ਸ਼੍ਰੀ ਹਰਿਓਮ ਸੇਵਾ ਮੰਡਲ ਵੱਲੋਂ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਦਾ ਵਿਸ਼ੇਸ਼ ਸਨਮਾਨ
Sep5,2026
| Narinder Kumar | Ludhiana
ਸ਼੍ਰੀ ਹਰਿਓਮ ਸੇਵਾ ਮੰਡਲ (ਰਜਿ.) ਵੱਲੋਂ ਬਾਲਟਾਲ-ਦੁਮੇਲ ਵਿਖੇ ਸ਼੍ਰੀ ਅਮਰਨਾਥ ਯਾਤਰਾ ਮੌਕੇ ਲਗਾਏ ਗਏ 21ਵੇਂ ਵਿਸ਼ਾਲ ਭੰਡਾਰੇ ਦੀ ਸਫਲਤਾਪੂਰਵਕ ਸਮਾਪਤੀ ਉਪਰੰਤ ਪੰਜਾਬ ਕੇਸਰੀ ਗਰੁੱਪ ਦੇ ਚੀਫ ਐਡੀਟਰ ਅਤੇ ਪਦਮਸ਼੍ਰੀ ਸਨਮਾਨਿਤ ਵਿਜੇ ਕੁਮਾਰ ਚੋਪੜਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੰਡਲ ਵੱਲੋਂ ਉਨ੍ਹਾਂ ਨੂੰ ਪ੍ਰਸ਼ਾਦ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਸੰਸਥਾ ਦੇ ਚੇਅਰਮੈਨ ਕੇ.ਕੇ. ਗਾਬਾ, ਸਕੱਤਰ ਪੁਨੀਤ ਮਿੱਤਲ ਅਤੇ ਲੁਧਿਆਣਾ ਬ੍ਰਾਂਚ ਦੇ ਪ੍ਰਧਾਨ ਗੌਰਵ ਮਹਿੰਦਰੂ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਖੇਤਰ ਵਿੱਚ ਪੰਜਾਬ ਕੇਸਰੀ ਗਰੁੱਪ ਦਾ ਯੋਗਦਾਨ ਪ੍ਰੇਰਣਾਦਾਇਕ ਹੈ।
ਮੰਡਲ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਸਾਲ ਵੀ 21ਵੇਂ ਵਿਸ਼ਾਲ ਭੰਡਾਰੇ ਦੀ ਸ਼ੁਰੂਆਤ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਆਸ਼ੀਰਵਾਦ ਲੈ ਕੇ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੀ ਹਰਿਓਮ ਸੇਵਾ ਮੰਡਲ ਭਵਿੱਖ ਵਿੱਚ ਵੀ ਧਾਰਮਿਕ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਵਿਸ਼ਾਲ ਪੱਧਰ ’ਤੇ ਕਰਨ ਲਈ ਵਚਨਬੱਧ ਹੈ।
ਇਸ ਦੌਰਾਨ ਮੰਡਲ ਵੱਲੋਂ ਭੰਡਾਰੇ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ, ਸੇਵਾਦਾਰਾਂ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ।
special-honour-for-padma-shri-vijay-kumar-chopra-by-shri-hariom-seva-mandal-