ਦਾਤਿ ਫਾਊਂਡੇਸ਼ਨ ਵੱਲੋਂ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਮੁਹਿੰਮ ਸ਼ੁਰੂ
Aug26,2026
| Narinder Kumar | Jalandhar
ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਬਚਾਉਣ ਅਤੇ ਲੋਕਾਂ ਨੂੰ POCSO Act ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਦਾਤਿ ਫਾਊਂਡੇਸ਼ਨ ਵੱਲੋਂ ਜਲੰਧਰ ਵਿੱਚ ਚਾਈਲਡ ਸੇਫਟੀ ਅਵੇਅਰਨੈੱਸ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਤਹਿਤ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਜਾਗਰੂਕਤਾ ਪੋਸਟਰ ਲਗਾਏ ਗਏ ਅਤੇ ਪ੍ਰਮੁੱਖ ਸਥਾਨਾਂ ’ਤੇ ਫਲੈਕਸ ਲਗਾਏ ਗਏ।
ਮੁਹਿੰਮ ਦਾ ਉਦਘਾਟਨ ADC (GA) ਸ੍ਰੀ ਵਰੁਣ ਕੁਮਾਰ ਵੱਲੋਂ ਕੀਤਾ ਗਿਆ। ਇਸ ਮੌਕੇ ACP (PIB), CAWC ਸ੍ਰੀ ਵਿਜੇ ਕੰਵਰ ਪਾਲ, ਜਲੰਧਰ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਦਿਤਿਆ ਜੈਨ, ਐਡਵੋਕੇਟ ਰਤਨ ਦੂਆ, ਡਿਪਟੀ DEO ਸ੍ਰੀ ਮਨੀਸ਼ ਸ਼ਰਮਾ, ਪੰਜਾਬ ਰੋਡਵੇਜ਼ ਦੇ GM-I ਸ੍ਰੀ ਮਨਿੰਦਰ ਪਾਲ ਸਿੰਘ, GM-II ਸ੍ਰੀ ਅਮਿਤ ਅਰੋੜਾ, ਸਾਂਝ ਕੇਂਦਰ ਜਲੰਧਰ ਤੋਂ ਪਰਮਿੰਦਰ ਕੌਰ, ਸੁਰੱਖਿਆ ਬਲਾਂ ਦੇ ਨੁਮਾਇੰਦੇ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸਾਰੇ ਪਤਵੰਤੇ ਸੱਜਣਾਂ ਨੇ ਮੁਹਿੰਮ ਦੀ ਸ਼ਲਾਘਾ ਕੀਤੀ ਅਤੇ ਬੱਚਿਆਂ ਦੀ ਸੁਰੱਖਿਆ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
ਦਾਤਿ ਫਾਊਂਡੇਸ਼ਨ ਦੀ ਫਾਊਂਡਰ ਅਤੇ ਪ੍ਰਧਾਨ ਡਾ. ਸਿਮਰਨਜੀਤ ਕੌਰ ਨੇ ਯਾਤਰੀਆਂ ਨੂੰ ਬੱਚਿਆਂ ਦੀ ਸੁਰੱਖਿਆ ਸਬੰਧੀ ਜ਼ਰੂਰੀ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ POCSO Act, ਰਿਪੋਰਟਿੰਗ ਪ੍ਰਕਿਰਿਆ ਅਤੇ ਹੈਲਪਲਾਈਨ ਨੰਬਰਾਂ ਬਾਰੇ ਜਾਗਰੂਕ ਕੀਤਾ।
ਡਾ. ਕੌਰ ਨੇ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਮੁਹਿੰਮ ਦੀ ਸਫਲ ਸ਼ੁਰੂਆਤ ਲਈ ਮੁੱਖ ਮਹਿਮਾਨ, ਸਾਰੇ ਪਤਵੰਤੇ ਸੱਜਣਾਂ ਅਤੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਤੇ ਸਟਾਫ਼ ਵੱਲੋਂ ਮਿਲੇ ਸਹਿਯੋਗ ਦੀ ਸ਼ਲਾਘਾ ਕੀਤੀ।
ਦਾਤਿ ਫਾਊਂਡੇਸ਼ਨ ਵੱਲੋਂ ਇਸ ਮੁਹਿੰਮ ਨੂੰ ਪੂਰੇ ਪੰਜਾਬ ਵਿੱਚ ਲਿਜਾਣ ਦਾ ਟੀਚਾ ਰੱਖਿਆ ਗਿਆ ਹੈ, ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਬੱਚਿਆਂ ਦੀ ਸੁਰੱਖਿਆ ਅਤੇ POCSO Act ਸਬੰਧੀ ਜਾਗਰੂਕ ਕੀਤਾ ਜਾ ਸਕੇ।
“ਬੱਚਿਆਂ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ।”
daat-foundation-launches-awareness-campaign-regarding-child-safety-