advocate-general-of-punjab-launches-agcms

ਪੰਜਾਬ ਦੇ ਐਡਵੋਕੇਟ ਜਨਰਲ ਵੱਲੋਂ ਏ.ਜੀ.ਸੀ.ਐਮ.ਐਸ. ਲਾਂਚ

Sep16,2023 | Narinder Kumar | Chandigarh

ਨਵੀਂ ਪ੍ਰਣਾਲੀ ਪੰਜਾਬ ਕਾਨੂੰਨੀ ਭਾਈਚਾਰਿਆਂ ਵਿਚਕਾਰ ਮਜ਼ਬੂਤ ਸਹਿਯੋਗ ਦੇ ਮਾਹੌਲ ਨੂੰ ਉਤਸ਼ਾਹਿਤ ਕਰੇਗੀ

 ਚੰਡੀਗੜ੍ਹ, 16 ਸਤੰਬਰ:

ਐਡਵੋਕੇਟ ਜਨਰਲ ਪੰਜਾਬ ਸ੍ਰੀ ਵਿਨੋਦ ਘਈ ਨੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਐਡਵੋਕੇਟ ਕੇਸ ਮੈਨੇਜਮੈਂਟ ਸਿਸਟਮ ਪੰਜਾਬ (ਏ.ਜੀ.ਸੀ.ਐੱਮ.ਐੱਸ. ਪੰਜਾਬ) ਫੇਜ਼ 1 ਅਤੇ 2 ਦੇ ਲਾਂਚ ਕੀਤਾ, ਜਿਸ ਦੇ ਹੋਂਦ ‘ਚ ਆਉਣ ਨਾਲ ਕਾਨੂੰਨੀ ਖੇਤਰ ਵਿੱਚ ਕਾਨੂੰਨ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਦਾ ਤੁਰੰਤ ਹੱਲ ਕੱਢਿਆ ਜਾ ਸਕੇਗਾ।

ਐਡਵੋਕੇਟ ਜਨਰਲ ਪੰਜਾਬ , ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਜੀ.ਸੀ.ਐੱਮ.ਐੱਸ. ਪੰਜਾਬ ਲੀਗਲ ਕੇਸ ਐਡਮਿਨਸਟ੍ਰੇਸ਼ਨ ਦੇ ਖੇਤਰ ਵਿੱਚ ਹੋਈ ਬੇਮਿਸਾਲ ਤਰੱਕੀ ਨੂੰ ਦਰਸਾਉਂਦਾ ਹੈ। ਇਸ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਵਿੱਚ ਕੰਮਕਾਜੀ ਸਮਰੱਥਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਧਾਉਣਾ, ਤਾਲਮੇਲ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬ ਦੇ ਕਾਨੂੰਨੀ ਖੇਤਰ ਵਿੱਚ ਕਾਨੂੰਨ ਦੀਆਂ ਗੁੰਝਲਦਾਰ ਪ੍ਰਕਿਰਿਆਵਾਂ ਸਬੰਧੀ ਤੁਰੰਤ ਹੱਲ ਪ੍ਰਦਾਨ ਕਰਨਾ ਹੈ।

ਬੁਲਾਰੇ ਅਨੁਸਾਰ ਏ.ਜੀ.ਸੀ.ਐੱਮ.ਐੱਸ. ਪੰਜਾਬ ਫੇਜ਼ 1 ਅਤੇ 2 ਵਿਚ  ਆਟੋਮੇਟਿਡ ਡਾਟਾ ਸਿੰਕ੍ਰੋਨਾਈਜ਼ੇਸ਼ਨ: ਏ.ਜੀ.ਸੀ.ਐੱਮ.ਐੱਸ. ਪੰਜਾਬ ਰੀਅਲ-ਟਾਈਮ ਡਾਟਾ ਸਿੰਕ੍ਰੋਨਾਈਜ਼ੇਸ਼ਨ ਦੀ ਸਹੂਲਤ ਪ੍ਰਦਾਨ ਕਰਦਾ ਹੈ ਜੋ ਕੇਸ ਦੀ ਸਥਿਤੀ, ਸੁਣਵਾਈ ਦੇ ਸ਼ਡਿਊਲ ਅਤੇ ਫੈਸਲੇ ਸਬੰਧੀ ਤੁਰੰਤ ਜਾਣਕਾਰੀ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਂਦਾ ਹੈ।  ਇਹ ਦਸਤਾਵੇਜ਼ਾਂ ਦੇ ਕੁਸ਼ਲ ਪ੍ਰਬੰਧਨ ਲਈ ਇੱਕ ਸੁਰੱਖਿਅਤ ਅਤੇ ਸੰਗਠਿਤ ਪ੍ਰਣਾਲੀ ਹੈ, ਜੋ  ਕੇਸ ਨਾਲ ਸਬੰਧਤ ਦਸਤਾਵੇਜ਼ਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਿਆਂ ਡੇਟਾ ਪ੍ਰਾਪਤੀ ਪ੍ਰੋਟੋਕੋਲ ਨੂੰ ਅਨੁਕੂਲ ਬਣਾਉਂਦੀ ਹੈ।

ਜਿਕਰਯੋਗ ਹੈ ਕਿ ਇਹ ਪ੍ਰਣਾਲੀ ਕਾਨੂੰਨੀ ਭਾਈਚਾਰਿਆਂ ਦਰਮਿਆਨ ਮਜ਼ਬੂਤ ਤਾਲਮੇਲ ਨੂੰ ਉਤਸ਼ਾਹਿਤ ਕਰਦਿਆਂ ਢੁਕਵੀਂ ਜਾਣਕਾਰੀ, ਲੀਗਲ ਰਿਚਰਚ ਅਤੇ ਕੇਸ ਨਾਲ ਸਬੰਧਤ ਰਣਨੀਤੀਆਂ ਦੇ ਨਿਰਵਿਘਨ ਪ੍ਰਸਾਰ ਦੀ ਸਹੂਲਤ ਪ੍ਰਦਾਨ ਕਰਦਾ ਹੈ। ਬਿਹਤਰ ਡਾਟਾ ਸੁਰੱਖਿਆ ਪ੍ਰੋਟੋਕੋਲ ਰਾਹੀਂ ਇਹ ਪ੍ਰਣਾਲੀ ਕਾਨਫੀਡੈਂਸ਼ੀਅਲ ਕਾਨੂੰਨੀ ਜਾਣਕਾਰੀ ਨੂੰ ਬਰਕਰਾਰ ਰੱਖਦਿਆਂ ਕਾਰਗਰ ਸੁਰੱਖਿਆ ਵਿਧੀਆਂ ਰਾਹੀਂ ਡਾਟਾ ਸੁਰੱਖਿਆ ਨੂੰ ਮਜ਼ਬੂਤ ਕਰਦੀ ਹੈ। ਕਾਨੂੰਨ ਦੇ ਸਮੂਹ ਅਧਿਕਾਰੀਆਂ ਤੱਕ ਜਾਣਕਾਰੀ ਦੀ ਸੁਵਿਧਾਜਨਕ ਅਤੇ ਆਸਾਨ ਪਹੁੰਚ ਲਈ ਇੱਕ ਸਮਰਪਿਤ ਐਪਲੀਕੇਸ਼ਨ ਵੀ ਉਪਲੱਬਧ ਹੈ।

ਐਡਵੋਕੇਟ ਜਨਰਲ ਸ੍ਰੀ ਵਿਨੋਦ ਘਈ ਨੇ ਆਪਣੇ ਸੰਬੋਧਨ ਦੌਰਾਨ ਉੱਘੀਆਂ ਸ਼ਖਸੀਅਤਾਂ ਵੱਲੋਂ ਪਾਏ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਪਲੇਟਫਾਰਮ ਪੰਜਾਬ ਦੇ ਕਾਨੂੰਨੀ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰਾਂ ਦੀ ਨਿਸ਼ਾਨਦੇਹੀ ਕਰਦਾ ਹੈ। ਏ.ਜੀ.ਸੀ.ਐੱਮ.ਐੱਸ. ਪੰਜਾਬ ਫੇਜ਼ 1 ਅਤੇ 2 ਸਾਡੇ ਕਾਨੂੰਨ ਦੇ ਅਧਿਕਾਰੀਆਂ ਨੂੰ ਗੁੰਝਲਦਾਰ ਮੁਕੱਦਮੇਬਾਜ਼ੀ ਦਾ ਸੁਚੱਜੇ ਢੰਗ ਨਾਲ ਨਿਬੇੜਾ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ। ਉਨ੍ਹਾਂ ਕਿਹਾ ਕਿ ਇਹ ਨਿਆਂ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦਿਆਂ ਆਧੁਨਿਕੀਕਰਨ ਦੀ ਸ਼ੁਰੂਆਤ ਲਈ ਸਾਡੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਉਦਘਾਟਨੀ ਸਮਾਰੋਹ ਵਿੱਚ ਐਡਵੋਕੇਟ ਜਨਰਲ ਦੇ ਦਫਤਰ ਦੇ ਸਮੂਹ ਮਾਣਯੋਗ ਲਾਅ ਅਫਸਰਾਂ , ਸੀਨੀਅਰ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਆਈ.ਪੀ.ਐਸ ਧੰਨਾ,  ਐਡੀਸ਼ਨਲ ਐਡਵੋਕੇਟ ਜਨਰਲ ਅਮਨ ਪਾਲ, ਆਈ.ਟੀ ਕਮੇਟੀ ਦੇ ਅਨੁ ਪਾਲ ਡੀ.ਏ.ਜੀ.ਪੰਜਾਬ , ਅਭੈ ਪਾਲ ਗਿੱਲ ਡੀ.ਏ.ਜੀ.ਪੰਜਾਬ, ਅਰਜੁਨ ਸ਼ਿਓਰਾਨ ਏ.ਏ.ਜੀ.ਪੰਜਾਬ ਅਤੇ ਅਰੁਣ ਗੁਪਤਾ ਏ.ਏ.ਜੀ.ਪੰਜਾਬ, ਪ੍ਰੋਵਾਕਿਲ ਦੇ ਸੰਸਥਾਪਕ ਜੈਦੀਪ ਪਠਾਨੀਆ ਅਤੇ ਏ.ਜੀ.ਸੀ.ਐੱਮ.ਐੱਸ. ਪਾਰਟਨਰ ਸ਼ਾਸ਼ਵਤ ਸਿੱਕਾ ਹਾਜ਼ਰ ਸਨ।

advocate-general-of-punjab-launches-agcms


pbpunjab ad banner image
pbpunjab ad banner image> pbpunjab ad banner image>

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Subscribe Us


Address


PB Punjab News
G T ROAD, Ludhiana-141008
Mobile: +91 99880 29299 Mobile:
Land Line: +91 99880 29299
Email: pbpunjabnews@gmail.com