dr-anand-a-poet-from-punjab-donates-his-130-books-to-national-library-kolkata-creates-record

ਵਿਸ਼ਵ ਕਵੀ ਤੇ ਸਾਹਿਤਕਾਰ ਡਾ ਜਰਨੈਲ ਸਿੰਘ ਆਨੰਦ ਦੀ ਤਰਫੋਂ ਕਲਕੱਤਾ ਦੀ ਨੈਸ਼ਨਲ ਲਾਇਬ੍ਰੇਰੀ ਨੂੰ ਰਿਕਾਰਡ 130 ਕਿਤਾਬਾਂ ਭੇਂਟ

Jun11,2024 | Narinder Kumar | Chandigarh




ਵਿਸ਼ਵ ਕਵੀ ਡਾ ਜਰਨੈਲ ਸਿੰਘ ਆਨੰਦ ਨੇ ਨੈਸ਼ਨਲ ਲਾਇਬ੍ਰੇਰੀ ਕੋਲਕਤਾ ਨੂੰ 130 ਕਿਤਾਬ ਭੇਂਟ ਕਰਕੇ ਸਾਹਿਤਕ ਪ੍ਰਤੀਬੱਧਤਾ ਦੀ ਇਕ ਨਿਰਾਲੀ ਮਿਸਾਲ ਕਾਇਮ ਕੀਤੀ ਹੈ . ਡਾ ਆਨੰਦ ਨੇ 165 ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚੋਂ 123 ਪੁਸਤਕਾਂ ਹੁਣ ਭੇਂਟ ਕੀਤੀਆਂ ਗਈਆਂ ਜਦ ਕਿ ਲਾਇਬ੍ਰੇਰੀ ਕੋਲ ਡਾ ਆਨੰਦ ਰਚਿਤ 7 ਪੁਸਤਕਾਂ ਪਹਿਲਾਂ ਤੋਂ ਹੀ ਰਿਕਾਰਡ ਵਿਚ ਹਨ.

ਡਾ ਆਨੰਦ ਨੂੰ ਵਿਸ਼ਵ ਸਾਹਿਤ ਵਿਚ ਬਹੁਤ ਨਿਵੇਕਲਾ ਸਥਾਨ ਹਾਸਲ ਹੈ ਤੇ 2023 ਦੇ ਬੇਲਗ੍ਰੇਡ ਵਿਸ਼ਵ ਰਾਇਟਰਸ ਮੀਟਿੰਗ ਵਿਚ ਓਨਾ ਨੂੰ ਵਿਸ਼ਵ ਦਾ ਅਦੁੱਤੀ ਪੁਰਸਕਾਰ 'ਚਾਰਟਰ ਆਫ ਮੋਰਾਵਾ' ਨਾਲ ਸਨਮਾਨਿਤ ਕੀਤਾ ਗਿਆ. ਇਹ ਹੀ ਨਹੀਂ, ਡਾ ਆਨੰਦ ਦਾ ਨਾਮ ਸਰਬੀਆ ਵਿਚ ਪੋਇਟ੍ਸ ਰਾਕ ਤੇ ਵੀ ਉਕਰਿਆ ਗਿਆ. ਕਿਸੇ ਭਾਰਤੀ ਦਾ ਨਾਮ ਇਸ ਤਰਾਂ ਉਕਰੇ ਜਾਣਾ ਦੇਸ਼ ਲਈ ਮਾਨ ਵਾਲੀ ਗੱਲ ਹੈ . ਸ਼. ਰਾਬਿੰਦਰ ਨਾਥ ਟੈਗੋਰ ਤੋਂ ਬਾਅਦ ਸਰਬੀਆ ਦੇ ਲੇਖਕ ਸੰਘ ਦੇ ਆਨਰੇਰੀ ਮੇਂਬਰ ਦਾ ਰੁਤਬਾ ਸਿਰਫ ਡਾ ਆਨੰਦ ਨੂੰ ਹੀ ਪ੍ਰਾਪਤ ਹੋਇਆ ਹੈ

ਡਾ ਆਨੰਦ ਦਾ ਵਿਚਾਰ ਹੈ ਕਿ ਸਾਹਿਤਕਾਰ ਨੂੰ ਸਮਾਜ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ..ਜਦੋਂ ਉਹ ਸਮਾਜ ਦੀ ਗੱਲ ਕਰਦੇ ਹਨ ਤਾਂ ਸਿਰਫ ਮਾਨਵੀ ਸੋਸਾਇਟੀ ਦੀ ਗੱਲ ਨਹੀਂ ਕਰਦੇ ਸਗੋਂ ਸਾਰੀ ਕਾਇਨਾਤ ਦੀ ਗੱਲ ਕਰਦੇ ਹਨ . ਡਾ ਆਨੰਦ ਨੇ 9 ਮਹਾਂਕਾਵਾਂ ਦੀ ਰਚਨਾ ਕੀਤੀ ਹੈ ਜਿਸ ਵਿਚ Lustus ਨੂੰ ਵਿਸ਼ੇਸ਼ ਮਾਨਤਾ ਮਿਲੀ ਹੈ ਅਤੇ ਆਲੋਚਕਾਂ ਨੇ ਡਾ ਆਨੰਦ ਨੂੰ ਸਮਕਾਲੀ ਯੁਗ ਦਾ ਮਿਲ੍ਟਨ ਕਹਿ ਕੇ ਨਿਵਾਜਿਆ ਹੈ . ਡਾ ਮਾਇਆ ਹਰਮਨ ਸੇਕੁਲਿਕ ਉਸਨੂੰ ਵਿਸ਼ਵ ਦਾ ਸਭ ਤੋਂ ਮਹਾਨ ਫਿਲਾਸਫਰ ਕਵੀ ਗਰਦਾਨਦੀ ਹੈ .

ਨਿਰਸੰਦੇਹ ਡਾ ਆਨੰਦ ਇਸ ਸਦੀ ਦੇ ਮਹਾਨ ਸਾਹਿਤਕਾਰ ਹਨ ਜਿਨ੍ਹਾਂ ਨੇ ਪੰਜਾਬ ਅਤੇ ਹਿੰਦੁਸਤਾਨ ਦਾ ਨਾਮ ਦੂਰ ਦੂਰ ਤਕ ਰੋਸ਼ਨ ਕੀਤਾ ਹੈ
ਡਾ ਆਨੰਦ ਨੇ ਅੰਗਰੇਜ਼ੀ ਸਾਹਿਤ ਵਿਚ ਐਮ ਏ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਅਤੇ ਅੱਜ ਵੀ 15 ਮਹਾਨ ਹਸਤੀਆਂ ਵਿਚ ਓਹਨਾ ਦਾ ਸ਼ੁਮਾਰ ਹੈ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਲੂਮਨੀ ਸਨ [edurank ] . ਡਾ ਆਨੰਦ ਨੇ ਡਾਕਟਰੇਟ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਤੋਂ ਹਾਸਿਲ ਕੀਤੀ. ਆਪਣੀਆਂ ਪੁਸਤਕਾਂ ਦਾ ਇਕ ਇਕ ਸੈੱਟ ਉਹ ਦੋਨਾਂ ਯੂਨੀਵਰਸਿਟੀਆਂ ਨੂੰ ਦੇਣ ਦਾ ਵਿਚਾਰ ਰੱਖਦੇ ਹਨ ਅਤੇ ਉਹ ਦੋਵਾਂ ਯੂਨੀਵਰਸਿਟੀਆਂ ਦੇ VC ਸਾਹਿਬ ਨੂੰ ਪੱਤਰ ਲਿਖਣਗੇ. ਉਹ scd Govt ਕਾਲਜ ਲੁਧਿਆਣਾ ਦੇ ਐਲੂਮਨੀ ਹਨ ਤੇ ਓਥੇ ਦੀ ਐਲੂਮਨੀ ਲਾਇਬ੍ਰੇਰੀ ਲਈ 32 ਪੁਸਤਕਾਂ ਭੇਂਟ ਕਰ ਚੁਕੇ ਹਨ . ਡਾ ਆਨੰਦ ਦੀਆਂ ਸਾਹਿਤਿਕ ਪ੍ਰਾਪਤੀਆਂ ਨੂੰ ਮੁਖ ਰੱਖਦਿਆਂ ਜੈਪੁਰ ਦੀ ਯੂਨੀਵਰਸਿਟੀ ਆਫ ਇੰਗਿਨੀਰੀਂਗ ਇੰਜੀਨੀਰਿੰਗ & ਮੈਨਜਮੈਂਟ ਦੀ ਤਰਫੋਂ ਓਹਨਾ ਨੂੰ ਆਨਰਿਸ ਕਾਜਾ ਡਾਕਟਰੇਟ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ. ਡਾ ਆਨੰਦ ਇਸ ਵੇਲੇ ਆਪਣਾ ਸਮਾਂ ਸਾਹਿਤਕ ਰਚਨਾ ਦੇ ਨਾਲ ਨਾਲ ਇੰਟਰਨੈਸ਼ਨਲ ਅਕਾਡਮੀ ਆਫ ਐਥਿਕਸ ਨੂੰ ਵੀ ਦੇ ਰਹੇ ਹਨ ਜਿਸ ਦੇ ਉਹ ਮੁਖੀ ਤੇ ਸੰਸਥਾਪਕ ਹਨ.

dr-anand-a-poet-from-punjab-donates-his-130-books-to-national-library-kolkata-creates-record


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com