ਚਿੜੀਆਘਰ ਵਿੱਚ ਗਰਮੀਆਂ ਤੋਂ ਬਚਾਅ ਲਈ ਜਾਨਵਰਾਂ ਨੂੰ 100 ਕਿ" />

beating-the-heat-chhatbir-zoo-rolls-out-cool-summer-menu-for-animals-lal-chand-kataruchak

*ਛੱਤਬੀੜ ਚਿੜੀਆਘਰ ਵਲੋਂ ਜਾਨਵਰਾਂ ਲਈ ਗਰਮੀਆਂ ਦੀ ਭੋਜਨ ਸੂਚੀ ਜਾਰੀ: ਲਾਲ ਚੰਦ ਕਟਾਰੂਚੱਕ*

May21,2026 | Narinder Kumar | Chandigarh

ਚਿੜੀਆਘਰ ਵਿੱਚ ਗਰਮੀਆਂ ਤੋਂ ਬਚਾਅ ਲਈ ਜਾਨਵਰਾਂ ਨੂੰ 100 ਕਿਲੋਗ੍ਰਾਮ ਆਈਸ ਕਿਊਬ, ਗਲੂਕੋਨ-ਡੀ ਅਤੇ ਖੀਰੇ ਦਿੱਤੇ ਜਾ ਰਹੇ ਹਨ, ਜਾਨਵਰਾਂ ਨੂੰ ਤਰੋਤਾਜ਼ਾ ਰਹਿਣ ਵਿੱਚ ਮਿਲੇਗੀ ਮਦਦ

ਵਧਦੇ ਤਾਪਮਾਨ ਨੂੰ ਦੇਖਦਿਆਂ, ਮਹਿੰਦਰ ਚੌਧਰੀ ਜ਼ੂਆਲੋਜੀਕਲ ਪਾਰਕ, ਛੱਤਬੀੜ ਵੱਲੋਂ ਆਪਣੇ ਜਾਨਵਰਾਂ ਦੀ ਸਿਹਤ ਦੇਖਭਾਲ ਅਤੇ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਗਰਮੀਆਂ ਲਈ ਵਿਆਪਕ ਖੁਰਾਕ ਯੋਜਨਾ ਲਾਗੂ ਕੀਤੀ ਗਈ ਹੈ।
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ, ਵਧ ਰਹੀ ਗਰਮੀ ਨਾਲ ਨਜਿੱਠਣ ਲਈ ਚਿੜੀਆਘਰ ਵੱਲੋਂ ਗਰਮੀਆਂ ਦੇ ਮੌਸਮ ਦੌਰਾਨ ਹਰੇਕ ਰਿੱਛ ਨੂੰ ਰੋਜ਼ਾਨਾ 100 ਕਿਲੋਗ੍ਰਾਮ ਆਈਸ ਕਿਊਬ ਪ੍ਰਦਾਨ ਕੀਤੇ ਜਾ ਰਹੇ ਹਨ। ਹਾਈਡਰੇਸ਼ਨ ਅਤੇ ਠੰਢਕ ਨੂੰ ਯਕੀਨੀ ਬਣਾਉਣ ਲਈ ਬਾਂਦਰਾਂ ਅਤੇ ਹਾਥੀਆਂ ਦੇ ਨਾਲ ਨਾਲ ਰਿੱਛਾਂ ਨੂੰ ਤਾਜ਼ੇ ਤਰਬੂਜ ਦਿੱਤੇ ਜਾ ਰਹੇ ਹਨ।
ਗਰਮ ਮੌਸਮ ਵਿੱਚ ਤਰਲ ਅਤੇ ਇਲੈਕਟ੍ਰੋਲਾਈਟ ਦੀ ਹੋ ਰਹੀ ਕਮੀ ਨੂੰ ਵੇਖਦਿਆਂ, ਊਰਜਾ ਦੇ ਪੱਧਰ ਨੂੰ ਬਰਕਰਾਰ ਰੱਖਣ ਅਤੇ ਡੀਹਾਈਡਰੇਸ਼ਨ ਨੂੰ ਰੋਕਣ ਲਈ ਸਾਰੇ ਮਾਸਾਹਾਰੀ ਅਤੇ ਸਰਬ ਆਹਾਰੀ ਜਾਨਵਰਾਂ ਦੇ ਪੀਣ ਵਾਲੇ ਪਾਣੀ ਵਿੱਚ ਗਲੂਕੋਨ-ਡੀ ਪਾਊਡਰ ਮਿਲਾਇਆ ਜਾ ਰਿਹਾ ਹੈ।
ਚਿੜੀਆਘਰ ਵੱਲੋਂ ਫਲਾਂ ਅਤੇ ਸਬਜ਼ੀਆਂ ਦੇ ਸੇਵਨ ਵਿੱਚ ਮੌਸਮ ਸਬੰਧੀ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। ਕੇਲਿਆਂ ਦੀ ਥਾਂ ਪਪੀਤੇ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਪਪੀਤਾ ਪਚਣ ਵਿੱਚ ਆਸਾਨ ਹੁੰਦਾ ਹੈ ਅਤੇ ਇਸ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਸ਼ਾਕਾਹਾਰੀ ਜਾਨਵਰਾਂ ਅਤੇ ਪੰਛੀਆਂ ਲਈ, ਪੱਤਾ ਗੋਭੀ ਦੇ ਪੱਤਿਆਂ ਦੀ ਥਾਂ ਪਾਲਕ ਦੇ ਪੱਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਮੂਲੀ ਦੀ ਥਾਂ ਖੀਰੇ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਬਿਹਤਰ ਹਾਈਡਰੇਸ਼ਨ ਅਤੇ ਠੰਢਕ ਪ੍ਰਦਾਨ ਕਰਦਾ ਹੈ।
ਇਹ ਉਪਾਅ ਛੱਤਬੀੜ ਚਿੜੀਆਘਰ ਦੇ ਗਰਮੀਆਂ ਸਬੰਧੀ ਤਿਆਰੀਆਂ ਦੇ ਨਿਯਮਤ ਪ੍ਰੋਟੋਕੋਲ ਦਾ ਹਿੱਸਾ ਹਨ, ਜਿਨ੍ਹਾਂ ਦੀ ਨਿਗਰਾਨੀ ਪਸ਼ੂਆਂ ਦੇ ਡਾਕਟਰਾਂ ਅਤੇ ਜਾਨਵਰਾਂ ਦੀ ਦੇਖਭਾਲ ਕਰਨ ਵਾਲੇ ਸਟਾਫ ਵੱਲੋਂ ਕੀਤੀ ਜਾਂਦੀ ਹੈ। ਚਿੜੀਆਘਰ ਸਖ਼ਤ ਗਰਮੀ ਦੇ ਮਹੀਨਿਆਂ ਦੌਰਾਨ ਚਿੜੀਆਘਰ ਵਿੱਚ ਰਹਿਣ ਵਾਲੇ ਸਾਰੇ ਜਾਨਵਰਾਂ ਲਈ ਅਨੁਕੂਲ ਪੋਸ਼ਣ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

beating-the-heat-chhatbir-zoo-rolls-out-cool-summer-menu-for-animals-lal-chand-kataruchak



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB