*ਚੇਅਰਮੈਨ ਰਾਜਵੰਤ ਸਿੰਘ ਘੁੱਲੀ ਵੱਲੋਂ ਹਲਕਾ ਧੂਰੀ ਨਾਲ ਸਬੰਧਤ ਨਵ-ਨਿਯੁਕਤ ਚੇਅਰਮੈਨਾਂ ਦਾ ਸਨਮਾਨ*
ਮੁੱਖ ਮੰਤਰੀ ਸਹਾਇਤਾ ਕੇਂਦਰ, ਧੂਰੀ ਵਿਖੇ ਅੱਜ ਦਫ਼ਤਰ ਇੰਚਾਰਜ ਅਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਵੱਲੋਂ ਹਲਕਾ ਧੂਰੀ ਨਾਲ ਸਬੰਧਤ ਵੱਖ-ਵੱਖ ਨਵ-ਨਿਯੁਕਤ ਚੇਅਰਮੈਨਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਅਤੇ ਲੋਕ ਭਲਾਈ ਲਈ ਲਗਾਤਾਰ ਮਿਸਾਲੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਦੇ ਮਿਹਨਤੀ, ਸਮਰਪਿਤ ਅਤੇ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨਵ-ਨਿਯੁਕਤ ਚੇਅਰਮੈਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀਆਂ ਉਨ੍ਹਾਂ ਦੀ ਮਿਹਨਤ ਅਤੇ ਲੋਕਾਂ ਪ੍ਰਤੀ ਸਮਰਪਣ ਦਾ ਸਨਮਾਨ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਸਾਰੇ ਨਵ-ਨਿਯੁਕਤ ਅਹੁਦੇਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਸੁਖਪਾਲ ਸਿੰਘ ਪਾਲਾ, ਜਸਵਿੰਦਰ ਸਿੰਘ ਖਰਮੀ, ਭੋਲਾ ਸਿੰਘ, ਮਨਜੀਤ ਸਿੰਘ (ਮੰਨੂ ਚੌਧਰੀ), ਭੀਮ ਗਰਗ, ਮੋਹਿਤ ਸੈਣੀ, ਗੁਰਜੰਟ ਸਿੰਘ, ਜੀਤਾ ਰਾਮ ਅਤੇ ਅਜੈਬ ਸਿੰਘ ਕੌਂਸਲਰ ਸਮੇਤ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਲਾਭ ਸਿੰਘ, ਕੌਂਸਲਰ ਪੁਸ਼ਪਿੰਦਰ ਸ਼ਰਮਾ, ਹਰਪ੍ਰੀਤ ਸਿੰਘ ਗਿੱਲ, ਸਰਪੰਚ ਕਰਮਜੀਤ ਸਿੰਘ ਬਰੜਵਾਲ, ਜੱਗੀ ਸਰਪੰਚ, ਸ਼ਮਸ਼ੇਰ ਸਿੰਘ, ਮਨੀਸ਼ ਕੁਮਾਰ ਸਮੇਤ ਆਮ ਆਦਮੀ ਪਾਰਟੀ ਦੇ ਕੌਂਸਲਰ, ਆਗੂ ਅਤੇ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
मुख्यमंत्री भगवंत सिंह मान के नेतृत्व में समर्पित नेताओं को सौंपी जा रही महत्वपूर्ण जिम्मेदारियां: राजवंत सिंह घुल्ली
चेयरमैन राजवंत सिंह घुल्ली ने धूरी विधानसभा क्षेत्र से संबंधित नवनियुक्त चेयरमैनों का किया सम्मान
मुख्यमंत्री सहायता केंद्र, धूरी में आज कार्यालय प्रभारी एवं मार्केट कमेटी धूरी के चेयरमैन राजवंत सिंह घुल्ली द्वारा धूरी विधानसभा क्षेत्र से संबंधित विभिन्न नवनियुक्त चेयरमैनों का विशेष रूप से सम्मान किया गया।
इस अवसर पर चेयरमैन राजवंत सिंह घुल्ली ने कहा कि मुख्यमंत्री भगवंत सिंह मान के नेतृत्व में पंजाब सरकार द्वारा प्रदेश के विकास और जनकल्याण के लिए लगातार मिसाल कायम करने वाले प्रयास किए जा रहे हैं। उन्होंने कहा कि मुख्यमंत्री भगवंत सिंह मान के नेतृत्व में पार्टी के मेहनती, समर्पित और जमीनी स्तर पर लोगों से जुड़े नेताओं को महत्वपूर्ण जिम्मेदारियां सौंपकर जनसेवा का अवसर दिया जा रहा है।
उन्होंने नवनियुक्त चेयरमैनों को बधाई देते हुए कहा कि ये जिम्मेदारियां उनकी मेहनत और लोगों के प्रति समर्पण का सम्मान हैं। उन्होंने उम्मीद जताई कि सभी नवनियुक्त पदाधिकारी मुख्यमंत्री भगवंत सिंह मान के नेतृत्व में पंजाब सरकार की जनहितैषी नीतियों को जमीनी स्तर पर प्रभावी ढंग से लागू करने और लोगों की समस्याओं के समाधान के लिए पूरी लगन एवं निष्ठा से कार्य करेंगे।
इस अवसर पर सुखपाल सिंह पाला, जसविंदर सिंह खरमी, भोला सिंह, मनजीत सिंह (मन्नू चौधरी), भीम गर्ग, मोहित सैनी, गुरजंट सिंह, जीता राम और अजीब सिंह काउंसलर सहित नवनियुक्त पदाधिकारियों का सम्मान किया गया।
इस अवसर पर लाभ सिंह, काउंसलर पुष्पिंदर शर्मा, हरप्रीत सिंह गिल, सरपंच करमजीत सिंह बरड़वाल, जग्गी सरपंच, शमशेर सिंह, मनीष कुमार सहित आम आदमी पार्टी के काउंसलर, नेता एवं कार्यकर्ता बड़ी संख्या में उपस्थित रहे।