bhagwant-mann-govt-s-mukh-mantri-sehat-yojana-reaches-families-across-every-district-2-91-lakh-patients-receive-cashless-treatment-worth-over-1-044-crore

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਪਹੁੰਚਿਆ; 2.91 ਲੱਖ ਮਰੀਜ਼ਾਂ ਨੂੰ ₹1,044 ਕਰੋੜ ਤੋਂ ਵੱਧ ਮੁੱਲ ਦਾ ਕੈਸ਼ਲੈੱਸ ਇਲਾਜ ਮਿਲਿਆ

Aug5,2026 | Narinder Kumar | Chandigarh

*ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਲਾਭ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਪਹੁੰਚਿਆ; 2.91 ਲੱਖ ਮਰੀਜ਼ਾਂ ਨੂੰ ₹1,044 ਕਰੋੜ ਤੋਂ ਵੱਧ ਮੁੱਲ ਦਾ ਕੈਸ਼ਲੈੱਸ ਇਲਾਜ ਮਿਲਿਆ*
 
*ਸਿਹਤ ਯੋਜਨਾ ਦੀ ਅਸਲ ਸਫ਼ਲਤਾ ਉਦੋਂ ਹੀ ਹੈ, ਜਦੋਂ ਲੋੜ ਦੇ ਸਮੇਂ ਲੋਕਾਂ ਤੱਕ ਇਲਾਜ ਪਹੁੰਚੇ : ਡਾ. ਬਲਬੀਰ ਸਿੰਘ*
 
*ਸਿਹਤ ਕਾਰਡ ਨੇ ਔਖੀ ਗਰਭ ਅਵਸਥਾ ਦੌਰਾਨ ਸਾਡਾ ਸਾਥ ਦਿੱਤਾ ਅਤੇ ਮੇਰੇ ਬੱਚੇ ਨੂੰ ਸਿਹਤਮੰਦ ਜੀਵਨ ਦੀ ਸ਼ੁਰੂਆਤ ਦਿੱਤੀ : ਸੁਰੇਸ਼ਪਾਲ ਕੌਰ, ਲਾਭਪਾਤਰੀ*
 
*ਮੁਫ਼ਤ ਗੋਡਾ ਬਦਲਣ (ਨੀ ਰਿਪਲੇਸਮੈਂਟ) ਦੀ ਸਰਜਰੀ ਨਾਲ ਮੈਨੂੰ ਬਿਹਤਰ ਜ਼ਿੰਦਗੀ ਮਿਲੀ : ਰੂਪਿੰਦਰ ਕੌਰ, ਲਾਭਪਾਤਰੀ*
 
*ਮੈਨੂੰ ਸਮੇਂ ਸਿਰ ਲੋੜੀਂਦਾ ਦਿਲ ਦਾ ਇਲਾਜ ਮਿਲਿਆ ਅਤੇ ਕਿਸੇ ਤਰ੍ਹਾਂ ਦਾ ਆਰਥਿਕ ਬੋਝ ਵੀ ਨਹੀਂ ਪਿਆ : ਬੀਰ ਸਿੰਘ, ਲਾਭਪਾਤਰੀ*
 
  
ਕਿਸੇ ਵੀ ਸਿਹਤ ਯੋਜਨਾ ਦੀ ਅਸਲ ਸਫ਼ਲਤਾ ਦਾ ਅੰਦਾਜ਼ਾ ਸਿਰਫ਼ ਇਸ ਗੱਲ ਨਾਲ ਨਹੀਂ ਲਗਾਇਆ ਜਾ ਸਕਦਾ ਕਿ ਉਸ ’ਤੇ ਕਿੰਨਾ ਖ਼ਰਚ ਕੀਤਾ ਗਿਆ ਜਾਂ ਕਿੰਨੇ ਮਾਮਲਿਆਂ ਦਾ ਨਿਪਟਾਰਾ ਕੀਤਾ ਗਿਆ, ਸਗੋਂ ਇਸ ਗੱਲ ਨਾਲ ਲਗਾਇਆ ਜਾਂਦਾ ਹੈ ਕਿ ਲੋੜ ਦੇ ਸਮੇਂ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਿਆ ਜਾਂ ਨਹੀਂ। ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ (ਐੱਮ.ਐੱਮ.ਐੱਸ.ਵਾਈ.) ਦੇ ਤਹਿਤ 8 ਜਨਵਰੀ 2026 ਤੋਂ ਹੁਣ ਤੱਕ 2,91,417 ਲਾਭਪਾਤਰੀਆਂ ਨੂੰ ਇਲਾਜ ਦਾ ਲਾਭ ਮਿਲ ਚੁੱਕਾ ਹੈ, ਜੋ ਕਿ ਇੱਕ ਮਹੱਤਵਪੂਰਨ ਉਪਲੱਬਧੀ ਹੈ।
 
ਸਟੇਟ ਹੈਲਥ ਏਜੰਸੀ (ਐੱਸ.ਐੱਚ.ਏ.), ਪੰਜਾਬ ਦੇ ਤਾਜ਼ਾ ਅੰਕੜਿਆਂ ਅਨੁਸਾਰ, ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ ਲਗਭਗ ₹1,044 ਕਰੋੜ ਮੁੱਲ ਦੀਆਂ ਕੈਸ਼ਲੈੱਸ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਅੰਕੜਿਆਂ ਦੇ ਪਿੱਛੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੂੰ ਡਾਕਟਰੀ ਐਮਰਜੈਂਸੀ ਦੇ ਸਮੇਂ ਇਲਾਜ ਦੇ ਖ਼ਰਚ ਦੀ ਚਿੰਤਾ ਕੀਤੇ ਬਿਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸਿਹਤ ’ਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲਿਆ।
 
ਇਸ ਉਪਲੱਬਧੀ ’ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਕਿਸੇ ਵੀ ਸਿਹਤ ਯੋਜਨਾ ਦੀ ਸਫ਼ਲਤਾ ਉਦੋਂ ਹੀ ਮੰਨੀ ਜਾਂਦੀ ਹੈ, ਜਦੋਂ ਉਹ ਲੋੜ ਦੇ ਸਮੇਂ ਲੋਕਾਂ ਤੱਕ ਪਹੁੰਚੇ। ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਅੰਕੜਿਆਂ ਦੀ ਯੋਜਨਾ ਨਹੀਂ, ਸਗੋਂ ਇਹ ਯਕੀਨੀ ਬਣਾਉਣ ਦਾ ਇੱਕ ਸਾਧਨ ਹੈ ਕਿ ਕਿਸੇ ਵੀ ਮਰੀਜ਼ ਨੂੰ ਇਲਾਜ ਅਤੇ ਆਰਥਿਕ ਬੋਝ ਵਿੱਚੋਂ ਇੱਕ ਦੀ ਚੋਣ ਨਾ ਕਰਨੀ ਪਵੇ। ਹਰ ਲਾਭਪਾਤਰੀ ਉਸ ਪਰਿਵਾਰ ਦੀ ਨੁਮਾਇੰਦਗੀ ਕਰਦਾ ਹੈ, ਜਿਸ ਨੂੰ ਔਖੇ ਸਮੇਂ ਵਿੱਚ ਇਸ ਯੋਜਨਾ ਦਾ ਸਹਾਰਾ ਮਿਲਿਆ।”
 
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਅੱਗੇ ਕਿਹਾ, “ਅਸੀਂ ਜਾਣਦੇ ਹਾਂ ਕਿ ਸਿਹਤ ਨਾਲ ਜੁੜੀਆਂ ਲੋੜਾਂ ਲਗਾਤਾਰ ਬਦਲ ਰਹੀਆਂ ਹਨ ਅਤੇ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਸਿਹਤ ਪ੍ਰਣਾਲੀ ਨੂੰ ਨਿਰੰਤਰ ਹੋਰ ਬਿਹਤਰ ਬਣਾਉਂਦੇ ਰਹੀਏ। ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਅਸੀਂ ਕੈਸ਼ਲੈੱਸ ਇਲਾਜ ਨੂੰ ਹੋਰ ਵੱਧ ਸੌਖਾ ਅਤੇ ਪਹੁੰਚਯੋਗ ਬਣਾ ਰਹੇ ਹਾਂ, ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਅਤੇ ਇਹ ਯਕੀਨੀ ਬਣਾ ਰਹੇ ਹਾਂ ਕਿ ਹਰ ਯੋਗ ਨਾਗਰਿਕ ਤੱਕ ਇਸ ਯੋਜਨਾ ਦਾ ਲਾਭ ਪਹੁੰਚੇ।”
 
ਮੁੱਖ ਮੰਤਰੀ ਸਿਹਤ ਯੋਜਨਾ ਤੋਂ ਲਾਭ ਪ੍ਰਾਪਤ ਕਰਨ ਵਾਲੇ ਅਨੇਕਾਂ ਲਾਭਪਾਤਰੀਆਂ ਨੇ ਇਸ ਯੋਜਨਾ ਪ੍ਰਤੀ ਆਪਣੀ ਖੁਸ਼ੀ ਅਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਆਪਣੇ ਅਨੁਭਵ ਸਾਂਝੇ ਕੀਤੇ। ਸੁਰੇਸ਼ਪਾਲ ਕੌਰ ਨੇ ਦੱਸਿਆ ਕਿ ਔਖੀ ਗਰਭ ਅਵਸਥਾ ਦੌਰਾਨ ਮੁੱਖ ਮੰਤਰੀ ਸਿਹਤ ਯੋਜਨਾ ਉਨ੍ਹਾਂ ਦੇ ਪਰਿਵਾਰ ਲਈ ਵੱਡਾ ਸਹਾਰਾ ਬਣੀ। ਉਨ੍ਹਾਂ ਕਿਹਾ, “ਗਰਭ ਅਵਸਥਾ ਦੌਰਾਨ ਮੈਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਗਈ ਸੀ ਅਤੇ ਸੀਜ਼ੇਰੀਅਨ ਡਿਲੀਵਰੀ ਕਰਵਾਉਣੀ ਪਈ। ਅਜਿਹੇ ਸਮੇਂ ਸਿਹਤ ਕਾਰਡ ਸਾਡੇ ਲਈ ਬਹੁਤ ਵੱਡੀ ਮਦਦ ਸਾਬਤ ਹੋਇਆ। ਬੱਚੇ ਦੇ ਜਨਮ ਤੋਂ ਬਾਅਦ ਉਸ ਨੂੰ ਵਿਸ਼ੇਸ਼ ਨਵਜਾਤ ਦੇਖਭਾਲ (ਨੀਓਨੇਟਲ ਕੇਅਰ) ਦੀ ਲੋੜ ਸੀ, ਜਿਸ ਦਾ ਪੂਰਾ ਇਲਾਜ ਵੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਪੈਕੇਜ ਤਹਿਤ ਮੁਹੱਈਆ ਕਰਵਾਇਆ ਗਿਆ। ਇਸ ਯੋਜਨਾ ਨੇ ਔਖੇ ਸਮੇਂ ਵਿੱਚ ਸਾਡਾ ਸਾਥ ਦਿੱਤਾ ਅਤੇ ਮੇਰੇ ਬੱਚੇ ਨੂੰ ਸਿਹਤਮੰਦ ਜੀਵਨ ਦੀ ਸ਼ੁਰੂਆਤ ਦਿੱਤੀ।”
 
ਸੁਨਾਮ ਦੀ ਰਹਿਣ ਵਾਲੀ ਰੂਪਿੰਦਰ ਕੌਰ ਨੇ ਦੱਸਿਆ ਕਿ ਕਈ ਸਾਲਾਂ ਤੋਂ ਗੋਡਿਆਂ ਦੇ ਅਸਹਿ ਦਰਦ ਕਾਰਨ ਉਨ੍ਹਾਂ ਦਾ ਰੋਜ਼ਾਨਾ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਸੀ। ਉਨ੍ਹਾਂ ਕਿਹਾ, “ਮੈਂ ਲੰਬੇ ਸਮੇਂ ਤੋਂ ਗੋਡਿਆਂ ਦੇ ਗੰਭੀਰ ਦਰਦ ਨਾਲ ਪੀੜਤ ਸੀ, ਪਰ ਇਲਾਜ ਦੇ ਖ਼ਰਚ ਦੀ ਚਿੰਤਾ ਕਾਰਨ ਆਪ੍ਰੇਸ਼ਨ ਬਾਰੇ ਸੋਚਣਾ ਵੀ ਔਖਾ ਸੀ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੇਰਾ ਗੋਡਾ ਬਦਲਣ (ਨੀ ਰਿਪਲੇਸਮੈਂਟ) ਦਾ ਆਪ੍ਰੇਸ਼ਨ ਮੁਫ਼ਤ ਕੀਤਾ ਗਿਆ। ਇਸ ਇਲਾਜ ਨੇ ਮੈਨੂੰ ਮੁੜ ਸਧਾਰਨ ਅਤੇ ਬਿਹਤਰ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਹੈ।”
 
ਇਸੇ ਤਰ੍ਹਾਂ ਤਰਨ ਤਾਰਨ ਦੇ ਬੀਰ ਸਿੰਘ ਨੂੰ ਦਿਲ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਇਲਾਜ ਮਿਲਿਆ। ਉਨ੍ਹਾਂ ਦੀ ਐਂਜੀਓਗ੍ਰਾਫੀ ਦੇ ਨਾਲ ਪੀ.ਟੀ.ਸੀ.ਏ. (ਪਰਕਿਊਟੇਨਿਅਸ ਟ੍ਰਾਂਸਲੂਮਿਨਲ ਕੋਰੋਨਰੀ ਐਂਜੀਓਪਲਾਸਟੀ) ਵੀ ਕੀਤੀ ਗਈ।
 
ਬੀਰ ਸਿੰਘ ਨੇ ਕਿਹਾ, “ਡਾਕਟਰਾਂ ਨੇ ਦੱਸਿਆ ਕਿ ਦਿਲ ਦੀ ਬੀਮਾਰੀ ਦੇ ਇਲਾਜ ਵਿੱਚ ਦੇਰੀ ਨਹੀਂ ਕੀਤੀ ਜਾ ਸਕਦੀ ਅਤੇ ਇਸ ਦਾ ਖ਼ਰਚ ਪਰਿਵਾਰ ਲਈ ਬਹੁਤ ਵੱਡਾ ਆਰਥਿਕ ਬੋਝ ਬਣ ਸਕਦਾ ਹੈ। ਮੁੱਖ ਮੰਤਰੀ ਸਿਹਤ ਯੋਜਨਾ ਦੀ ਬਦੌਲਤ ਮੈਨੂੰ ਸਮੇਂ ਸਿਰ ਲੋੜੀਂਦਾ ਇਲਾਜ ਮਿਲ ਗਿਆ।”
 
ਮੁੱਖ ਮੰਤਰੀ ਸਿਹਤ ਯੋਜਨਾ ਦਾ ਪ੍ਰਭਾਵ ਹੁਣ ਪੂਰੇ ਪੰਜਾਬ ਵਿੱਚ ਸਪੱਸ਼ਟ ਤੌਰ ’ਤੇ ਨਜ਼ਰ ਆ ਰਿਹਾ ਹੈ। ਸੂਬੇ ਦੇ ਹਰ ਜ਼ਿਲ੍ਹੇ ਦੇ ਲਾਭਪਾਤਰੀ ਇਸ ਯੋਜਨਾ ਤਹਿਤ ਇਲਾਜ ਪ੍ਰਾਪਤ ਕਰ ਰਹੇ ਹਨ। ਸਟੇਟ ਹੈਲਥ ਏਜੰਸੀ (ਐੱਸ.ਐੱਚ.ਏ.), ਪੰਜਾਬ ਦੇ ਜ਼ਿਲ੍ਹਾ-ਵਾਰ ਅੰਕੜਿਆਂ ਅਨੁਸਾਰ ਹੁਣ ਤੱਕ 2,91,417 ਲੋਕ ਇਸ ਯੋਜਨਾ ਦਾ ਲਾਭ ਲੈ ਚੁੱਕੇ ਹਨ। ਜ਼ਿਲ੍ਹਿਆਂ ਵਿੱਚ ਪਟਿਆਲਾ 27,892 ਲਾਭਪਾਤਰੀਆਂ ਨਾਲ ਪਹਿਲੇ ਸਥਾਨ ’ਤੇ ਹੈ। ਇਸ ਤੋਂ ਬਾਅਦ ਬਠਿੰਡਾ ਵਿੱਚ 22,584 ਅਤੇ ਲੁਧਿਆਣਾ ਵਿੱਚ 21,729 ਲਾਭਪਾਤਰੀਆਂ ਨੇ ਯੋਜਨਾ ਦਾ ਲਾਭ ਪ੍ਰਾਪਤ ਕੀਤਾ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਸੌਖੀਆਂ ਅਤੇ ਪਹੁੰਚਯੋਗ ਸਿਹਤ ਸੇਵਾਵਾਂ ਦੀ ਲੋੜ ਕਿਸੇ ਇੱਕ ਖੇਤਰ ਤੱਕ ਸੀਮਿਤ ਨਹੀਂ, ਸਗੋਂ ਪੂਰੇ ਪੰਜਾਬ ਵਿੱਚ ਇਸ ਦੀ ਵਿਆਪਕ ਮੰਗ ਹੈ।
 
ਯੋਜਨਾ ਤਹਿਤ ਜਲੰਧਰ (19,312), ਹੁਸ਼ਿਆਰਪੁਰ (19,075), ਅੰਮ੍ਰਿਤਸਰ (16,550), ਸੰਗਰੂਰ (16,549), ਸ਼੍ਰੀ ਮੁਕਤਸਰ ਸਾਹਿਬ (14,800), ਫ਼ਿਰੋਜ਼ਪੁਰ (13,344) ਅਤੇ ਗੁਰਦਾਸਪੁਰ (12,037) ਵਿੱਚ ਵੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਾਭ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਮੋਗਾ (11,669), ਫ਼ਾਜ਼ਿਲਕਾ (11,516), ਮਾਨਸਾ (10,539), ਫ਼ਰੀਦਕੋਟ (10,309), ਬਰਨਾਲਾ (8,773), ਤਰਨ ਤਾਰਨ (8,714), ਰੂਪਨਗਰ (8,574), ਐੱਸ.ਏ.ਐੱਸ. ਨਗਰ (8,085), ਫ਼ਤਿਹਗੜ੍ਹ ਸਾਹਿਬ (7,933), ਸ਼ਹੀਦ ਭਗਤ ਸਿੰਘ ਨਗਰ (6,999), ਕਪੂਰਥਲਾ (5,928), ਪਠਾਨਕੋਟ (5,844) ਅਤੇ ਮਾਲੇਰਕੋਟਲਾ (2,472) ਦੇ ਲਾਭਪਾਤਰੀਆਂ ਨੇ ਵੀ ਕੈਸ਼ਲੈੱਸ ਇਲਾਜ ਦਾ ਲਾਭ ਲਿਆ ਹੈ। ਇਹ ਵਿਆਪਕ ਪਹੁੰਚ ਇਸ ਗੱਲ ਦਾ ਸਬੂਤ ਹੈ ਕਿ ਮੁੱਖ ਮੰਤਰੀ ਸਿਹਤ ਯੋਜਨਾ ਸਿਰਫ਼ ਵੱਡੇ ਸ਼ਹਿਰਾਂ ਤੱਕ ਹੀ ਸੀਮਿਤ ਨਹੀਂ, ਸਗੋਂ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ ਸਮੇਤ ਸੂਬੇ ਦੇ ਹਰ ਜ਼ਿਲ੍ਹੇ ਦੇ ਪਰਿਵਾਰਾਂ ਤੱਕ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਪਹੁੰਚਾ ਰਹੀ ਹੈ।
 
ਮੁੱਖ ਮੰਤਰੀ ਸਿਹਤ ਯੋਜਨਾ ਦਾ ਲਗਾਤਾਰ ਵਧਦਾ ਦਾਇਰਾ ਸਿਹਤ ਸੇਵਾਵਾਂ ਵਿੱਚ ਆਏ ਇੱਕ ਸਧਾਰਨ ਪਰ ਮਹੱਤਵਪੂਰਨ ਬਦਲਾਅ ਨੂੰ ਦਰਸਾਉਂਦਾ ਹੈ। ਹੁਣ ਲੋਕਾਂ ਨੂੰ ਇਲਾਜ ਸ਼ੁਰੂ ਕਰਵਾਉਣ ਤੋਂ ਪਹਿਲਾਂ ਇਸ ਗੱਲ ਦੀ ਚਿੰਤਾ ਨਹੀਂ ਰਹਿੰਦੀ ਕਿ ਉਹ ਇਸ ਦਾ ਖ਼ਰਚ ਕਿਵੇਂ ਚੁੱਕਣਗੇ। ਯੋਜਨਾ ਦਾ ਵਿਸਥਾਰ ਲਗਾਤਾਰ ਜਾਰੀ ਹੈ ਅਤੇ ਇਸ ਦਾ ਉਦੇਸ਼ ਸਪੱਸ਼ਟ ਹੈ—ਪੰਜਾਬ ਦੇ ਹਰ ਨਾਗਰਿਕ ਨੂੰ ਮਿਆਰੀ, ਸੌਖੀ, ਪਹੁੰਚਯੋਗ ਅਤੇ ਕਿਫ਼ਾਇਤੀ ਸਿਹਤ ਸੇਵਾ ਉਪਲੱਬਧ ਕਰਵਾਉਣਾ।

bhagwant-mann-govt-s-mukh-mantri-sehat-yojana-reaches-families-across-every-district-2-91-lakh-patients-receive-cashless-treatment-worth-over-1-044-crore


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB