punjab-vidhan-sabha-passes-resolution-applauding-punjab-government-for-providing-68-228-merit-based-government-jobs-and-1-83-lakh-crore-investment-proposals

ਪੰਜਾਬ ਵਿਧਾਨ ਸਭਾ ਵੱਲੋਂ 68228 ਯੋਗਤਾ ਅਧਾਰਤ ਸਰਕਾਰੀ ਨੌਕਰੀਆਂ ਅਤੇ 1.83 ਲੱਖ ਕਰੋੜ ਰੁਪਏ ਦੇ ਨਿਵੇਸ਼ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਵਿੱਚ ਇਤਿਹਾਸਕ ਮਤਾ ਪਾਸ

Aug5,2026 | Narinder Kumar | Chandigarh

 
 
ਪੰਜਾਬ ਵਿਧਾਨ ਸਭਾ ਵੱਲੋਂ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਰੁਜ਼ਗਾਰ ਪੈਦਾ ਕਰਨ, ਪਾਰਦਰਸ਼ੀ ਸ਼ਾਸਨ ਅਤੇ ਵੱਡੇ ਪੱਧਰ ’ਤੇ ਉਦਯੋਗਿਕ ਵਿਕਾਸ ਵਿੱਚ ਇਤਿਹਾਸਕ ਪ੍ਰਾਪਤੀਆਂ ਲਈ, ਸ਼ਲਾਘਾ ਵਜੋਂ ਇੱਕ ਇਤਿਹਾਸਕ ਮਤਾ ਪਾਸ ਕੀਤਾ ਗਿਆ।
ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਸੂਬਾ ਸਰਕਾਰ ਦੀ ਸਫਲ ਦੋ-ਨੁਕਾਤੀ ਰਣਨੀਤੀ ਦੀ ਸ਼ਲਾਘਾ ਕੀਤੀ ਗਈ। ਇਸ ਨੀਤੀ ਦਾ ਉਦੇਸ਼ ਸਰਕਾਰੀ ਭਰਤੀਆਂ ਵਿੱਚ ਪੂਰੀ ਪਾਰਦਰਸ਼ਤਾ ਬਹਾਲ ਕਰਨਾ ਅਤੇ ਨਿੱਜੀ ਖੇਤਰ ਦੀਆਂ ਸਥਾਈ ਨੌਕਰੀਆਂ ਪੈਦਾ ਕਰਨ ਲਈ ਮੈਗਾ ਉਦਯੋਗਿਕ ਨਿਵੇਸ਼ਾਂ ਨੂੰ ਆਕਰਸ਼ਿਤ ਕਰਨਾ ਹੈ।
ਭਰਤੀ ਪ੍ਰਣਾਲੀ ਦੇ ਇਤਿਹਾਸਕ ਸੁਧਾਰ ’ਤੇ ਬੋਲਦਿਆਂ, ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੇਣ ਵਿੱਚ ਦਹਾਕਿਆਂ ਪੁਰਾਣੇ ਸਿਫ਼ਾਰਸ਼ੀ, ਰਾਜਨੀਤਿਕ ਦਖਲ ਅਤੇ ਭ੍ਰਿਸ਼ਟਾਚਾਰ ਦੇ ਅਮਲ ਨੂੰ ਸਥਾਈ ਤੌਰ ’ਤੇ ਖਤਮ ਕਰ ਦਿੱਤਾ ਹੈ। ਪੱਖਪਾਤ ਨਾਲੋਂ ਯੋਗਤਾ ਨੂੰ ਤਰਜੀਹ ਦੇ ਕੇ, ਸਰਕਾਰ ਨੇ ਲੱਖਾਂ ਪੰਜਾਬੀ ਨੌਜਵਾਨਾਂ ਦਾ ਭਰੋਸਾ ਬਹਾਲ ਕੀਤਾ ਹੈ।
1 ਅਪ੍ਰੈਲ, 2022 ਤੋਂ, ਪੰਜਾਬ ਸਰਕਾਰ ਨੇ ਪੂਰੀ ਪਾਰਦਰਸ਼ਤਾ, ਭ੍ਰਿਸ਼ਟਾਚਾਰ ਮੁਕਤ ਅਤੇ ਯੋਗਤਾ-ਅਧਾਰਤ ਪ੍ਰਕਿਰਿਆ ਰਾਹੀਂ 68,228 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ। ਮੁੱਖ ਸਰਕਾਰੀ ਭਰਤੀਆਂ ਵਿੱਚ ਸਕੂਲ ਸਿੱਖਿਆ ਵਿਭਾਗ ਵਿੱਚ ਭਰਤੀ ਕੀਤੇ ਗਏ 16,316 ਨੌਜਵਾਨ, ਗ੍ਰਹਿ ਵਿਭਾਗ ਵਿੱਚ ਭਰਤੀ ਕੀਤੇ ਗਏ 14,723 ਨੌਜਵਾਨ, ਬਿਜਲੀ ਵਿਭਾਗ ਵਿੱਚ ਭਰਤੀ ਕੀਤੇ ਗਏ 8,706 ਨੌਜਵਾਨ, ਸਥਾਨਕ ਸਰਕਾਰਾਂ ਵਿਭਾਗ ਵਿੱਚ ਭਰਤੀ ਕੀਤੇ ਗਏ 5,681 ਵਿਅਕਤੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿੱਚ ਭਰਤੀ ਕੀਤੇ ਗਏ 4,758 ਵਿਅਕਤੀ ਸ਼ਾਮਲ ਹਨ। ਮਾਲੀਆ, ਡਾਕਟਰੀ ਸਿੱਖਿਆ, ਜਲ ਸਰੋਤ, ਖੇਤੀਬਾੜੀ ਅਤੇ ਹੋਰਾਂ ਸਮੇਤ ਮਹੱਤਵਪੂਰਨ ਖੇਤਰਾਂ ਵਿੱਚ ਹਜ਼ਾਰਾਂ ਵਾਧੂ ਨਿਯੁਕਤੀਆਂ ਵੀ ਕੀਤੀਆਂ ਗਈਆਂ।
ਬੇਮਿਸਾਲ ਉਦਯੋਗਿਕ  ਅਤੇ ਨਿੱਜੀ ਖੇਤਰ ਦੇ ਵਾਧੇ ਨੂੰ ਕਬੂਲਦਿਆਂ ਮਤੇ ਨੇ ਨੀਤੀ ਸਥਿਰਤਾ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਰਾਹੀਂ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨ ਵਿੱਚ ਰਾਜ ਦੀ ਸ਼ਾਨਦਾਰ ਸਫਲਤਾ ਨੂੰ ਉਜਾਗਰ ਕੀਤਾ। 16 ਮਾਰਚ, 2022 ਅਤੇ 31 ਜੁਲਾਈ, 2026 ਦੇ ਵਿਚਕਾਰ, ਪੰਜਾਬ ਨੇ 1,83,837 ਕਰੋੜ ਰੁਪਏ ਦੇ 9,899 ਨਿਵੇਸ਼ ਪ੍ਰਸਤਾਵ ਪ੍ਰਾਪਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਤੋਂ ਰਾਜ ਭਰ ਦੇ ਨੌਜਵਾਨਾਂ ਲਈ 6,16,436 ਰੁਜ਼ਗਾਰ ਦੇ ਮੌਕੇ ਪੈਦਾ ਹੋਏ ਹਨ।
ਟਾਟਾ ਸਟੀਲ, ਐਚਐਮਈਐਲ ਆਰਗੈਨਿਕਸ, ਸੇਲ ਸੋਲਰ, ਅੰਬੂਜਾ ਸੀਮੈਂਟਸ, ਹੈਪੀ ਫੋਰਜਿੰਗਜ਼, ਵਰਧਮਾਨ ਸਪੈਸ਼ਲ ਸਟੀਲਜ਼, ਨੈਸਲੇ ਇੰਡੀਆ ਅਤੇ ਹੋਰਾਂ ਸਮੇਤ ਪ੍ਰਮੁੱਖ ਗਲੋਬਲ ਅਤੇ ਰਾਸ਼ਟਰੀ ਕਾਰਪੋਰੇਟ ਕੰਪਨੀਆਂ ਨੇ ਵੱਡੇ ਵਿਸਥਾਰ ਪ੍ਰੋਜੈਕਟਾਂ ਲਈ ਪੰਜਾਬ ਨੂੰ ਚੁਣਿਆ ਹੈ। ਇਹ ਨਿਵੇਸ਼ ਨਿਰਮਾਣ, ਸਟੀਲ, ਨਵਿਆਉਣਯੋਗ ਊਰਜਾ, ਫਾਰਮਾਸਿਊਟੀਕਲ, ਫੂਡ ਪ੍ਰੋਸੈਸਿੰਗ, ਆਈਟੀ, ਸਿਹਤ ਸੰਭਾਲ, ਲੌਜਿਸਟਿਕਸ ਅਤੇ ਸਿੱਖਿਆ ਵਰਗੇ ਮਹੱਤਵਪੂਰਨ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਫੈਲੇ ਹੋਏ ਹਨ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਦੂਰਦਰਸ਼ੀ ਸ਼ਾਸਨ ਪੰਜਾਬ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਂਦਾ ਹੈ ਅਤੇ ਵਿਦੇਸ਼ਾਂ ਲਈ ਹੋ ਰਹੇ ਪ੍ਰਵਾਸ ਨੂੰ ਘਟਾਉਂਦਾ ਹੈ।
--------

punjab-vidhan-sabha-passes-resolution-applauding-punjab-government-for-providing-68-228-merit-based-government-jobs-and-1-83-lakh-crore-investment-proposals


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB