The-September-2023-Issue-Of-Anu-s-52nd-Year-Of-Publication-Releases

ਅਣੂ ਦੀ ਪ੍ਰਕਾਸ਼ਨਾ ਦੇ 52 ਵੇਂ ਸਾਲ ਦਾ ਸਤੰਬਰ 2023 ਅੰਕ ਰੀਲੀਜ 

Jun9,2023 | Meenu Galhotra | Ludhiana

  ਅਣੂ ਦੀ ਪ੍ਰਕਾਸ਼ਨਾ ਦੇ 52 ਵੇਂ ਸਾਲ ਦਾ ਸਤੰਬਰ 2023 ਅੰਕ ਰੀਲੀਜ ਕੀਤਾ ਗਿਆ।ਪਤ੍ਰਿਕਾ ਨੂੰ ਲੋਕ ਅਰਪਣ ਦੀ ਰਸਮ ਵਿੱਚ ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ, ਮਿੰਨੀ ਕਹਾਣੀ ਦੇ ਚਰਚਿੱਤ ਲੇਖਕ ਹਰਭਜਨ ਸਿੰਘ ਖੇਮਕਰਨੀ,ਲੇਖਕ ਤੇ ਚਿੰਤਕ ਨਿਰੰਜਨ ਬੋਹਾ,ਲਘੂਕਥਾ ਕਲਸ਼ ਦੇ ਸੰਪਾਦਕ ਯੋਗਰਾਜ ਪ੍ਰਭਾਕਰ, ਛਿਨ ਦੇ ਸੰਪਾਦਕ ਡਾ. ਹਰਪ੍ਰੀਤ ਸਿੰਘ ਰਾਣਾ,ਸੁਰਿੰਦਰ ਕੈਲੇ,ਪੰਜਾਬੀ ਸਾਹਿਤ ਅਕੈਡਮੀ ਦੇ ਕ੍ਰਮਵਾਰ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਡਾ.ਸਿਆਮ ਸੁੰਦਰ ਦੀਪਤੀ,ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਪ੍ਰੋਫੈਸਰ ਤੇ ਅਲੋਚਕ ਡਾ. ਬਲਜੀਤ ਕੌਰ ਰਿਆੜ, ਸੀਮਾ ਵਰਮਾ ਨੇ ਹਿਸਾ ਲਿਆ। ਸਮਾਗਮ ਵਿੱਚ ਸ਼ਾਮਲ ਹੋਏ ਵਿਦਵਾਨਾ,ਮਹਿਮਾਨਾ,ਲੇਖਕਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਦੱਸਿਆ ਕਿ ਇਸ ਅੰਕ ਵਿੱਚ ਸ਼ਹੀਦ ਭਗਤ ਸਿੰਘ ਦੇ ਵਿਚਾਰ, ਹਿੰਦੀ ਤੇ ਪੰਜਾਬੀ ਦੀਆਂ ਮਿੰਨੀ ਕਹਾਣੀਆਂ, ਕਵਿਤਾਵਾਂ,ਟੱਪੇ,ਗਜ਼ਲਾਂ, ਮਿੰਨੀ ਲੇਖ,ਪੁਸਤਕਾਂ ਨਾਲ ਜਾਣ ਪਹਿਚਾਣ ਸਮੇਤ ਸੰਪਾਦਕੀ ਆਦਿ ਸ਼ਾਮਲ ਹਨ।ਸਮਾਗਮ ਵਿੱਚ ਡਾ. ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਦੀਪ, ਰਣਜੀਤ ਅਜ਼ਾਦ ਕਾਂਝਲਾ,ਤ੍ਰਿਪਤਾ ਬਰਮੋੜ,ਇੰਦਰਜੀਤ ਕੌਰ ਭਿੰਡਰ, ਰਜਿੰਦਰ ਵਰਮਾ,ਜਗਜੀਤ ਸਿੰਘ, ਲਾਜਪਤ ਰਾਏ ਗਰਗ,ਕੇ.ਸਾਧੂ ਸਿੰਘ, ਗੁਰਪ੍ਰੀਤ ਕੌਰ, ਤਰਲੋਚਨ ਲੋਚੀ,ਮਨਿੰਦਰ ਸਿੰਘ ਭਾਟੀਆ, ਮਲਕੀਤ ਦਰਦੀ,ਗੁਰਪ੍ਰੀਤ ਕੌਰ ਸਮੇਤ ਵੱਡੀ ਗਿਣਤੀ ਵਿੱਚ ਲੇਖਕ ਹਾਜਿਰ ਸਨ। ਸਮਾਗਮ ਦੀ ਸੂਤਰਧਾਰ  ਦੀ ਜਿੰਮੇਵਾਰੀ ਜਗਦੀਸ਼ ਰਾਏ ਕੁਲਰੀਆਂ ਨੇ ਬਾਖੂਬੀ ਨਿਭਾਈ।  

The-September-2023-Issue-Of-Anu-s-52nd-Year-Of-Publication-Releases


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com