਸਨੂੰ ਪਹਿਲਾਂ 107 ਗ੍ਰਾਮ ਹੈਰੋਇਨ, ਇੱਕ 9 ਐਮਐਮ ਪਿਸਤੌਲ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਦੋਸ਼ੀ ਸਤਨਾਮ ਸਿੰਘ ਨੇ ਪਾਕਿਸਤਾਨ ਅਧਾਰਤ ਡਰੱਗ ਤਸਕਰ ਦੇ ਇਸ਼ਾਰੇ 'ਤੇ ਕੰਮ ਕਰਦਿਆਂ ਹੈਰੋਇਨ ਤਸਕਰੀ ਦੀ ਕਮਾਈ ਨੂੰ ਚੈਨੇਲਾਈਜ਼ ਕਰਨ ਲਈ ਜਾਣਬੁੱਝ ਕੇ ਆਪਣੇ ਬੈਂਕ ਖਾਤੇ ਅਤੇ ਯੂਪੀਆਈ ਵੇਰਵਿਆਂ ਦੀ ਵਰਤੋਂ ਕਰਕੇ ਅੱਤਵਾਦ ਫਾਇਨਾਂਸਿੰਗ ਦੀ ਸਹੂਲਤ ਦਿੱਤੀ।
ਡੀਜੀਪੀ ਨੇ ਕਿਹਾ ਕਿ ਇਸ ਨੈੱਟਵਰਕ ਦਾ ਨਾਮ ਹੈਰੋਇਨ ਰਿਕਵਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਅਤੇ ਨਵੰਬਰ 2025 ਵਿੱਚ ਹਰਿਆਣਾ ਦੇ ਸਿਰਸਾ ਵਿੱਚ ਹੋਏ ਗ੍ਰਨੇਡ ਹਮਲੇ ਨਾਲ ਜੁੜਿਆ ਹੋਇਆ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਏਆਈਜੀ ਐਸਐਸਓਸੀ ਐਸਏਐਸ ਨਗਰ ਦੀਪਕ ਪਾਰਿਕ ਨੇ ਕਿਹਾ ਕਿ ਰਾਜਬੀਰ ਸਿੰਘ ਉਰਫ ਫੌਜੀ ਦੀ ਲਗਾਤਾਰ ਜਾਂਚ ਅਤੇ ਹਿਰਾਸਤੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਸਤੰਬਰ 2025 ਵਿੱਚ ਭਾਰਤ ਵਾਪਸ ਆਉਣ ਤੋਂ ਬਾਅਦ, ਪਾਕਿਸਤਾਨ ਅਧਾਰਤ ਤਸਕਰ ਨੇ ਸਤਨਾਮ ਨਾਲ ਦੁਬਾਰਾ ਸੰਪਰਕ ਕੀਤਾ ਅਤੇ ਹੌਲੀ-ਹੌਲੀ ਉਸਨੂੰ ਡਰੱਗ ਨੈੱਟਵਰਕ ਲਈ ਕੰਮ ਕਰਨ ਵਾਸਤੇ ਰਾਜੀ ਕਰ ਲਿਆ ਅਤੇ ਵਿੱਤੀ ਲੈਣ-ਦੇਣ ਲਈ ਉਸਨੂੰ ਕਮਿਸ਼ਨ ਦੀ ਪੇਸ਼ਕਸ਼ ਕੀਤੀ।
ਪੁੱਛਗਿੱਛ ਦੌਰਾਨ ਇਹ ਵੀ ਪਤਾ ਲੱਗਾ ਕਿ ਹੈਰੋਇਨ ਦੀ ਵਿਕਰੀ ਤੋਂ ਬਾਅਦ ਸਤਨਾਮ ਸਿੰਘ ਦੇ ਖਾਤੇ ਵਿੱਚ ਪੈਸਾ ਜਮ੍ਹਾ ਕੀਤਾ ਗਿਆ ਅਤੇ ਇਹ ਪੈਸਾ ਬਾਅਦ ਵਿੱਚ ਨੈੱਟਵਰਕ ਦੇ ਹੋਰ ਕਾਰਕੁੰਨਾਂ ਨੂੰ ਭੇਜਿਆ ਗਿਆ ਸੀ। ਉਹਨਾਂ ਅੱਗੇ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਕਿ ਰਾਜਬੀਰ ਸਿੰਘ ਨੇ ਗੁਰਜੰਟ ਸਿੰਘ ਵਾਸੀ ਤਰਨਤਾਰਨ ਦੇ ਖਾਤੇ ਰਾਹੀਂ ਸਤਨਾਮ ਸਿੰਘ ਦੇ ਖਾਤੇ ਵਿੱਚ ਫੰਡ ਟ੍ਰਾਂਸਫਰ ਕੀਤੇ ਸੀ। ਦੱਸਣਯੋਗ ਹੈ ਕਿ ਦੋਸ਼ੀ ਗੁਰਜੰਟ ਨੂੰ ਹਰਿਆਣਾ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ।
ਏਆਈਜੀ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB