-

ਪੀ ਏ ਯੂ ਦੀ ਵਿਦਿਆਰਥਣ ਨੂੰ ਖੋਜ ਕਾਰਜ ਲਈ ਸਿਖਰਲਾ ਇਨਾਮ ਮਿਲਿਆ

Nov17,2023 | Narinder Kumar |

ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਦੀ ਵਿਦਿਆਰਥਣ ਡਾ: ਨੇਹਾ ਵਰਮਾ ਨੂੰ ਇੰਡੀਅਨ ਅਕੈਡਮੀ ਆਫ਼ ਹਾਰਟੀਕਲਚਰਲ ਸਾਇੰਸ ਦੁਆਰਾ ਸਾਲ 2023 ਲਈ ਬਾਗਬਾਨੀ ਬਾਇਓਟੈਕਨਾਲੋਜੀ ਵਿੱਚ ਸ਼ਾਨਦਾਰ ਪੀਐਚ.ਡੀ ਖੋਜ ਲਈ ਵੱਕਾਰੀ 'ਡਾ. ਬੀ.ਆਰ. ਬਰਵਾਲੇ ਬੈਸਟ ਥੀਸਿਸ ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਇਹ ਐਵਾਰਡ ਬੀਤੇ ਦਿਨੀਂ ਗੁਹਾਟੀ, ਅਸਾਮ ਵਿਖੇ ਆਯੋਜਿਤ 10ਵੀਂ ਭਾਰਤੀ ਬਾਗਬਾਨੀ ਕਾਂਗਰਸ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਐਵਾਰਡ ਵਿਚ ਸੋਨ ਤਮਗਾ , ਸਰਟੀਫਿਕੇਟ ਅਤੇ 25000/- ਰੁਪਏ ਦੀ ਨਕਦ ਰਾਸ਼ੀ ਸ਼ਾਮਿਲ ਹੈ । ਕੁਮਾਰੀ ਨੇਹਾ ਵਰਮਾ ਨੇ ਆਪਣਾ ਖੋਜ ਕਾਰਜ ਨਿਰਦੇਸ਼ਕ ਖੋਜ ਡਾ: ਅਜਮੇਰ ਸਿੰਘ ਢੱਟ ਦੀ ਅਗਵਾਈ ਹੇਠ ਕੱਦੂ ਦੇ ਰੋਗਾਂ ਬਾਰੇ ਸੰਪੂਰਨ ਕੀਤਾ ਸੀ। ਇਹ ਖੋਜ ਅਧਿਐਨ ਕੱਦੂ ਵਿੱਚ ਅਣੂ ਮਾਰਕਰਾਂ ਦੀ ਵਰਤੋਂ ਕਰਕੇ ਵਾਇਰਸ ਦਾ ਸਾਮ੍ਹਣਾ ਕਰਨ ਯੋਗ ਕਿਸਮਾਂ ਅਤੇ ਹਾਈਬ੍ਰਿਡ ਵਿਕਸਿਤ ਕਰਨ ਵਿੱਚ ਬਹੁਤ ਲਾਭਦਾਇਕ ਹੋਵੇਗਾ।


ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੇਜੂਏਟ ਸਟੱਡੀਜ਼ ਡਾ.ਪੀ.ਕੇ.ਛੁਨੇਜਾ, ਡੀਨ ਬਾਗਬਾਨੀ ਕਾਲਜ , ਡਾ.ਐਮ.ਆਈ.ਐਸ. ਗਿੱਲ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

-


pbpunjab ad banner image
pbpunjab ad banner image
pbpunjab ad banner image pbpunjab ad banner image pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com