ਏ.ਡੀ.ਜੀ.ਪੀ. ਐਸ.ਐਸ. ਸ੍ਰੀਵਾਸਤਵ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਤਰਫੋਂ 5ਵੀਂ ਓ.ਐਸ.ਸੀ.ਸੀ. ਮੀਟਿੰਗ ਦੀ ਕੀਤੀ ਪ੍ਰਧਾਨਗੀ , ਤੇਲ ਅਤੇ ਗੈਸ ਬੁਨਿਆਦੀ ਢਾਂਚੇ ਦੀ ਸੁਰੱਖਿਆ ਦਾ ਲਿਆ ਜਾਇਜ਼ਾ
ਤੇਲ/ਗੈਸ ਯੂਨਿਟਾਂ ਦੀ ਸੁਰੱਖਿਆ ਵਧਾਉਣ ਲਈ ਵਿਸ਼ੇਸ਼ ਮੌਕ ਡਰਿੱਲ ਕਰਨ ‘ਤੇ ਦਿੱਤਾ ਜ਼ੋਰ
ਪੰਜਾਬ ਪੁਲਿਸ ਨੇ ਤੇਲ ਅਤੇ ਗੈਸ ਕੰਪਨੀਆਂ ਨੂੰ ਪੂਰਾ ਸਮਰਥਨ ਦੇਣ ਦਾ ਕੀਤਾ ਵਾਅਦਾ
ਪੰਜਾਬ ਰਾਜ ਲਈ 5ਵੀਂ ਔਨਸ਼ੋਰ ਸੁਰੱਖਿਆ ਤਾਲਮੇਲ ਕਮੇਟੀ (ਓਐਸਸੀਸੀ) ਦੀ ਮੀਟਿੰਗ ਵੀਰਵਾਰ ਨੂੰ ਚੰਡੀਗੜ ਦੇ ਹੋਟਲ ਹਯਾਤ ਰੀਜੈਂਸੀ ਵਿਖੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ (ਏਡੀਜੀਪੀ) ਸੁਰੱਖਿਆ , ਐਸ.ਐਸ. ਸ੍ਰੀਵਾਸਤਵ, ਜੋ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਤਰਫ਼ੋਂ ਮੀਟਿੰਗ ਵਿੱਚ ਸ਼ਾਮਲ ਹੋਏ ਸਨ , ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ, ਜਿਨਾਂ ਵਿੱਚ ਏਡੀਜਪੀ (ਅੰਦਰੂਨੀ ਸੁਰੱਖਿਆ) ਸ਼ਿਵੇ ਕੁਮਾਰ ਵਰਮਾ ਅਤੇ ਏਡੀਜਪੀ ਸਾਈਬਰ ਕ੍ਰਾਈਮ ਵੀ. ਨੀਰਜਾ, ਈ.ਡੀ. (ਓ ਐਂਡ ਐਮ)ਗੇਲ ਵੱਲੋਂ ਓ.ਐਸ.ਸੀ.ਸੀ. ਦੇ ਚੇਅਰਮੈਨ ਆਰ.ਕੇ. ਸਿੰਘ ਅਤੇ ਸਲਾਹਕਾਰ (ਸੁਰੱਖਿਆ)ਗੇਲ , ਸੌਰਭ ਤੋਲੰਬੀਆ ਸਮੇਤ ਵੱਖ-ਵੱਖ ਤੇਲ ਅਤੇ ਗੈਸ ਕੰਪਨੀਆਂ, ਇੰਟੈਲੀਜੈਂਸ ਬਿਊਰੋ, ਸੀਮਾ ਸੁਰੱਖਿਆ ਬਲ , ਕੇਂਦਰੀ ਰਿਜਰਵ ਪੁਲਿਸ ਬਲ ਅਤੇ ਹੋਰ ਸਬੰਧਤ ਵਿਭਾਗਾਂ ਦੇ ਨੁਮਾਇੰਦਿਆਂ ਸ਼ਾਮਲ ਹੋਏ।
ਵਿਚਾਰ-ਵਟਾਂਦਰੇ ਦੌਰਾਨ ਵੱਖ-ਵੱਖ ਤੇਲ ਅਤੇ ਗੈਸ ਕੰਪਨੀਆਂ -ਜਿਨਾਂ ਵਿੱਚ ਗੇਲ, ਆਈਓਸੀਐਲ,ਐਚਪੀਸੀਐਲ,ਬੀਪੀਸੀਐਲ,ਐਚਐਮਈਐਲ,ਥਿੰਕ ਗੈਸ, ਟੌਰਿੰਟ ਗੈਸ ਸ਼ਾਮਲ ਹਨ, ਦੇ ਨੁਮਾਇੰਦਿਆਂ ਨੇ ਆਪੋ-ਆਪਣੇ ਕੰਮਕਾਜ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਨਾਂ ਨੂੰ ਆਪਣੀਆਂ ਯੂਨਿਟਾਂ ਦੀ ਸੁਰੱਖਿਆ ਸਬੰਧੀ ਪੇਸ਼ ਆ ਰਹੀਆਂ ਚੁਣੌਤੀਆਂ ਵੀ ਉਜਾਗਰ ਕੀਤੀਆਂ।
ਮੀਟਿੰਗ ਦੌਰਾਨ ਵਿਚਾਰੇ ਗਏ ਮੁੱਖ ਨੁਕਤਿਆਂ ਵਿੱਚ ਸੁਰੱਖਿਆ ਉਪਾਵਾਂ ਨੂੰ ਮਜਬੂਤ ਕਰਨਾ, ਸੁਰੱਖਿਆ ਪ੍ਰੋਟੋਕੋਲ ਦਾ ਪਸਾਰ ਅਤੇ ਚੌਕਸੀ ਨੂੰ ਹੋਰ ਬਿਹਤਰ ਕਰਨ ਲਈ ਉੱਨਤ ਸੀ.ਸੀ.ਟੀ.ਵੀ. ਨਿਗਰਾਨੀ ਸ਼ਾਮਲ ਸੀ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਏਡੀਜੀਪੀ ਐਸ.ਐਸ. ਸ੍ਰੀਵਾਸਤਵ ਨੇ ਤੇਲ ਚੋਰੀ ਅਤੇ ਪਾਈਪਲਾਈਨ ਲੀਕੇਜ ਵਰਗੇ ਮੁੱਦਿਆਂ ਨਾਲ ਨਜਿੱਠਣ ਲਈ ਇੱਕ ਮਜ਼ਬੂਤ ਸੂਚਨਾ ਨੈੱਟਵਰਕ ਬਣਾਈ ਰੱਖਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨਾਂ ਨੇ ਨਿਯਮਤ ਰੂਪ ਵਿੱਚ ਮੌਕ ਡਿ੍ਰਲਜ਼ ਅਤੇ ਉੱਚ-ਜੋਖਮ ਵਾਲੇ ਖੇਤਰਾਂ ਵਿੱਚ ਕੰਟਿਨਜੈਂਸੀ ਪਲਾਨ ਅਪਡੇਟਸ, ਦੀ ਅਹਿਮੀਅਤ ਵੀ ਦਿ੍ਰੜਾਈ।
ਤੇਲ ਅਤੇ ਗੈਸ ਕੰਪਨੀਆਂ ਨੂੰ ਪੂਰਾ ਸਮਰਥਨ ਦੇਣ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ, ਏਡੀਜੀਪੀ ਨੇ ਭਾਈਵਾਲਾਂ ਨੂੰ ਸੁਰੱਖਿਆ ਨਾਲ ਸਬੰਧਤ ਕਿਸੇ ਵੀ ਸਮੱਸਿਆ ਲਈ ਸੁਤੰਤਰ ਮਹਿਸੂਸ ਕਰਨ ਅਤੇ ਸਰਗਰਮੀ ਨਾਲ ਸਹਾਇਤਾ ਲੈਣ ਦੀ ਅਪੀਲ ਕੀਤੀ। ਉਨਾਂ ਨੇ ਕੌਮੀ ਅਸਾਸਿਆਂ ਦੀ ਸੁਰੱਖਿਆ ਅਤੇ ਸਲਾਮਤੀ ਨੂੰ ਯਕੀਨੀ ਬਣਾਉਣ ਲਈ ਸਾਰੇ ਭਾਈਵਾਲਾਂ ਵਿਚਕਾਰ ਪ੍ਰਭਾਵੀ ਤਾਲਮੇਲ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।
ਇਸ ਮੌਕੇ, ਏਡੀਜੀਪੀ ਸ਼ਿਵੇ ਕੁਮਾਰ ਵਰਮਾ ਨੇ ਤੇਲ ਅਤੇ ਗੈਸ ਕੰਪਨੀਆਂ ਅਤੇ ਸਥਾਨਕ ਪੁਲਿਸ ਅਤੇ ਪ੍ਰਸਾਸਨ ਵਿਚਕਾਰ ਪੂਰਨ ਸਹਿਯੋਗ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ। ਉਨਾਂ ਕਿਹਾ ਕਿ ਪ੍ਰਭਾਵਸ਼ਾਲੀ ਸੁਰੱਖਿਆ ਅਤੇ ਪ੍ਰਸ਼ਾਸਨ ਲਈ ਇੱਕ ਮਜਬੂਤ ਸੰਪਰਕ ਬਹੁਤ ਜਰੂਰੀ ਹੈ।
ਏਡੀਜੀਪੀ ਸਾਈਬਰ ਕ੍ਰਾਈਮ ਵੀ. ਨੀਰਜਾ ਨੇ ਸਾਈਬਰ ਸੁਰੱਖਿਆ ਉਲੰਘਣਾਵਾਂ ਦੇ ਵਧ ਰਹੇ ਖਤਰੇ ‘ਤੇ ਚਾਨਣਾ ਪਾਇਆ। ਉਨਾਂ ਨੇ ਪੰਜਾਬ ਸਾਈਬਰ ਕ੍ਰਾਈਮ ਡਿਵੀਜਨ ਦੀ ਮੁਹਾਰਤ ਦਾ ਲਾਭ ਉਠਾਉਂਦੇ ਹੋਏ ਤੇਲ ਅਤੇ ਗੈਸ ਕੰਪਨੀਆਂ ਨੂੰ ਵਿਆਪਕ ਸਹਾਇਤਾ ਦੀ ਪੇਸ਼ਕਸ ਕੀਤੀ। ਇਸ ਤੋਂ ਇਲਾਵਾ, ਉਨਾਂ ਨੇ ਸਾਈਬਰ ਸੁਰੱਖਿਆ ਪ੍ਰਬੰਧਾਂ ਦਾ ਮੁਲਾਂਕਣ ਕਰਨ ਅਤੇ ਉਨਾਂ ਦੀਆਂ ਯੂਨਿਟਾਂ ‘ਤੇ ਸੁਰੱਖਿਆ ਉਪਾਵਾਂ ਨੂੰ ਵਧਾਉਣ ਲਈ ਵਿਸ਼ੇਸ਼ ਟੀਮਾਂ ਭੇਜਣ ਦਾ ਪ੍ਰਸਤਾਵ ਰੱਖਿਆ।
punjab-police-reiterates-commitment-to-security-of-national-assets-in-oil-and-gas-sector
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)