ਸਿੰਪੋਜ਼ੀਅਮ ਵਿੱਚ ਡੀਐਸਆਰ ਨੂੰ ਅਪਣਾਉਣ ਦੇ ਮਹੱਤਵਪੂਰਨ ਪਹਿਲੂਆਂ ਨੂੰ ਕਵਰ ਕਰਦਿਆਂ ਚਾਰ ਥੀਮੈਟਿਕ ਪੈਨਲ ਚਰਚਾਵਾਂ ਹੋਈਆਂ। ਡਾ. ਮੱਖਣ ਸਿੰਘ ਭੁੱਲਰ, ਡਾਇਰੈਕਟਰ ਆਫ਼ ਐਕਸਟੈਂਸ਼ਨ ਐਜੂਕੇਸ਼ਨ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੀ ਪ੍ਰਧਾਨਗੀ ਹੇਠ ਪਹਿਲੇ ਤਕਨੀਕੀ ਪੈਨਲ ਨੇ ਡਾ. ਅਜਮੇਰ ਸਿੰਘ ਢੱਟ, ਡਾਇਰੈਕਟਰ ਰਿਸਰਚ, ਪੀਏਯੂ, ਲੁਧਿਆਣਾ ਸਮੇਤ ਪ੍ਰਮੁੱਖ ਮਾਹਰਾਂ ਨੂੰ ਇਕੱਠਾ ਕੀਤਾ; ਜਿਨ੍ਹਾਂ ਵਿੱਚ ਡਾ. ਕੁਲਦੀਪ ਸਿੰਘ, ਸਾਬਕਾ ਡਾਇਰੈਕਟਰ, ਨੈਸ਼ਨਲ ਬਿਊਰੋ ਆਫ਼ ਪਲਾਂਟ ਜੈਨੇਟਿਕ ਰਿਸੋਰਸਿਜ਼ (ਐਨਬੀਪੀਜੀਆਰ) ਅਤੇ ਮੁਖੀ, ਜੀਨਬੈਂਕ, ਆਈਸੀਆਰਆਈਐਸਏਟੀ, ਹੈਦਰਾਬਾਦ; ਡਾ. ਗੋਪਾਲ ਕ੍ਰਿਸ਼ਨ, ਵਿਗਿਆਨੀ, ਨੈਸ਼ਨਲ ਇੰਸਟੀਚਿਊਟ ਆਫ਼ ਹਾਈਡ੍ਰੋਲੋਜੀ, ਰੁੜਕੀ; ਡਾ. ਆਸ਼ੀਸ਼, ਵਿਗਿਆਨੀ, ਆਈਸੀਏਆਰ-ਏਟੀਏਆਰਆਈ, ਲੁਧਿਆਣਾ; ਡਾ. ਧਰਮਿੰਦਰ ਭਾਟੀਆ, ਪ੍ਰੋਫੈਸਰ, ਸਕੂਲ ਆਫ਼ ਬਾਇਓਟੈਕਨਾਲੋਜੀ, ਪੀਏਯੂ, ਲੁਧਿਆਣਾ; ਸ਼੍ਰੀ ਨਵੀਨ ਕੁਮਾਰ, ਲੀਡ ਐਗਰੋਨੌਮਿਸਟ, ਗ੍ਰੋਇੰਡੀਗੋ, ਨਵੀਂ ਦਿੱਲੀ; ਡਾ. ਜਤਿੰਦਰ ਸਿੰਘ, ਖੇਤੀਬਾੜੀ ਅਰਥਸ਼ਾਸਤਰੀ, ਸੀਆਰਆਰਆਈਡੀ, ਚੰਡੀਗੜ੍ਹ; ਡਾ. ਵਰਿੰਦਰ ਕੁਮਾਰ; ਅਤੇ ਡਾ. ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੀਏਯੂ, ਲੁਧਿਆਣਾ ਸ਼ਾਮਲ ਸਨ। ਪੈਨਲ ਚਰਚਾ ਦੌਰਾਨ ਪੰਜਾਬ ਵਿੱਚ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਦੀਆਂ ਸੰਭਾਵਨਾਵਾਂ 'ਤੇ ਵਿਚਾਰ-ਵਟਾਂਦਰਾ ਕਰਦਿਆਂ ਧਰਤੀ ਹੇਠਲੇ ਪਾਣੀ ‘ਤੇ ਬੋਝ ਨੂੰ ਘਟਾਉਣ ਤੇ ਖੇਤੀ ਸਥਿਰਤਾ ਨੂੰ ਹੋਰ ਬਿਹਤਰ ਬਣਾਉਣ ਵਿੱਚ ਇਸਦੀ ਭੂਮਿਕਾ ਨੂੰ ਉਜਾਗਰ ਕੀਤਾ ਗਿਆ। ਮਾਹਿਰਾਂ ਨੇ ਫਸਲੀ ਵਿਭਿੰਨਤਾ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਝੋਨੇ ਦੀ ਕਾਸ਼ਤ 'ਤੇ ਨਿਰਭਰਤਾ ਘਟਾਉਣ ਲਈ ਮੂੰਗਫਲੀ ਅਤੇ ਕਪਾਹ ਵਰਗੇ ਵਿਹਾਰਕ ਬਦਲਾਂ 'ਤੇ ਚਰਚਾ ਕੀਤੀ।
ਡਾ. ਸਤਬੀਰ ਸਿੰਘ ਗੋਸਲ ਨੇ ਜ਼ੋਰ ਦੇ ਕੇ ਕਿਹਾ ਕਿ ਪੀਆਰ-126 ਅਤੇ ਪੀਆਰ-131 ਵਰਗੀਆਂ ਝੋਨੇ ਦੀਆਂ ਕਿਸਮਾਂ ਝੋਨੇ ਦੀ ਪਨੀਰੀ ਅਤੇ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਦੋਵਾਂ ਲਈ ਢੁਕਵੀਆਂ ਹਨ, ਜੋ ਇਨ੍ਹਾਂ ਨੂੰ ਟਿਕਾਊ ਕਾਸ਼ਤ ਅਭਿਆਸਾਂ ਵੱਲ ਸੁਚਾਰੂ ਤਬਦੀਲੀ ਲਈ ਵਿਹਾਰਕ ਬਦਲ ਬਣਾਉਂਦੀਆਂ ਹਨ। ਡਾ. ਸ਼ੈਰਨ ਐਲਿਜ਼ਾਬੈਥ ਬੇਨਸ, ਮਿੱਟੀ ਅਤੇ ਫਸਲ ਪੋਸ਼ਣ ਵਿਗਿਆਨੀ, ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫਰਿਜ਼ਨੋ, ਯੂਐਸਏ ਨੇ ਵੀਡੀਓ ਕਾਨਫਰੰਸ ਰਾਹੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਰਾਹੀਂ ਮਿੱਟੀ ਅਤੇ ਪਾਣੀ ਦੀ ਕੁਸ਼ਲਤਾ ਵਿੱਚ ਸੁਧਾਰ ਬਾਰੇ ਕੀਮਤੀ ਵਿਚਾਰ ਸਾਂਝੇ ਕੀਤੇ। ਡਾ. ਸਤਬੀਰ ਸਿੰਘ ਗੋਸਲ ਨੇ ਬਦਲਵੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਧਾਉਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਅਤੇ ਕਿਹਾ ਕਿ ਕਿ ਕਿਸਾਨਾਂ ਨੂੰ ਝੋਨੇ ਤੋਂ ਬਦਲਵੀਆਂ ਫਸਲਾਂ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨ ਲਈ ਹੋਰਨਾਂ ਫ਼ਸਲਾਂ ਲਈ ਵੀ ਘੱਟੋ-ਘੱਟ ਸਮਰਥਨ ਮੁੱਲ ਦੇਣਾ ਜ਼ਰੂਰੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.)ਦੇ ਰਾਈਸ ਬ੍ਰੀਡਿੰਗ ਇੰਚਾਰਜ ਡਾ. ਰਾਜਵੀਰ ਸਿੰਘ ਗਿੱਲ ਦੇ ਸੰਚਾਲਨ ਹੇੇਠ ਕਰਵਾਏ ਦੂਜੇ ਤਕਨੀਕੀ ਸੈਸ਼ਨ ਦੌਰਾਨ ਵੱਡੇ ਪੱਧਰ ’ਤੇ ਮਾਹਿਰਾਂ ਅਤੇ ਭਾਈਵਾਲਾਂ ਦੀ ਸ਼ਮੂਲੀਅਤ ਦੇਖੀ ਗਈ । ਪੈਨਲਿਸਟਾਂ ਵਿੱਚ ਡਾ. ਜਸਵੀਰ ਸਿੰਘ ਗਿੱਲ, ਪੀ.ਏ.ਯੂ., ਲੁਧਿਆਣਾ, ਡਾ. ਮਨਿੰਦਰ ਕੌਰ, ਡਾ. ਐਸ.ਐਸ. ਭਟਨਾਗਰ ਯੂਨੀਵਰਸਿਟੀ ਇੰਸਟੀਚਿਊਟ ਆਫ਼ ਕੈਮੀਕਲ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਡਾ. ਅਜੈ ਰਾਣਾ, ਚੇਅਰਮੈਨ, ਫੈਡਰੇਸ਼ਨ ਆਫ਼ ਸੀਡ ਇੰਡਸਟਰੀ ਆਫ਼ ਇੰਡੀਆ, ਡਾ.ਅਨਿਲ ਸੂਦ, ਸਾਬਕਾ ਵਿਗਿਆਨੀ, ਪੰਜਾਬ ਰਿਮੋਟ ਸੈਂਸਿੰਗ ਸੈਂਟਰ, ਲੁਧਿਆਣਾ, ਡਾ. ਜੀ.ਐਸ. ਬਰਾੜ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ, ਪੰਜਾਬ, ਅੰਮ੍ਰਿਤਸਰ ਤੋਂ ਪ੍ਰਗਤੀਸ਼ੀਲ ਕਿਸਾਨ ਪ੍ਰੋਫੈਸਰ ਰਾਜਵੀਰ ਸਿੰਘ ਸੋਹੀ, ਸ਼੍ਰੀ ਗੁਰਵਿੰਦਰ ਸਿੰਘ ਬਾਜਵਾ, ਡੀਐਸਆਰ ਵਾਰੀਅਰ ਗਰੁੱਪ, ਗੁਰਦਾਸਪੁਰ, ਡਾ. ਸੁਰਿੰਦਰ ਪਾਲ, ਡਾਇਰੈਕਟਰ, ਭਾਰਤ ਮੌਸਮ ਵਿਭਾਗ ਅਤੇ ਸ਼੍ਰੀ ਰਾਜ ਕਿਰਨ ਜੌਹਰੀ ਸ਼ਾਮਲ ਸਨ। ਸੈਸ਼ਨ ਵਿੱਚ ਤਕਨੀਕੀ ਦਖਲਅੰਦਾਜ਼ੀ, ਵਾਤਾਵਰਣ ਪ੍ਰਭਾਵ ਅਤੇ ਲਾਗੂ ਕਰਨ ਵਿੱਚ ਵਿਹਾਰਕ ਚੁਣੌਤੀਆਂ ’ਤੇ ਕੇਂਦ੍ਰਿਤ, ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਅਪਣਾਉਣ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਪੈਨਲਿਸਟਾਂ ਨੇ ਪੰਜਾਬ ਭਰ ਵਿੱਚ ਡੀਐਸਆਰ ਨੂੰ ਵਧਾਉਣ ਅਤੇ ਇਸ ਸਬੰਧੀ ਰੁਕਾਵਟਾਂ ਨੂੰ ਦੂਰ ਕਰਨ ਲਈ ਨਵੀਨਤਾ, ਸੰਸਥਾਗਤ ਸਹਾਇਤਾ ਅਤੇ ਭਾਈਵਾਲਾਂ ਦੇ ਸਹਿਯੋਗ ਦੀ ਭੂਮਿਕਾ ਵੀ ਉਜਾਗਰ ਕੀਤੀ।
ਪੰਜਾਬ ਸਰਕਾਰ ਦੇ ਸਹਿਕਾਰੀ ਸਭਾਵਾਂ ਦੇ ਸਾਬਕਾ ਰਜਿਸਟਰਾਰ ਸ਼੍ਰੀ ਅਮਰਪਾਲ ਸਿੰਘ ਭੁੱਲਰ ਵੱਲੋਂ ਸੰਚਾਲਿਤ ਇੱਕ ਹੋਰ ਸੈਸ਼ਨ ਕਰਵਾਇਆ ਗਿਆ , ਜੋ ਖੇਤੀਬਾੜੀ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਵਿੱਚ ਸਹਿਕਾਰੀ ਸਭਾਵਾਂ ਦੀ ਭੂਮਿਕਾ ’ਤੇ ਕੇਂਦ੍ਰਿਤ ਸੀ। ਪੈਨਲ ਵਿੱਚ ਡਾ. ਹਰਜੀਤ ਸਿੰਘ, ਸਹਿਕਾਰਤਾ ਵਿਭਾਗ, ਪੰਜਾਬ; ਡਾ. ਸੁਖਵਿੰਦਰ ਸਿੰਘ, ਕਾਰਜਕਾਰੀ ਨਿਰਦੇਸ਼ਕ, ਆਈ.ਆਰ.ਡੀ.ਐਫ., ਚੰਡੀਗੜ੍ਹ; ਸ਼੍ਰੀ ਜਸਵਿੰਦਰ ਸਿੰਘ ਸੈਣੀ, ਸੀ.ਈ.ਓ., ਪ੍ਰਾਇਮਰੀ ਐਗਰੀਕਲਚਰਲ ਕ੍ਰੈਡਿਟ ਸੋਸਾਇਟੀ, ਹੁਸ਼ਿਆਰਪੁਰ; ਡਾ. ਹਰਪ੍ਰੀਤ ਸਿੰਘ, ਸਹਾਇਕ ਜਨਰਲ ਮੈਨੇਜਰ, ਏਪੀਈਡੀਏ; ਸ਼੍ਰੀਮਤੀ ਕੋਮਲ ਜੈਸਵਾਲ, ਸੰਸਥਾਪਕ, ਗ੍ਰੀਨ ਅਫੇਅਰਜ਼, ਆਈ-ਰਾਈਜ਼ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ, ਆਈ.ਆਈ.ਐਸ.ਈ.ਆਰ. ਚੰਡੀਗੜ੍ਹ ਅਤੇ ਡਾ. ਵਿਨੈ ਸਿੰਘ, ਨੁਮਾਇੰਦਾ, ਸੰਯੁਕਤ ਰਾਸ਼ਟਰ ਐਫ.ਏ.ਓ. ਸ਼ਾਮਲ ਸਨ। ਵਿਚਾਰ-ਚਰਚਾ ਦੌਰਾਨ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਉਤਸ਼ਾਹਿਤ ਕਰਨ, ਖਰੀਦ ਅਤੇ ਮੰਡੀਕਰਨ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਸੰਸਥਾਗਤ ਸਹਾਇਤਾ ਤੱਕ ਪਹੁੰਚ ਵਧਾਉਣ ਵਿੱਚ ਸਹਿਕਾਰੀ ਸਭਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਪੈਨਲਿਸਟਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਹਿਕਾਰੀ-ਅਗਵਾਈ ਵਾਲੇ ਮਾਡਲ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਵਧਾਉਣ ਅਤੇ ਪੇਂਡੂ ਜੀਵਨ-ਜੀਵਨ ਨੂੰ ਬਿਹਤਰ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ।
ਪੰਜਾਬ ਰਾਜ ਕਿਸਾਨ ਅਤੇ ਖੇਤ ਮਜ਼ਦੂਰ ਕਮਿਸ਼ਨ ਦੇ ਚੇਅਰਮੈਨ ਪ੍ਰੋ. (ਡਾ.) ਸੁਖਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਸਮਾਪਤੀ ਸੈਸ਼ਨ ਨੂੰ ਮਾਨਯੋਗ ਸ਼੍ਰੀ ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਨੇ ਸੰਬੋਧਨ ਕੀਤਾ। ਸੈਸ਼ਨ ਵਿੱਚ ਸ਼੍ਰੀ ਮਹਿੰਦਰ ਸਿੰਘ ਸਿੱਧੂ, ਚੇਅਰਮੈਨ, ਪਨਸੀਡ; ਪ੍ਰਸਿੱਧ ਖੇਤੀਬਾੜੀ ਮਾਹਿਰ ਸ਼੍ਰੀ ਦਵਿੰਦਰ ਸ਼ਰਮਾ; ਡਾ. ਰਣਜੀਤ ਸਿੰਘ ਘੁੰਮਣ, ਪ੍ਰੋਫੈਸਰ ਆਫ਼ ਐਮੀਨੈਂਸ ਅਤੇ ਡਾ. ਟੀ. ਐਨ. ਪ੍ਰਕਾਸ਼ ਕਮਰਦੀ, ਸਾਬਕਾ ਚੇਅਰਮੈਨ, ਕਰਨਾਟਕ ਖੇਤੀਬਾੜੀ ਪ੍ਰਾਈਸ ਕਮਿਸ਼ਨ ਸ਼ਾਮਲ ਸਨ।
ਬੁਲਾਰਿਆਂ ਨੇ ਵਾਤਾਵਰਣਕ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਕਿਸਾਨਾਂ ਦੀ ਭਲਾਈ ਲਈ ਪੰਜਾਬ ਰਾਜ ਖੇਤੀਬਾੜੀ ਨੀਤੀ, 2023 ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਉੱਭਰ ਰਹੀਆਂ ਖੇਤੀਬਾੜੀ ਚੁਣੌਤੀਆਂ ਨੂੰ ਹੱਲ ਕਰਨ ਲਈ ਹਰੀ ਕ੍ਰਾਂਤੀ ਦੀ ਤਰਜ਼ ’ਤੇ ਕੇਂਦਰ ਸਰਕਾਰ ਤੋਂ ਇੱਕ ਵਿਆਪਕ ਨੀਤੀਗਤ ਢਾਂਚਾ ਬਣਾਉਣ ਦੀ ਵੀ ਮੰਗ ਕੀਤੀ।
ਪ੍ਰੋ. (ਡਾ.) ਸੁਖਪਾਲ ਸਿੰਘ ਨੇ ਸਾਰੇ ਭਾਈਵਾਲਾਂ ਦਾ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਸਿੰਪੋਜ਼ੀਅਮ ਦੇ ਸਫਲ ਆਯੋਜਨ ਲਈ ਸਾਰਿਆਂ ਨੂੰ ਵਧਾਈ ਦਿੱਤੀ।
ਸੈਸ਼ਨ ਦੌਰਾਨ, ਮਾਨਯੋਗ ਸ਼੍ਰੀ. ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ ਅਤੇ ਸਿੰਪੋਜ਼ੀਅਮ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਇੱਕ ਆਮ ਵਿਚਾਰ-ਵਟਾਂਦਰੇ ਦੀ ਬਜਾਏ ਅਸਲ ਤਬਦੀਲੀ ਲਿਆਉਣ ਵੱਲ ਇੱਕ ਸਾਰਥਕ ਯਤਨ ਹੈ। ਉਨ੍ਹਾਂ ਨੇ ਇਸਨੂੰ ਪੰਜਾਬ ਦੇ ਘਟਦੇ ਪਾਣੀ ਸਰੋਤਾਂ ਨੂੰ ਸੰਭਾਲਣ ਵੱਲ ਇੱਕ ਮਹੱਤਵਪੂਰਨ ਕਦਮ ਦੱਸਿਆ ਅਤੇ ਜ਼ੋਰ ਦਿੰਦਿਆਂ ਕਿਹਾ ਕਿ ਸੂਬੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਦੀ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਕਿਸਾਨਾਂ ਨੂੰ ਤਕਨਾਲੋਜੀ ਅਪਣਾਉਣ ਨੂੰ ਯਕੀਨੀ ਬਣਾਉਣ ਲਈ ‘ਲੈਬ ਤੋਂ ਜ਼ਮੀਨ’ ਲਿੰਕੇਜ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਟਿਕਾਊ ਖੇਤੀਬਾੜੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਡੀਐਸਆਰ ਨੂੰ ਅਪਣਾਉਣ ਦੇ ਨਾਲ-ਨਾਲ ਮੁੱਲ ਵਾਧਾ, ਪ੍ਰੋਸੈਸਿੰਗ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਹੋਰ ਜ਼ੋਰ ਦਿੱਤਾ।
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB