ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਵ" />

artistic-tribute-to-dr-m-s-randhawa-on-world-photography-day-2026

ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮੌਕੇ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਕਲਾਤਮਕ ਸ਼ਰਧਾਂਜਲੀ

Aug19,2026 | Narinder Kumar | Chandigarh

 ਵਿਸ਼ਵ ਫੋਟੋਗ੍ਰਾਫੀ ਦਿਵਸ ਮੌਕੇ ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਵਿਖੇ ਕਰਵਾਏ ਸਮਾਗਮ ਦੌਰਾਨ ਪੰਜਾਬ ਦੀ ਕਲਾ, ਸੱਭਿਆਚਾਰ, ਖੇਤੀਬਾੜੀ ਅਤੇ ਵਿਰਾਸਤ ਦੇ ਪ੍ਰਚਾਰ ਦੇ ਝੰਡਾਬਰਦਾਰ ਅਤੇ ਰੌਸ਼ਨਦਿਮਾਗ ਪ੍ਰਸ਼ਾਸਕ ਡਾ. ਮਹਿੰਦਰ ਸਿੰਘ ਰੰਧਾਵਾ ਦੇ ਬੁੱਤ ਅੱਗੇ ਇੱਕ ਅਹਿਮ ਕਲਾਕ੍ਰਿਤ ‘ਵਿਸ਼ਵਾਸ ਅਤੇ ਬਹਾਦਰੀ ਦੇ ਰੰਗ: ਪੰਜਾਬ ਦੀ ਅਧਿਆਤਮਿਕ ਵਿਰਾਸਤ’ ਦਾ ਉਦਘਾਟਨ ਕੀਤਾ ਗਿਆ। ਸੁਜੱਗ ਅਤੇ ਦੂਰਦਅੰਦੇਸ਼ ਸ਼ਖ਼ਸੀਅਤ  ਡਾ. ਰੰਧਾਵਾ ਨੂੰ ਸਮਰਪਿਤ ਇਹ ਸਮਾਗਮ, ਉਨ੍ਹਾਂ ਵੱਲੋਂ ਪੰਜਾਬ ਦੀ ਕਲਾ, ਸੱਭਿਆਚਾਰ, ਕੁਦਰਤ ਅਤੇ ਵਿਰਾਸਤ ਦੀ ਸੰਭਾਲ ਅਤੇ ਪ੍ਰਚਾਰ ਵਿੱਚ ਪਾਏ ਲਾਸਾਨੀ ਯੋਗਦਾਨ ਪ੍ਰਤੀ ਕਲਾਤਮਕ ਸ਼ਰਧਾਂਜਲੀ ਹੈ। ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਇਹ ਕਲਾਕ੍ਰਿਤ  ਡਾ. ਐਮ. ਐਸ. ਰੰਧਾਵਾ ਦੀ ਅਮੀਰ ਵਿਰਾਸਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੀ ਸੱਭਿਆਚਾਰਕ ਧਰੋਹਰ ਦੇ ਦਸਤਾਵੇਜ਼ੀਕਰਨ ਤੇ ਸੁਚੱਜੀ ਸੰਭਾਲ ਨੂੰ ਸਮਰਪਿਤ ਹੈ।
ਵਿਰਸੇ ਦੇ ਅਲੰਬਰਦਾਰ ਡਾ. ਰੰਧਾਵਾ ਦੇ ਬੁੱਤ ਅੱਗੇ ਅਧਿਆਤਮਿਕ ਵਿਰਾਸਤ ਦੇ ਕਲਾ ਚਿੱਤਰ ਦੀ ਰਸਮੀ ਘੁੰਡ-ਚੁਕਾਈ ਕੀਤੀ ਗਈ। ਜਿਸ ਨੇ ਨਾ ਸਿਰਫ਼ ਇਸ ਮੌਕੇ ਨੂੰ ਵਿਸ਼ੇਸ਼ ਬਣਾਇਆ ਸਗੋਂ ਇਹ ਪੰਜਾਬ ਦੀ ਕਲਾਤਮਕ ਅਤੇ ਸੱਭਿਆਚਾਰਕ ਧਰੋਹਰ ਪ੍ਰਤੀ ਉਨ੍ਹਾਂ ਦੇ ਮੋਹਰੀ ਯੋਗਦਾਨ ਨੂੰ ਸੱਚੀ ਸ਼ਰਧਾਂਜਲੀ ਵੀ ਹੈ।
ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੀ ਸਥਾਪਨਾ ਵਿਸ਼ੇਸ਼ ਮਹੱਤਵ ਰੱਖਦੀ ਹੈ ਅਤੇ ਪੰਜਾਬ ਦੀ ਵਿਰਾਸਤ ਦੀ ਦੂਰਦਰਸ਼ੀ ਸੰਭਾਲ ਅਤੇ ਇਸਦੀਆਂ ਜੀਵੰਤ ਰਹੁ-ਰੀਤਾਂ ਦੇ ਦਸਤਾਵੇਜ਼ੀਕਰਨ ਵਿੱਚ ਫੋਟੋਗ੍ਰਾਫੀ ਦੀ ਸਮਕਾਲੀ ਭੂਮਿਕਾ ਨੂੰ ਦਰਸਾਉਂਦੀ ਹੈ।
ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਨੇ ਕਿਹਾ ਕਿ ਇਹ ਕਲਾਕ੍ਰਿਤ ਫੋਟੋਗ੍ਰਾਫੀ ਅਤੇ ਵਿਜ਼ੂਅਲ ਆਰਟ ਦੇ ਰਚਨਾਤਮਕ ਮਾਧਿਅਮ ਰਾਹੀਂ ਪੰਜਾਬ ਦੀ ਸ਼ਾਨਾਮੱਤੀ ਅਧਿਆਤਮਿਕ ਅਤੇ ਸੱਭਿਆਚਾਰਕ ਵਿਰਾਸਤ ਦੀ ਅਸਲ ਤਸਵੀਰ ਪੇਸ਼ ਕਰਦੀ ਹੈ।
ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਐਸ. ਸਵੀ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ, ਪੰਜਾਬ ਵੱਲੋਂ ਸ਼ੁਰੂ ਕੀਤੇ ਗਏ  ਉੱਤਮ ਉਦੇਸ਼ ਵਜੋਂ ਕਲਾ ਪੋਰਟਰੇਟ ਦੇ ਕੰਮ ਦੀ ਸ਼ਲਾਘਾ ਕੀਤੀ।
ਪੰਜਾਬ ਕਲਾ ਪ੍ਰੀਸ਼ਦ, ਕਲਾ ਭਵਨ, ਚੰਡੀਗੜ੍ਹ ਦੇ ਸਤਿਕਾਰਯੋਗ ਡਾ. ਐਮ. ਐਸ. ਰੰਧਾਵਾ ਦੇ ਬੁੱਤ ਅੱਗੇ ਕਲਾਕ੍ਰਿਤ ਦੇ ਉਦਘਾਟਨ ਸਮੇਂ ਜਸਟਿਸ ਜਸਬੀਰ ਸਿੰਘ ਸਾਬਕਾ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸ਼੍ਰੀ ਇੰਦਰਪਾਲ ਸਿੰਘ, ਮੁੱਖ ਸੂਚਨਾ ਕਮਿਸ਼ਨਰ, ਪੰਜਾਬ, ਸ਼੍ਰੀ ਹਰਪ੍ਰੀਤ ਸੰਧੂ ਰਾਜ ਸੂਚਨਾ ਕਮਿਸ਼ਨਰ ਪੰਜਾਬ, ਸਵਰਨਜੀਤ ਐਸ. ਸਵੀ, ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ, ਸ਼੍ਰੀ ਇਕਬਾਲ ਸਿੰਘ ਸਿੱਧੂ, ਸਾਬਕਾ ਆਈ.ਏ.ਐਸ., ਸੁਭਾਸ਼ ਪਰਿਹਾਰ,  ਉੱਘੇ ਫੋਟੋਗ੍ਰਾਫਰ ਨਰਲੇਪ ਸਿੰਘ ਅਤੇ ਡਾ. ਯੋਗ ਰਾਜ ਸਿੰਘ, ਵਾਈਸ ਚੇਅਰਮੈਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
ਸ਼੍ਰੀ ਜਸਟਿਸ ਜਸਬੀਰ ਸਿੰਘ, ਸਾਬਕਾ ਜੱਜ ਹਾਈ ਕੋਰਟ ਨੇ ਹਰਪ੍ਰੀਤ ਸੰਧੂ, ਰਾਜ ਸੂਚਨਾ ਕਮਿਸ਼ਨਰ ਪੰਜਾਬ ਨੂੰ ਇਸ ਰਚਨਾਤਮਕ ਕਲਾਕ੍ਰਿਤ ਲਈ ਵਧਾਈ ਦਿੱਤੀ ਜੋ ਕਿ ਵਿਸ਼ਵ ਫੋਟੋਗ੍ਰਾਫੀ ਦਿਵਸ -2026 ਨੂੰ ਸਮਰਪਿਤ ਇੱਕ ਉੱਤਮ ਉਪਰਾਲਾ ਹੈ।
----------

artistic-tribute-to-dr-m-s-randhawa-on-world-photography-day-2026


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB