ਸੈਂਕੜਾ ਲੋਕਾਂ ਨੇ ਬੇਸ਼ਕੀਮਤੀ ਜਾਨਾ ਬਚਾਉਣ" />

blood-donation-camp-organised-in-memory-of-friends

ਯਾਰਾਂ ਦੀ ਯਾਦ ਵਿੱਚ ਖੂਨ ਦਾਨ ਕੈਂਪ ਦਾ ਆਯੋਜਨ

Sep14,2026 | Narinder Kumar | Ludhiana

ਸੈਂਕੜਾ ਲੋਕਾਂ ਨੇ ਬੇਸ਼ਕੀਮਤੀ ਜਾਨਾ ਬਚਾਉਣ ਵਿੱਚ ਦਿੱਤਾ ਆਪਣਾ ਯੋਗਦਾਨ


 ਯਾਰਾਂ ਦੀ ਯਾਦ ਵਿੱਚ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਸਥਾਨਕ ਮੈਰੀਲੈਂਡ ਪੈਲਸ, ਦੁਗਰੀ ਰੋਡ ਵਿਖੇ ਕੀਤਾ ਗਿਆ। ਇਸ ਦੌਰਾਨ ਵੱਖ ਵੱਖ ਬਲੱਡ ਬੈਂਕਾਂ ਅਤੇ ਹਸਪਤਾਲਾਂ ਦੀਆਂ ਟੀਮਾਂ ਵੱਲੋਂ ਲੋਕ ਸੇਵਾ ਵਿੱਚ ਦਾਨ ਕੀਤਾ ਗਿਆ ਖੂਨ ਇਕੱਠਾ ਕੀਤਾ ਗਿਆ।
ਨੌਜਵਾਨ ਆਗੂ ਪੱਪਲ ਕਪੂਰ ਨੇ ਦੱਸਿਆ ਕਿ ਇਹ ਕੈਂਪ ਸਾਡੇ ਵਿਛੜੇ ਯਾਰਾਂ ਰਵੀ ਖੁਆਜਕੇ, ਕਮਲ ਸਰਪੰਚ, ਕਰਨ ਗੋਗਨਾ ਅਤੇ ਜਸਪ੍ਰੀਤ ਸਿੰਘ ਦੀ ਮਿੱਠੀ ਯਾਦ ਨੂੰ ਹਰ ਸਾਲ ਸਮਰਪਿਤ ਕੀਤਾ ਜਾਂਦਾ ਹੈ। ਇਸ ਵਾਰ ਵੀ ਸੈਂਕੜਾਂ ਲੋਕਾਂ ਨੇ ਖੂਨਦਾਨ ਕਰਕੇ ਉਹਨਾਂ ਬੇਸ਼ਕੀਮਤੀ ਜਾਨਾ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਇਆ ਹੈ, ਜਿਨਾਂ ਨੂੰ ਮੁਸ਼ਕਿਲ ਹਾਲਾਤਾਂ ਵਿੱਚ ਖੂਨ ਦੀ ਲੋੜ ਹੁੰਦੀ ਹੈ।
ਇਸ ਮੌਕੇ ਉਹਨਾਂ ਨੇ ਸਹਿਯੋਗੀ ਹਸਪਤਾਲਾਂ, ਬਲੱਡ ਬੈਂਕਾਂ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਵੀ ਧੰਨਵਾਦ ਪ੍ਰਗਟਾਇਆ, ਜਿਨਾਂ ਵੱਲੋਂ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ ਗਿਆ ਹੈ। ਇਸ ਦੌਰਾਨ ਵੱਖ ਵੱਖ ਬੈਂਕਾਂ ਵੱਲੋਂ ਕੁੱਲ 725 ਯੂਨਿਟ ਇਕੱਠੇ ਕੀਤੇ ਗਏ, ਜਿਨਾਂ ਵਿੱਚੋਂ ਦੀਪ ਹਸਪਤਾਲ ਨੇ 89, ਦੀਪਕ ਅਤੇ ਰਣਵਿਜੇ ਹਸਪਤਾਲ ਨੇ 222, ਇੰਡਸ ਹਸਪਤਾਲ ਨੇ 163, ਗੁਰੂ ਨਾਨਕ ਹਸਪਤਾਲ ਨੇ 138, ਕ੍ਰਿਸ਼ਨਾ ਹਸਪਤਾਲ ਨੇ 61 ਅਤੇ ਡੀਐਮਸੀ ਹਸਪਤਾਲ ਨੇ 52 ਯੂਨਿਟ ਹਾਸਲ ਕੀਤੇ।
ਖੂਨਦਾਨ ਕੈਂਪ ਦੌਰਾਨ ਹੋਰਨਾਂ ਤੋਂ ਇਲਾਵਾ, ਮਨੀ ਗਰੇਵਾਲ, ਰਜਤ ਗੋਗਨਾ, ਦਿਲਜੀਤ ਸਰਪੰਚ, ਪੰਕਜ ਗੋਗਨਾ, ਗੋਪੀ ਸਾਹਿਬਾਨਾ, ਮਿੱਠੂ ਮਾਂਗਟ, ਸੁਖਦੀਪ ਸੀੜਾ, ਪ੍ਰੀਤੀ ਮਲਕਪੁਰ, ਬੱਬੂ ਨਾਰੰਗ, ਮੋਹਨੀ ਗੁਰਮ, ਕਾਲੂ ਮਾਂਗਟ, ਹਰਦੀਪ ਮੁੰਡੀਆਂ, ਜੋੜਾ ਮੁੰਡੀਆਂ, ਅਸ਼ੋਕ ਪੱਪੀ, ਉਪਕਾਰ ਘੁੰਮਣ, ਕਮਲਜੀਤ ਕੜਵਲ, ਪ੍ਰਭਜੋਤ ਧਾਲੀਵਾਲ, ਵਿਕਰਮ ਬਾਜਵਾ, ਮਨਪ੍ਰੀਤ ਇਆਲੀ, ਹਰਪ੍ਰੀਤ ਸਿਮਿਕ, ਬਲਜਿੰਦਰ ਬੰਟੀ ਵੀ ਸ਼ਾਮਿਲ ਰਹੇ।

blood-donation-camp-organised-in-memory-of-friends


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB