*ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਦਿਵੇਦੀ ਵੱਲੋਂ 150ਵੀਂ ਐਨਡੀ" />

five-cadets-of-maharaja-ranjit-singh-armed-forces-preparatory-institute-pass-out-from-nda

*ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਪੰਜ ਕੈਡਿਟ ਐਨਡੀਏ ਤੋਂ ਹੋਏ ਪਾਸ-ਆਊਟ*

May30,2026 | Narinder Kumar | Chandigarh/ Sas Nagar

*ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਦਿਵੇਦੀ ਵੱਲੋਂ 150ਵੀਂ ਐਨਡੀਏ ਪਾਸਿੰਗ ਆਊਟ ਪਰੇਡ ਦਾ ਨਿਰੀਖਣ*

*ਅਮਨ ਅਰੋੜਾ ਨੇ ਹਥਿਆਰਬੰਦ ਸੈਨਾਵਾਂ ਵਿੱਚ ਕੈਡਿਟਾਂ ਦੇ ਸਫ਼ਲ ਕਰੀਅਰ ਦੀ ਕੀਤੀ ਉਮੀਦ*

ਪੰਜਾਬ ਲਈ ਇੱਕ ਇਤਿਹਾਸਕ ਪਲ ਉਸ ਮੌਕੇ ਆਇਆ ਜਦੋਂ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ(ਐਮਆਰਐਸਏਐਫਪੀਆਈ, ਐਸਏਐਸ ਨਗਰ ਦੇ ਪੰਜ ਸਾਬਕਾ ਕੈਡਿਟ ਅੱਜ ਪੁਣੇ ਦੇ ਖੜਕਵਾਸਲਾ ਸਥਿਤ ਵੱਕਾਰੀ ਕੌਮੀ ਰੱਖਿਆ ਅਕੈਡਮੀ (ਐਨਡੀਏ) ਤੋਂ ਗ੍ਰੈਜੂਏਟ ਹੋਏ। ਦੱਸਣਯੋਗ ਹੈ ਕਿ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ, ਪੀਵੀਐਸਐਮ, ਏਵੀਐਸਐਮ ਦੁਆਰਾ 150ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਦਾ ਨਿਰੀਖਣ ਕੀਤਾ ਗਿਆ।
ਪੰਜ ਕੈਡਿਟਾਂ ਜਿਨ੍ਹਾਂ ਵਿੱਚ ਸੰਗਰੂਰ ਦੇ ਜਸਕੀਰਤਨ ਸਿੰਘ, ਜਲੰਧਰ ਦੇ ਮਨਜੋਤ ਸਿੰਘ ਵਾਲੀਆ ਅਤੇ ਧਰੁਵ ਭੰਡਾਰੀ, ਪਟਿਆਲਾ ਦੇ ਹਰਸ਼ਦੀਪ ਸਿੰਘ ਅਤੇ ਮੋਹਾਲੀ ਦੇ ਪਾਰਥ ਕਵੀ ਸ਼ਾਮਲ ਹਨ, ਨੇ ਐਮਆਰਐਸਏਐਫਪੀਆਈ ਵਿੱਚ ਦੋ ਸਾਲਾਂ ਦੀ ਬੁਨਿਆਦੀ ਸਿਖਲਾਈ ਸਦਕਾ ਐਨਡੀਏ ਤੋਂ ਤਿੰਨ ਸਾਲਾਂ ਦੀ ਸਖ਼ਤ ਟ੍ਰੇਨਿੰਗ ਪੂਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੰਸਥਾ ਵਿੱਚ ਇਨ੍ਹਾਂ ਨੇ ਆਪਣੀ ਜ਼ਿਆਦਾਤਰ ਸਿਖਲਾਈ ਕੋਵਿਡ-19 ਮਹਾਂਮਾਰੀ ਦੇ ਮੁਸ਼ਕਿਲ ਸਮੇਂ ਦੌਰਾਨ ਪੂਰੀ ਕੀਤੀ ਸੀ, ਜੋ ਉਨ੍ਹਾਂ ਦੇ ਮਿਹਨਤੀ ਜਜ਼ਬੇ ਦਾ ਪ੍ਰਤੱਖ ਪ੍ਰਮਾਣ ਹੈ। ਇਹ ਕੈਡਿਟ ਹੁਣ ਆਪਣੀਆਂ ਸਬੰਧਤ ਸਰਵਿਸ ਟ੍ਰੇਨਿੰਗ ਅਕੈਡਮੀਆਂ ਵਿਖੇ ਜੁਆਇਨ ਕਰਨਗੇ, ਜਿੱਥੋਂ ਅਗਲੇ ਸਾਲ ਦੌਰਾਨ ਉਹ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਕਮਿਸ਼ਨਡ ਅਫ਼ਸਰ ਬਣ ਜਾਣਗੇ।
ਕੈਡਿਟਾਂ ਨੂੰ ਵਧਾਈ ਦਿੰਦਿਆਂ ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਨ੍ਹਾਂ ਨੌਜਵਾਨਾਂ ਦੀ ਸਫ਼ਲਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦੇਸ਼ ਦੀਆਂ ਰੱਖਿਆ ਸੇਵਾਵਾਂ ਵਾਸਤੇ ਸਾਡੇ ਨੌਜਵਾਨਾਂ ਨੂੰ ਤਿਆਰ ਕਰਨ ਦੀ ਪਹਿਲਕਦਮੀ ਦਾ ਪ੍ਰਤੱਖ ਪ੍ਰਮਾਣ ਹੈ। ਉਨ੍ਹਾਂ ਨੇ ਕੈਡਿਟਾਂ ਨੂੰ ਫੌਜ ਵਿੱਚ ਪੱਕੀ ਵਚਨਬੱਧਤਾ ਨਾਲ ਸੇਵਾ ਕਰਦਿਆਂ ਦੇਸ਼ ਤੇ ਸੂਬੇ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ।
ਐਮਆਰਐਸਏਐਫਪੀਆਈ ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ (ਵੀਐਸਐਮ) ਨੇ ਕਿਹਾ ਕਿ ਇਹ ਸਫਲ ਗਤੀ ਭਵਿੱਖ ਵਿੱਚ ਵੀ ਜਾਰੀ ਰਹੇਗੀ ਕਿਉਂਕਿ 25 ਹੋਰ ਕੈਡਿਟ ਐਸਐਸਬੀ ਇੰਟਰਵਿਊ ਲਈ ਤਿਆਰ ਹਨ। ਇਨ੍ਹਾਂ ਨੌਜਵਾਨਾਂ ਦੀਆਂ ਇਹ ਪ੍ਰਾਪਤੀਆਂ ਸਾਡੀ ਸੰਸਥਾ ਅਤੇ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹਨ।
ਕੈਪਸ਼ਨ: ਸ਼ਨੀਵਾਰ ਨੂੰ ਪੁਣੇ ਦੇ ਖੜਕਵਾਸਲਾ ਵਿਖੇ 150ਵੇਂ ਐਨਡੀਏ ਕੋਰਸ ਦੀ ਪਾਸਿੰਗ ਆਊਟ ਪਰੇਡ ਤੋਂ ਬਾਅਦ, ਐਨਡੀਏ ਵਿੱਚ ਇੰਸਟ੍ਰਕਟਰ ਵਜੋਂ ਤਾਇਨਾਤ ਪੰਜ ਐਮਆਰਐਸਏਐਫਪੀਆਈ ਦੇ ਕੈਡਿਟ ਸਾਬਕਾ ਏਐਫਪੀਆਈਐਨਜ਼ ਦੇ ਨਾਲ ਦਿਖਾਈ ਦੇ ਰਹੇ ਹਨ।

five-cadets-of-maharaja-ranjit-singh-armed-forces-preparatory-institute-pass-out-from-nda



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB