ਕੰਵਲਜੀਤ ਕੌਰ, ਜਿਸਨੇ ਹਾਲ ਵਿੱਚ ਹੀ ਇੱਕ ਸੈਸ਼ਨ ਵਿੱਚ ਭਾਗ ਲਿਆ ਸੀ, ਨੇ ਇਸਨੂੰ ਅੱਖਾਂ ਖੋਲ੍ਹਣ ਵਾਲਾ ਅਨੁਭਵ ਦੱਸਿਆ। ਉਸਨੇ ਕਿਹਾ, “ਇਸ ਨਾਲ ਸਾਨੂੰ ਸਮਝ ਆਈ ਕਿ ਗੈਂਗ ਕਿਵੇਂ ਭਾਵੁਕ ਨੌਜਵਾਨਾਂ ਦਾ ਫ਼ਾਇਦਾ ਚੁੱਕਦੇ ਹਨ। ਅੰਤ ਵਿੱਚ ਖ਼ਤਰਾ ਉਸੇ ਵਿਅਕਤੀ ਨੂੰ ਝੱਲਣਾ ਪੈਂਦਾ ਹੈ ਜੋ ਇਸ ਵਿੱਚ ਸ਼ਾਮਲ ਹੁੰਦਾ ਹੈ। ਅਜਿਹੇ ਸੈਸ਼ਨ ਜਾਰੀ ਰਹਿਣੇ ਚਾਹੀਦੇ ਹਨ ।
ਪਿਛਲੇ ਸਾਲ ਸ਼ੁਰੂ ਕੀਤੀ ਗਈ ਇਸ ਪਹਿਲ ਨੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਲੋਕਾਂ ਲਈ ਪੁਲਿਸ ਨਾਲ ਜੁੜਨ, ਆਪਣੀਆਂ ਸਮੱਸਿਆਵਾਂ ਤੇ ਚਿੰਤਾਵਾਂ ਸਾਂਝੀਆਂ ਕਰਨ ਅਤੇ ਆਸਾਨੀ ਨਾਲ ਆਪਣੀ ਗੱਲ ਰੱਖਣ ਦੇ ਯੋਗ ਬਣਾਇਆ ਹੈ। ਸਮੇਂ ਦੇ ਨਾਲ ਇਹ ਸਿੱਧਾ ਸੰਵਾਦ ਕਮਿਊਨਿਟੀਆਂ ਨੂੰ ਸੁਰੱਖਿਅਤ ਰੱਖਣ ਲਈ ਸਾਂਝੀ ਜ਼ਿੰਮੇਵਾਰੀ ਦੀ ਭਾਵਨਾ ਵੀ ਵਿਕਸਿਤ ਕਰ ਰਿਹਾ ਹੈ।
ਇਹ ਅਭਿਆਨ ‘ਗੈਂਗਸਟਰਾਂ ’ਤੇ ਵਾਰ’ ਮੁਹਿੰਮ ਨੂੰ ਵੀ ਮਜ਼ਬੂਤੀ ਦੇ ਰਿਹਾ ਹੈ, ਜਿਸ ਵਿੱਚ ਲੋਕਾਂ ਤੋਂ ਮਿਲੀ ਸੂਹ/ ਜਾਣਕਾਰੀ ਪੁਲਿਸ ਨੂੰ ਸਥਾਨਕ ਚੁਣੌਤੀਆਂ ਨੂੰ ਬਿਹਤਰ ਸਮਝਣ ਵਿੱਚ ਮਦਦ ਕਰ ਰਹੀ ਹੈ । ਸੀਨੀਅਰ ਅਧਿਕਾਰੀਆਂ ਅਤੇ ਫੀਲਡ ਕਰਮਚਾਰੀਆਂ ਨੇ ਵਿਦਿਆਰਥੀਆਂ, ਪਿੰਡਾਂ ਦੇ ਸਰਪੰਚਾਂ ਅਤੇ ਪਰਿਵਾਰਾਂ ਨਾਲ ਗੱਲਬਾਤ ਕਰਕੇ ਨਾ ਸਿਰਫ਼ ਅਪਰਾਧ, ਬਲਕਿ ਵਿਅਕਤੀਆਂ ਅਤੇ ਸਮਾਜ ’ਤੇ ਉਸਦੇ ਡੂੰਘੇ ਪ੍ਰਭਾਵਾਂ ਬਾਰੇ ਵੀ ਚਰਚਾ ਕੀਤੀ ਹੈ।
ਜਿਵੇਂ-ਜਿਵੇਂ ਇਹ ਸੈਸ਼ਨ ਦੂਰ-ਦੁਰਾਡੇ ਦੇ ਖੇਤਰਾਂ ਤੱਕ ਪਹੁੰਚ ਰਹੇ ਹਨ, ਲੋਕਾਂ ਦੀ ਪ੍ਰਤੀਕਿਰਿਆ ਵਿੱਚ ਵੀ ਸਪੱਸ਼ਟ ਬਦਲਾਅ ਨਜ਼ਰ ਆ ਰਿਹਾ ਹੈ। ਕਈ ਲੋਕ ਅੱਗੇ ਆ ਕੇ ਇਸ ਪਹਿਲ ਦੀ ਸਰਾਹਨਾ ਕਰ ਰਹੇ ਹਨ ਅਤੇ ਅਜਿਹੇ ਪ੍ਰਭਾਵਾਂ ਤੋਂ ਸਾਵਧਾਨ ਰਹਿਣ ਦੀ ਮਹੱਤਤਾ ਨੂੰ ਸਵੀਕਾਰ ਰਹੇ ਹਨ।
ਇਸ ਸਾਲ ਜਨਵਰੀ ਤੋਂ ਹੁਣ ਤੱਕ 28 ਜ਼ਿਲਿ੍ਹਆਂ ਵਿੱਚ 2800 ਤੋਂ ਵੱਧ ਅਜਿਹੇ ਸੈਸ਼ਨ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਹਰ ਉਮਰ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਸਕਾਰਾਤਮਕ ਪ੍ਰਤੀਕਿਰਿਆ ਨਾਲ ਪੁਲਿਸ ਨੂੰ ਇਹ ਕੋਸ਼ਿਸ਼ਾਂ ਹੋਰ ਵਧਾਉਣ ਲਈ ਉਤਸ਼ਾਹ ਮਿਲਿਆ ਹੈ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਪਹਿਲ ਸਿਰਫ਼ ਕਾਨੂੰਨ ਲਾਗੂ ਕਰਨ ਤੱਕ ਸੀਮਿਤ ਨਹੀਂ ਸਗੋਂ ਲੋਕਾਂ ਵਿੱਚ ਭਰੋਸਾ ਬਣਾਉਣ ਅਤੇ ਉਨ੍ਹਾਂ ਨੂੰ ਬਿਨਾਂ ਡਰ ਤੋਂ ਆਪਣੀ ਗੱਲ ਕਹਿਣ ਲਈ ਪ੍ਰੇਰਿਤ ਕਰਨ ਦਾ ਯਤਨ ਵੀ ਹੈ। ਲੋਕਾਂ ਦੀ ਨਿਰੰਤਰ ਭਾਗੀਦਾਰੀ ਅਤੇ ਜਾਗਰੂਕਤਾ ਨਾਲ ਇਹ ਕੋਸ਼ਿਸ਼ ਸੁਰੱਖਿਅਤ ਅਤੇ ਮਜ਼ਬੂਤ ਪੰਜਾਬ ਸਿਰਜਣ ਵੱਲ ਅੱਗੇ ਵਧ ਰਹੀ ਹੈ।
ਹਾਲ ਹੀ ਵਿੱਚ ਮਾਨਸਾ ਪੁਲਿਸ ਨੇ ਗੁਰੂ ਨਾਨਕ ਕਾਲਜ, ਬੁਢਲਾਡਾ (ਮਾਨਸਾ) ਵਿੱਚ ਵਿਦਿਆਰਥੀਆਂ ਅਤੇ ਸਟਾਫ ਨਾਲ ਇੱਕ ਮੀਟਿੰਗ ਕੀਤੀ, ਜਿਸ ਵਿੱਚ ਲਗਭਗ 1500 ਵਿਅਕਤੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਨੂੰ ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ (ਆਈਪੀਐਸ) ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ, ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੱਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ, ਅਧਿਆਪਕਾਂ, ਸਰਪੰਚਾਂ ਅਤੇ ਸਥਾਨਕ ਪਿੰਡ ਵਾਸੀਆਂ ਨੇ ਭਾਗ ਲਿਆ। ਐੱਸ.ਐੱਸ.ਪੀ. ਫਾਜ਼ਿਲਕਾ ਗੁਰਮੀਤ ਸਿੰਘ ਨੇ ਕਿਹਾ ,“ਸਰਹੱਦੀ ਜ਼ਿਲ੍ਹਾ ਹੋਣ ਕਰਕੇ ਨੌਜਵਾਨਾਂ ਨੂੰ ਖਾਸ ਤੌਰ ’ਤੇ ਸਾਵਧਾਨ ਕੀਤਾ ਗਿਆ ਕਿ ਉਹਨਾਂ ਨੂੰ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਬਹੁਤ ਸੰਭਾਵਨਾ ਹੈ। ਉਹਨਾਂ ਨੂੰ ਸਾਵਧਾਨ ਰਹਿਣ ਅਤੇ ਆਸਾਨੀ ਨਾਲ ਪੈਸੇ ਕਮਾਉਣਾ, ਚਮਕ-ਦਮਕ ਜਾਂ ਝੂਠੀ ਸ਼ੋਹਰਤ ਦੇ ਵਾਅਦਿਆਂ ਦੇ ਲਾਲਚ ਵਿੱਚ ਨਾ ਆਉਣ ਦੀ ਸਲਾਹ ਦਿੱਤੀ ਗਈ ।”
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB