ਚੰਨ ਜੀ ਨੇ ਬਚਪਨ ਵਿੱਚ ਵੇਖਿਆ ਸੀ ਕਿ ਪਿੰਡ ਬਿਲਾਵਲ ਵਿੱਚ ਸੁਹਾਂ ਸੁਹਾਂ ਕੰਢੇ ਰੇਤ ਦੇ ਟਿੱਬਿਆਂ ਉਤੇ-ਢੱਕੀ ਉੱਤੇ ਖੇਡਾਂ ਹੁੰਦੀਆਂ। ਨਾਚ, ਗਾਣੇ ਅਤੇ ਨਾਟ ਹੁੰਦੇ। ਸੱਸੀ ਪੁਨੂੰ, ਹੀਰ ਰਾਂਝਾ ਅਤੇ ਹੋਰਨਾਂ ਲੋਕ ਗਾਥਾਵਾਂ ਉੱਤੇ ਅਧਾਰਤ ਨਾਟਕ ਜਾਂ ਕਾਵਿ ਓਪੇਰੇ ਖੇਡੇ ਜਾਂਦੇ। ਪੁੰਨੂ ਦੇ ਰੋਲ ਵਾਲਾ ਕਲਾਕਾਰ ਊਠ ਉੱਤੇ ਬੈਠ ਕੇ ਹੀ ਅਦਾਕਾਰੀ ਕਰਦਾ ਉਚੀ ਹੇਕ ਲਾ ਕੇ ਗੀਤ ਗਾਉਂਦਾ। ਕਲਾਕਾਰ ਹੀਰ ਗਾਉਂਦਾ ਜੋ ਦੂਰ ਦੂਰ ਤੱਕ ਸੁਣਾਈ ਦਿੰਦੀ। ਇਨ੍ਹਾਂ ਲੋਕ ਗੀਤਾਂ, ਨਾਟਕਾਂ, ਸਾਂਗਾਂ ਤੇ ਨਾਚਾਂ ਨੇ ਉਹਨਾਂ ਦੇ ਮਨ ਵਿੱਚ ਘਰ ਕਰ ਲਿਆ ਤੇ ਉਹ ਵੀ ਸਾਹਿਤ ਵੱਲ ਪ੍ਰੇਰਿਤ ਹੋਏ। ਉਹਨਾਂ ਕਵਿਤਾ ਦੀ ਐਸੀ ਬਾਂਹ ਫੜੀ ਕਿ ਸਾਹਿਤ ਖੇਤਰ ਵਿੱਚ ਅਮਿੱਟ ਛਾਪ ਛੱਡਦੇ ਹੋਏ ਸਦੀਵੀ ਗੌਲਣਯੋਗ ਤੇ ਮਹੱਤਵਪੂਰਨ ਕਵਿਤਾਵਾਂ, ਗ਼ਜ਼ਲਾਂ, ਓਪੇਰੇ, ਨਾਟਕ ਗੀਤ ਤੇ ਨਾਟਕ ਲਿਖੇ ਤੇ ਸਾਹਿਤਕ ਖੇਤਰ ਵਿੱਚ ਨਿੱਗਰ ਹਾਜ਼ਰੀ ਲਵਾਈ।
ਉਹਨਾਂ ਦੀਆਂ ਕਾਵਿ ਰਚਨਾਵਾਂ ਵਿੱਚ ਸਿਸਕੀਆਂ (1943, ਦੇਵ ਦੀਪਕ ਮੰਡਲ ਨੇ ਹਮਦਰਦ ਸਟੀਮ ਪ੍ਰੈਸ ਰਾਵਲਪਿੰਡੀ ਤੈਂ ਛਪਵਾਈ। ਜੈ ਹਿੰਦ 1945 ਵਿੱਚ ਤੇ ਸਮੇਂ ਸਮੇਂ ਦੀਆਂ ਗੱਲਾਂ 1954 ਵਿੱਚ ਮੀਤ ਪ੍ਰਿੰਟਿੰਗ ਪ੍ਰੈਸ, ਅੰਮ੍ਰਿਤਸਰ ਨੇ ਛਾਪੀ।
ਕਾਗ ਸਮੇਂ ਦਾ ਬੋਲਿਆ 1995, ਬਲਰਾਜ ਸਾਹਨੀ ਯਾਦਗਾਰੀ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਸ, ਗੁਰਸ਼ਰਨ ਸਿੰਘ ਦੀ ਨੇ ਛਾਪੀ। ਇਸ ਨੂੰ ਉਨ੍ਹਾਂ ਦੇ ਦਾਮਾਦ ਡਾ. ਰਘਬੀਰ ਸਿੰਘ ਸਿਰਜਣਾ ਨੇ ਸੰਪਾਦਿਤ ਕੀਤਾ। ਉਨ੍ਹਾਂ ਦੀਆਂ
ਨਾਟ ਰਚਨਾਵਾਂ ਵਿੱਚ
ਅਮਰ ਪੰਜਾਬ,ਸਾਂਝਾ ਵਿਹੜਾ
ਲੱਕੜ ਦੀ ਲੱਤ ਪ੍ਰਮੁੱਖ ਹਨ।
ਲੱਕੜ ਦੀ ਲੱਤ' ਅਜਿਹੇ ਸੈਨਿਕਾਂ ਦੇ ਦੁੱਖੜਿਆ ਬਾਰੇ ਹੈ ਜਿਹਨਾਂ ਨੇ ਜੰਗ ਦੇ ਮੁਹਾਜ਼ ਤੇ ਆਪਣੀਆਂ ਲੱਤਾਂ ਬਾਹਾਂ ਗੁਆ ਲਈਆਂ ਸਨ।
ਤੇਰਾ ਸਿੰਘ ਚੰਨ ਜੀ ਬਾਰੇ ਹੋਰ ਵਧੇਰੇ ਜਾਨਣ ਲਈ ਪੰਜਾਬੀ ਸਾਹਿੱਤ ਅਕਾਦਮੀ, ਪੰਜਾਬੀ ਭਵਨ, ਲੁਧਿਆਣਾ ਵੱਲੋਂ ਉਨ੍ਹਾਂ ਦੀ ਜਨਮ ਸ਼ਤਾਬਦੀ ਵੇਲੇ ਪ੍ਰਕਾਸ਼ਿਤ ਪੁਸਤਕ ਨੂੰ ਪੜ੍ਹ ਸਕਦੇ ਹੋ।
ਵੰਨਗੀ ਮਾਤਰ ਉਨ੍ਹਾਂ ਦੀਆਂ ਦੋ ਲਿਖਤਾਂ ਪੇਸ਼ ਹਨ।
1.
ਹੇ ਪਿਆਰੀ ਭਾਰਤ ਮਾਂ
ਹੇ ਪਿਆਰੀ ਭਾਰਤ ਮਾਂ,
ਅਸੀਂ ਤੈਨੂੰ ਸੀਸ ਨਿਵਾਂਦੇ ਹਾਂ
ਤੇਰੇ ਤੋਂ ਸਦਕੇ ਜਾਂਦੇ ਹਾਂ ।
ਸਾਨੂੰ ਲੋਰੀਆਂ ਦਿੱਤੀਆਂ ਮਾਂ,
ਤੇਰੇ ਗਿੱਧਿਆਂ ਦੀ ਬੋਲੀ ਨੇ।
ਸਾਨੂੰ ਹੱਸਣਾ ਦੱਸਿਆ ਮਾਂ,
ਤੇਰੇ ਭੰਗੜੇ ਦੀ ਟੋਲੀ ਨੇ ।
ਅਸੀਂ ਡਿੱਗ ਡਿੱਗ ਹੋਏ ਜਵਾਨ,
ਨਾ ਸਮਝੇ ਸਾਨੂੰ ਕੋਈ ਨਾਦਾਨ,
ਅਗਾਂਹ ਨੂੰ ਕਦਮ ਵਧਾਂਦੇ ਹਾਂ ।
ਸਾਨੂੰ ਟੁਰਨਾ ਦੱਸਿਆ ਮਾਂ,
ਤੇਰੇ ਵਗਦੇ ਦਰਿਆਵਾਂ ਨੇ।
ਸਾਨੂੰ ਨੱਚਣਾ ਦੱਸਿਆ ਮਾਂ, ਲਹਿਰਾਂ ਦੀਆਂ ਸ਼ੋਖ ਅਦਾਵਾਂ ਨੇ।
ਤੇਰੀ ਮਿੱਠੜੀ ਮਸਤ ਹਵਾ,
ਸਾਨੂੰ ਅਰਸ਼ੀਂ ਦਏ ਪੁਚਾ,
ਸੁਰਗ ਨੂੰ ਕੋਲ ਬੁਲਾਂਦੇ ਹਾਂ ।
ਸਾਨੂੰ ਹਿੰਮਤ ਦਿੱਤੀ ਮਾਂ,
ਤੇਰੇ ਇਸ ਉੱਚ ਹਿਮਾਲੇ ਨੇ।
ਸਾਨੂੰ ਦਿੱਤਾ ਸੱਚ ਨਿਆਂ,
ਗੰਗਾ ਦੇ ਇੱਕ ਉਛਾਲੇ ਨੇ।
ਤੇਰੇ ਹਰੇ-ਭਰੇ ਨੇ ਖੇਤ,
ਕਿ ਤੇਰੀ ਸੋਨੇ ਵਰਗੀ ਰੇਤ
ਮੱਥੇ 'ਤੇ ਧੂੜੀ ਲਾਂਦੇ ਹਾਂ ।
ਸਾਨੂੰ ਜਿਉਣਾ ਦੱਸਿਆ ਮਾਂ, ਤੇਰੀਆਂ ਮਸਤ ਬਹਾਰਾਂ ਨੇ।
ਸਾਨੂੰ ਮਰਨਾ ਦੱਸਿਆ ਮਾਂ,
ਭਗਤ ਸਿੰਘ ਜਹੇ ਸਰਦਾਰਾਂ ਨੇ।
ਸਾਨੂੰ ਬੁੱਧ ਵਰਗੇ ਭਗਵਾਨ,
ਤੇ ਸਾਡੇ ਗਾਂਧੀ ਜਹੇ ਇਨਸਾਨ
ਉਹਨਾਂ ਤੋਂ ਸਿੱਖਿਆ ਪਾਂਦੇ ਹਾਂ ।
ਅਸੀਂ ਸਹੁੰ ਖਾਂਦੇ ਹਾਂ ਮਾਂ,
ਭਗਤ ਸਿੰਘ ਦੀ ਕੁਰਬਾਨੀ ਦੀ।
ਅਸੀਂ ਸਹੁੰ ਖਾਂਦੇ ਹਾਂ ਮਾਂ,
ਤੇਰੀ ਝਾਂਸੀ ਦੀ ਰਾਣੀ ਦੀ।
ਵੱਲ ਤੇਰੇ ਜਿਹੜਾ ਤੱਕੇਗਾ,
ਉਹ ਸਾਥੋਂ ਬਚ ਨਹੀਂ ਸਕੇਗਾ,
ਅਸੀਂ ਇਹ ਕਸਮਾਂ ਖਾਂਦੇ ਹਾਂ ।
2.
ਕਾਗ ਸਮੇਂ ਦਾ ਬੋਲਿਆ
ਕਾਗ ਸਮੇਂ ਦਾ ਬੋਲਿਆ
ਅਮਨਾਂ ਦੀ ਬੋਲੀ।
ਮਾਖਿਓਂ ਵਰਗੀ ਮਸਤੀ
ਜਿਸ ਕਣ-ਕਣ ਵਿੱਚ ਘੋਲੀ।
ਸ਼ੁੱਧ ਕੁੰਦਨ ਦੇ ਵਿਚ ਨੀ ਇਹਦੀ ਚੁੰਝ ਮੜ੍ਹਾਵੋ।
ਮੋਰ ਤੇ ਤਿੱਤਰ ਇਹਦਿਆਂ ਖੰਭਾਂ 'ਤੇ ਪਾਵੋ।
ਬੰਨ੍ਹੋ ਨੀ ਇਹਦੇ ਪਹੁੰਚਿਆਂ ਵਿਚ ਕੋਈ ਰੱਤੀ ਮੌਲੀ।
ਪਾਵੋ ਨੀ ਇਹਦਿਆਂ ਨੈਣਾਂ ਵਿਚ ਕੋਈ ਸੁਰਮ ਸਲਾਈਆਂ।
ਧਰਤੀ ਉਤੇ ਏਸ ਨੇ ਮਿਹਰਾਂ ਬਰਸਾਈਆਂ।
ਜਿਵੇਂ ਫੁਲੇਰਾ ਉਲਟ ਦਏ
ਫੁੱਲਾਂ ਦੀ ਝੋਲੀ।
ਦੇਸ ਦੇਸ ਵਿਚ ਦਿੱਤਾ ਨੀ
ਇਸ ਅਮਨ ਸੁਨੇਹਾ।
ਮੂੰਹ ਲੋਕਾਂ ਦਾ ਲਿਸ਼ਕਿਆ
ਸੁਣ ਸੋਨੇ ਜੇਹਾ।
ਪਿੱਤਲ ਵਰਗੀ ਹੋ ਗਈ ਲਹੂ ਪੀਣੀ ਟੋਲੀ।
ਕੱਢ ਲਿਆਵੋ ਅੰਦਰੋਂ ਨੀ ਮੱਖਣਾਂ ਦੇ ਪੇੜੇ।
ਕੁੱਟ-ਕੁੱਟ ਪਾਵੋ ਚੂਰੀਆਂ ਨੀ ਇਹ ਪੰਧ ਨਬੇੜੇ।
ਝਬਦੇ ਲਿਆਵੋ ਧਰਤ 'ਤੇ ਸ਼ਗਨਾਂ ਦੀ ਡੋਲੀ।
ਪਾ ਲਏ ਅੰਦਰੋਂ ਕੱਢ ਕੇ ਵਿਧਵਾ ਨੇ ਗਹਿਣੇ।
ਖੁਸ਼ ਹੈ ਹੁਣ ਨਹੀਂ ਕਦੇ ਵੀ ਤਨ ਉਤੋਂ ਲਹਿਣੇ।
ਵਰੀ ਸੂਹੀ ਦੀ ਪੋਟਲੀ
ਉਸ ਵਿਹੜੇ ਵਿਚ ਖੋਲ੍ਹੀ।
ਫੜ ਲਈ ਬੁੱਢੇ ਪਿਓ ਨੇ ਹੱਥ ਫੇਰ ਡੰਗੋਰੀ।
ਹੁਣ ਨਹੀਂ ਹੋਣੀ ਕਦੇ ਵੀ ਇਹ ਪੋਰੀ ਪੋਰੀ।
ਪਿੱਪਲਾਂ ਥੱਲੇ ਨੱਚ ਪਈ ਗਿੱਧੇ ਦੀ ਬੋਲੀ।
ਪਲਕਾਂ ਨਾਲ ਜਹਾਨ ਦੀ ਇਸ ਕਾਲਖ ਚੁੱਗੀ।
ਇਸ ਦੀ ਨਜ਼ਰੋਂ ਰਹੀ ਨਾ ਇਕ ਵਿਥ ਵੀ ਲੁੱਗੀ।
ਟੁਰ ਟੁਰ ਪੱਬਾਂ ਭਾਰ ਏਸ ਹਰ ਨੁੱਕਰ ਫੋਲੀ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB