ਅਮਨ ਅਰੋੜਾ ਵੱਲੋਂ 15.65 ਕਰੋੜ ਰੁਪਏ ਦੀ ਲਾਗਤ ਨਾਲ 28.5 ਕ" />

development-in-villages-of-sunam-constituency-accelerated-23-projects-inaugurated-at-a-cost-of-rs-20-42-crore

ਸੁਨਾਮ ਹਲਕੇ ਦੇ ਪਿੰਡਾਂ ‘ਚ ਵਿਕਾਸ ਨੂੰ ਗਤੀ: 20.42 ਕਰੋੜ ਰੁਪਏ ਦੀ ਲਾਗਤ ਨਾਲ 23 ਕਾਰਜਾਂ ਦਾ ਲੋਕਅਰਪਣ

Apr25,2026 | Narinder Kumar | Sunam

ਅਮਨ ਅਰੋੜਾ ਵੱਲੋਂ 15.65 ਕਰੋੜ ਰੁਪਏ ਦੀ ਲਾਗਤ ਨਾਲ 28.5 ਕਿਲੋਮੀਟਰ 12 ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ


-ਕਿਹਾ, ਦਿਹਾਤੀ ਖੇਤਰਾਂ ‘ਚ ਬੁਨਿਆਦੀ ਢਾਂਚਾਗਤ ਸੁਧਾਰ ਭਗਵੰਤ ਮਾਨ ਸਰਕਾਰ ਦੀ ਮੁੱਖ ਤਰਜੀਹ



ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਆਪਣੇ ਵਿਧਾਨ ਸਭਾ ਹਲਕੇ ਸੁਨਾਮ ਦੇ ਵੱਖ-ਵੱਖ ਪਿੰਡਾਂ
‘ਚ ਵਿਕਾਸ ਨੂੰ ਗਤੀ: 20.42 ਕਰੋੜ ਰੁਪਏ ਦੀ ਲਾਗਤ ਨਾਲ 23 ਕਾਰਜਾਂ ਦਾ ਲੋਕਅਰਪਣ ਕੀਤਾ ਹੈ। ਇਸ ਦੌਰਾਨ ਉਨਾਂ ਨੇ ਪਿੰਡਾਂ ਨੂੰ ਜੋੜਦੀਆਂ 28.5 ਕਿਲੋਮੀਟਰ 12 ਸੜਕਾਂ ਦੇ 15.65 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ ਵਿਸਥਾਰ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਹ ਸੜਕੀ ਪ੍ਰਾਜੈਕਟ ਪੂਰੇ ਹੋਣ ਨਾਲ 6 ਪਿੰਡਾਂ ਅਤੇ ਨਾਲ ਲੱਗਦੇ ਇਲਾਕੇ ਵਿਖੇ ਆਵਾਜਾਈ ਸਹੂਲਤ ਵਿੱਚ ਵੱਡਾ ਸੁਧਾਰ ਆਵੇਗਾ।
ਇਸ ਮੌਕੇ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਵਿਤਕਰਾ ਕਰਦੇ ਹੋਏ ਦਿਹਾਤੀ ਵਿਕਾਸ ਫੰਡ ਰੋਕੇ ਗਏ ਹਨ, ਪਰ ਭਗਵੰਤ ਮਾਨ ਸਰਕਾਰ ਨੇ ਆਪਣੇ ਸਰੋਤਾਂ ਨਾਲ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਵੱਡਾ ਕੰਮ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸੜਕਾਂ ਦੇ ਨਿਰਮਾਣ ਨਾਲ ਨਾਲ ਠੇਕੇਦਾਰਾਂ ਨੂੰ ਅਗਲੇ ਪੰਜ ਸਾਲਾਂ ਲਈ ਇਨ੍ਹਾਂ ਦੀ ਸੰਭਾਲ ਅਤੇ ਮੁਰੰਮਤ ਦੀ ਜਿੰਮੇਵਾਰੀ ਵੀ ਦਿੱਤੀ ਗਈ ਹੈ, ਜਿਸ ਨਾਲ ਸੜਕਾਂ ਦੀ ਗੁਣਵੱਤਾ ਲੰਬੇ ਸਮੇਂ ਤੱਕ ਬਰਕਰਾਰ ਰਹੇਗੀ।
ਸੁਨਾਮ ਹਲਕੇ ਦੇ ਪਿੰਡਾਂ ‘ਚ ਵਿਕਾਸ ਨੂੰ ਗਤੀ ਦਿੰਦਿਆਂ ਕੈਬਨਿਟ ਮੰਤਰੀ ਨੇ ਪਿੰਡ ਸ਼ੇਰੋਂ ਵਿਖੇ 1.13 ਕਰੋੜ ਰੁਪਏ ਦੀ ਲਾਗਤ ਨਾਲ ਸ਼ੇਰੋਂ-ਕੋਟਰਾ ਅਮਰੂ ਰੋਡ ਤੋਂ ਸਮਾਧ ਬਾਬਾ ਜਮਨਾ ਦਾਸ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ। ਇਸੇ ਤਰ੍ਹਾਂ ਪਿੰਡ ਲੋਹਾਖੇੜਾ ਵਿਖੇ 59.03 ਲੱਖ ਰੁਪਏ ਦੀ ਲਾਗਤ ਨਾਲ ਲੋਹਾਖੇੜਾ ਤੋਂ ਸ਼ੇਖੂਪੁਰਾ ਦੇ ਘਰਾਂ ਤੱਕ ਸੜਕ, 2.17 ਕਰੋੜ ਰੁਪਏ ਨਾਲ ਲੋਹਾਖੇੜਾ ਤੋਂ ਕੁਬੇ ਲੌਂਗੋਵਾਲ ਰੋਡ ਨੂੰ 18 ਫੁੱਟ ਚੌੜਾ ਕਰਨ, 2.60 ਕਰੋੜ ਰੁਪਏ ਨਾਲ ਲੋਹਾਖੇੜਾ ਤੋਂ ਭੂਰੇ ਤੱਕ ਸੜਕ ਵਿਸਥਾਰ ਅਤੇ 79.47 ਲੱਖ ਰੁਪਏ ਨਾਲ ਲੋਹਾਖੇੜਾ ਤੋਂ ਐਨ.ਐਚ-7 ਤੱਕ ਨਵੀਂ ਸੜਕ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਤੋਂ ਇਲਾਵਾ ਪਿੰਡ ਤਕੀਪੁਰ ਵਿਖੇ 1.18 ਕਰੋੜ ਰੁਪਏ ਨਾਲ ਫਿਰਨੀ ਤੋਂ ਹਰੀਗੜ੍ਹ ਝਾੜੋਂ ਰੋਡ ਤੱਕ ਸੜਕ, ਪਿੰਡ ਰੱਤੋਕੇ ਵਿਖੇ 2.62 ਕਰੋੜ ਰੁਪਏ ਨਾਲ ਲੋਹਾਖੇੜਾ ਤੱਕ 18 ਫੁੱਟ ਸੜਕ ਅਤੇ 1.37 ਕਰੋੜ ਰੁਪਏ ਨਾਲ ਰੱਤੋਕੇ ਮੰਡੀ ਤੋਂ ਸੂਏ ਤੱਕ ਨਵੀਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ। ਪਿੰਡ ਝਾੜੋਂ ਵਿਖੇ 45.41 ਲੱਖ ਰੁਪਏ ਨਾਲ ਝਾੜੋਂ-ਤੋਗਾਵਾਲਾ ਰੋਡ ਤੋਂ ਗੁਰਦੁਆਰਾ ਬਾਬਾ ਗੁਲਾਬ ਸਿੰਘ ਤੱਕ ਸੜਕ, 1.37 ਕਰੋੜ ਰੁਪਏ ਨਾਲ ਫਿਰਨੀ ਝਾੜੋਂ ਤੋਂ ਕੋਠੇ ਬਿੰਦਰ ਸਿੰਘ ਤੱਕ ਅਤੇ 1.37 ਕਰੋੜ ਰੁਪਏ ਨਾਲ ਡੇਰਾ ਬਾਬਾ ਨਾਥਾਂ ਤੋਂ ਗੁਰਦੁਆਰਾ ਸਾਹਿਬ ਤੱਕ ਸੜਕਾਂ ਦੇ ਨਿਰਮਾਣ ਕਾਰਜਾਂ ਦੀ ਸ਼ੁਰੂਆਤ ਵੀ ਕੀਤੀ ਗਈ।
ਅਮਨ ਅਰੋੜਾ ਨੇ ਕਿਹਾ ਕਿ 8.75 ਕਰੋੜ ਰੁਪਏ ਦੀ ਲਾਗਤ ਨਾਲ 19.35 ਕਿਲੋਮੀਟਰ 9 ਸੜਕਾਂ ਅਤੇ 18 ਫੁੱਟ ਚੌੜਾ ਕਰਨ ਵਾਲੀਆਂ 9.15 ਕਿੱਲੋਮੀਟਰ 3 ਸੜਕਾਂ ਦੇ ਇਹ ਪ੍ਰਾਜੈਕਟ ਪੂਰੇ ਹੋਣ ਨਾਲ ਪਿੰਡਾਂ ਦੇ ਵਸਨੀਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲੇਗੀ, ਖੇਤੀਬਾੜੀ ਜਿਣਸਾਂ ਦੀ ਢੁਆਈ ਆਸਾਨ ਹੋਵੇਗੀ ਅਤੇ ਇਲਾਕੇ ਦੇ ਆਰਥਿਕ ਵਿਕਾਸ ਨੂੰ ਵੀ ਮਜ਼ਬੂਤੀ ਮਿਲੇਗੀ। ਉਨ੍ਹਾਂ ਦੁਹਰਾਇਆ ਕਿ ਰਾਜ ਸਰਕਾਰ ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ ਅਤੇ ਹਰ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਇਸ ਦੌਰਾਨ ਪਿੰਡਾਂ ਦੇ ਪੰਚ, ਸਰਪੰਚ ਅਤੇ ਹੋਰ ਪਤਵੰਤਿਆਂ ਸਮੇਤ ਇਲਾਕਾ ਨਿਵਾਸੀ ਅਤੇ ਵਿਭਾਗੀ ਅਧਿਕਾਰੀ ਹਾਜ਼ਰ ਸਨ।

development-in-villages-of-sunam-constituency-accelerated-23-projects-inaugurated-at-a-cost-of-rs-20-42-crore



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB