ਲੋਕਤੰਤਰ ਨੂੰ ਖ਼ੁਦ ਦਬਾਅ ਹੇਠ ਦੱਸਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਨਾਗਰਿਕਾਂ ਨੂੰ ਸੰਵਿਧਾਨਕ ਕਦਰਾਂ-ਕੀਮਤਾਂ ਦੀ ਰੱਖਿਆ ਕਰਨੀ ਪਵੇਗੀ ਅਤੇ ਉਨ੍ਹਾਂ ਕੁਰਬਾਨੀਆਂ ਨੂੰ ਯਾਦ ਰੱਖਣਾ ਪਵੇਗਾ, ਜਿਨ੍ਹਾਂ ਨਾਲ ਦੇਸ਼ ਦਾ ਨਿਰਮਾਣ ਹੋਇਆ। ਉਨ੍ਹਾਂ ਕਿਹਾ, “ਸ਼ਹੀਦਾਂ ਨੇ ਆਪਣਾ ਖ਼ੂਨ ਦੇ ਕੇ ਸਾਨੂੰ ਇਹ ਦੇਸ਼ ਲੈ ਕੇ ਦਿੱਤਾ। ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ, ਲਾਲਾ ਲਾਜਪਤ ਰਾਏ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। 19 ਸਾਲ, 22 ਸਾਲ ਜਾਂ 23 ਸਾਲ ਦੀ ਉਮਰ ਵਿੱਚ ਦੇਸ਼ ਭਗਤਾਂ ਨੇ ਫਾਂਸੀਆਂ ਦੇ ਰੱਸੇ ਚੁੰਮ ਲਏ।”
ਉਨ੍ਹਾਂ ਜ਼ੋਰ ਦੇ ਕੇ ਕਿਹਾ, “ਕੀ ਅੱਜ ਦੇ ਹਾਲਾਤ ਦੇਖ ਕੇ ਇਨ੍ਹਾਂ ਦੇਸ਼ ਭਗਤਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ? ਉਨ੍ਹਾਂ ਨੇ ਆਪਣਾ ਸਭ ਕੁੱਝ ਕੁਰਬਾਨ ਕਰਨ ਤੋਂ ਬਾਅਦ ਸਾਨੂੰ ਇਹ ਦੇਸ਼ ਦਿੱਤਾ, ਸਿਰਫ਼ ਇਸ ਲਈ ਕਿ ਅੱਜ ਇਸ ਨੂੰ ਸਿਰਫ਼ ਦੋ ਲੋਕ ਚਲਾਉਣ। ਪਹਿਲਾਂ ਅਸੀਂ ‘ਹਮ ਦੋ, ਹਮਾਰੇ ਦੋ` ਦਾ ਨਾਅਰਾ ਸੁਣਿਆ ਸੀ। ਇਹ ਪਰਿਵਾਰ ਭਲਾਈ ਲਈ ਸੀ ਪਰ ਹੁਣ ਇਹ ਸ਼ਾਸਨ ਦਾ ਮਾਡਲ ਬਣ ਗਿਆ ਹੈ। ਅੱਜ ਵੀ ਇਹ ‘ਹਮ ਦੋ, ਹਮਾਰੇ ਦੋ` ਹੈ। ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਨ੍ਹਾਂ ਤੋਂ ਅੱਗੇ ਉਨ੍ਹਾਂ ਦੇ ਦੋ ਅੰਬਾਨੀ ਤੇ ਅਡਾਨੀ ਹਨ। ਇਹ ਸਰਕਾਰ ਇਸੇ ਫਾਰਮੂਲੇ `ਤੇ ਚੱਲ ਰਹੀ ਹੈ, ਜਦੋਂ ਕਿ 140 ਕਰੋੜ ਲੋਕਾਂ ਨੂੰ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਹੈ।"
ਪੰਜਾਬ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਕੇਂਦਰ ਚੁਣੀਆਂ ਹੋਈਆਂ ਸੂਬਾ ਸਰਕਾਰਾਂ ਦੇ ਰਾਹ ਡੱਕਣ ਅਤੇ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਲਈ ਸੰਵਿਧਾਨਕ ਅਹੁਦਿਆਂ ਦੀ ਦੁਰਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ, “ਰਾਜਪਾਲਾਂ ਨੂੰ ਰਾਜਨੀਤੀ ਤੱਕ ਸੀਮਤ ਕਰ ਦਿੱਤਾ ਗਿਆ ਹੈ। ਉਹ ਸਾਲਾਂ ਤੋਂ ਬਿੱਲ ਰੋਕੀ ਬੈਠੇ ਹਨ। ਸੂਬਿਆਂ ਨੂੰ ਆਪਣੇ ਅਧਿਕਾਰਾਂ ਲਈ ਸੁਪਰੀਮ ਕੋਰਟ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਵੱਲੋਂ ਇਹ ਸਪੱਸ਼ਟ ਕਰਨ ਤੋਂ ਬਾਅਦ ਵੀ ਕਿ ਰਾਜਪਾਲ ਅਤੇ ਰਾਸ਼ਟਰਪਤੀ ਅਣਮਿੱਥੇ ਸਮੇਂ ਲਈ ਬਿੱਲਾਂ ਨੂੰ ਨਹੀਂ ਰੋਕ ਸਕਦੇ, ਮਾਮਲਿਆਂ ਨੂੰ ਠੰਢੇ ਬਸਤੇ ਵਿੱਚ ਧੱਕ ਦਿੱਤਾ ਗਿਆ। ਜੱਜਾਂ ਦਾ ਤਬਾਦਲਾ ਕੀਤਾ ਜਾਂਦਾ ਹੈ, ਉਨ੍ਹਾਂ ਦੀਆਂ ਫਾਈਲਾਂ ਬਾਹਰ ਕੱਢੀਆਂ ਜਾਂਦੀਆਂ ਹਨ। ਸਵਾਲ ਇਹ ਹੈ ਕਿ ਕੀ ਉਹ ਕਿਸੇ ਨੂੰ ਬਖ਼ਸ਼ਣਗੇ ਕਿ ਨਹੀਂ। ਅਸੀਂ ਸੁਣਿਆ ਸੀ ਕਿ ਉੱਤਰੀ ਕੋਰੀਆ ਅਤੇ ਰੂਸ ਵਿੱਚ ਕੋਈ ਤਾਨਾਸ਼ਾਹ ਆਪਣੇ ਆਪ ਨੂੰ ਸਾਲਾਂ ਲਈ ਸ਼ਾਸਕ ਐਲਾਨ ਲੈਂਦਾ ਹੈ ਪਰ ਇੱਥੇ ਵੀ ਕਿਸੇ ਹੋਰ ਰੂਪ ਵਿੱਚ ਇਹੀ ਕੁੱਝ ਹੋ ਰਿਹਾ ਹੈ।"
ਚੋਣਾਂ `ਤੇ ਚਿੰਤਾਵਾਂ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਹੇਰਾਫੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਐਸ.ਆਈ.ਆਰ. ਰਾਹੀਂ ਅਸਲੀ ਵੋਟਾਂ ਕੱਟੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹਰ ਗਲੀ ਅਤੇ ਇਲਾਕੇ ਵਿੱਚ ਪੰਨਾ ਪ੍ਰਧਾਨ ਅਤੇ ਪੰਨਾ ਪ੍ਰਮੁੱਖ ਬਣਾਏ ਹਨ। ਉਹ ਪਛਾਣ ਕਰਦੇ ਹਨ ਕਿ ਕਿਹੜੇ ਘਰ ਭਾਜਪਾ ਦਾ ਸਮਰਥਨ ਕਰਦੇ ਹਨ, ਕਿਹੜੇ ਆਮ ਆਦਮੀ ਪਾਰਟੀ ਦਾ ਸਮਰਥਨ ਕਰਦੇ ਹਨ ਅਤੇ ਕਿਹੜੇ ਕਾਂਗਰਸ ਦਾ ਸਮਰਥਨ ਕਰਦੇ ਹਨ, ਫਿਰ ਵਿਰੋਧੀਆਂ ਦੀਆਂ ਵੋਟਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਅਤੇ ਨਵੀਆਂ ਵੋਟਾਂ ਬਣਾਈਆਂ ਜਾਂਦੀਆਂ ਹਨ। ਇੱਕੋ ਵੋਟਰ ਕਈ ਰਾਜਾਂ ਵਿੱਚ ਵੋਟ ਪਾ ਰਹੇ ਹਨ। ਇੱਕ ਪਾਸੇ ਉਹ ਕਹਿੰਦੇ ਹਨ ਕਿ ਇਕ ਰਾਸ਼ਟਰ, ਇਕ ਚੋਣ ਹੋਵੇ ਪਰ ਜਦੋਂ ਦੋ ਸੂਬਿਆਂ ਵਿੱਚ ਵੋਟਾਂ ਹੁੰਦੀਆਂ ਹਨ ਤਾਂ ਇੱਕ ਹਫ਼ਤੇ ਦਾ ਫ਼ਰਕ ਹੁੰਦਾ ਹੈ। ਜੇ ਦੇਸ਼ ਵਿੱਚ ਕਾਫ਼ੀ ਸੁਰੱਖਿਆ ਬਲ ਹਨ ਤਾਂ ਫ਼ਰਕ ਕਿਉਂ ਹੈ? ਪਹਿਲਾਂ ਇੱਕ ਜਗ੍ਹਾ `ਤੇ ਵੋਟਾਂ ਪਾਈਆਂ ਜਾਂਦੀਆਂ ਹਨ, ਫਿਰ ਲੋਕਾਂ ਨੂੰ ਵਾਹਨਾਂ ਅਤੇ ਰੇਲ ਗੱਡੀਆਂ ਵਿੱਚ ਦੂਜੀ ਜਗ੍ਹਾ ਲਿਜਾਇਆ ਜਾਂਦਾ ਹੈ। ਕੀ ਇਹ ਲੋਕਤੰਤਰ ਹੈ? ਇਹ ਨਵੀਂ ਕਿਸਮ ਦਾ ਲੋਕਤੰਤਰ ਹੈ।"
ਉਨ੍ਹਾਂ ਕਿਹਾ ਕਿ ਜਿਨ੍ਹਾਂ ਕਦਰਾਂ-ਕੀਮਤਾਂ ਲਈ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ, ਉਨ੍ਹਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਇਹ ਉਹ ਲੋਕਤੰਤਰ ਨਹੀਂ ਹੈ, ਜਿਸ ਦਾ ਸਾਡੇ ਸ਼ਹੀਦਾਂ ਨੇ ਸੁਪਨਾ ਦੇਖਿਆ ਸੀ, ਉਹ ਲੋਕਤੰਤਰ ਜਿਸ ਲਈ ਲਾਲਾ ਲਾਜਪਤ ਰਾਏ ਨੇ ਲਾਠੀਆਂ ਖਾਧੀਆਂ ਅਤੇ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮਿਆ। ਭਾਜਪਾਈਆਂ ਨੇ ਕੋਈ ਕੁਰਬਾਨੀ ਨਹੀਂ ਦਿੱਤੀ, ਫਿਰ ਵੀ ਹੁਣ ਉਹ ਸੰਵਿਧਾਨ ਨੂੰ ਬਦਲਦੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਨੂੰ 360 ਸੀਟਾਂ ਦਿਓ ਅਤੇ ਉਹ ਸੰਵਿਧਾਨ ਨਾਲ ਕੁੱਝ ਵੀ ਕਰਨਗੇ। ਅਜਿਹੇ ਬਿੱਲ ਆਉਂਦੇ ਰਹਿੰਦੇ ਹਨ। ਅਜਿਹਾ ਲਗਦਾ ਹੈ ਕਿ ਉਹ ਚੌਵੀ ਘੰਟੇ ਸਿਰਫ਼ ਇਹ ਸੋਚਦੇ ਹਨ ਕਿ ਲੋਕਤੰਤਰ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ।"
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ, ਖ਼ਾਸ ਕਰ ਕੇ ‘ਆਪ` ਨੂੰ ਜਾਂਚ ਏਜੰਸੀਆਂ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਡਰਾਇਆ ਨਹੀਂ ਜਾਵੇਗਾ। ਉਨ੍ਹਾਂ ਕਿਹਾ, “ਅਰਵਿੰਦ ਕੇਜਰੀਵਾਲ ਸਾਡੇ ਜਨਰਲ ਹਨ। ਅਸੀਂ ਉਨ੍ਹਾਂ ਤੋਂ ਡਰਨ ਜਾਂ ਘਬਰਾਉਣ ਵਾਲੇ ਨਹੀਂ ਹਾਂ। ਉਨ੍ਹਾਂ ਨੂੰ ਈ.ਡੀ., ਸੀ.ਬੀ.ਆਈ. ਜਾਂ ਕੋਈ ਵੀ ਵਿਭਾਗ ਭੇਜਣ ਦਿਓ। ਅਸੀਂ ਹਰ ਹਿਸਾਬ ਦੇਵਾਂਗੇ। ਜਿਸ ਪਲ ਕੋਈ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਵਿੱਚ ਹੁੰਦਾ ਹੈ, ਉਹ ਭ੍ਰਿਸ਼ਟ ਹੋ ਜਾਂਦਾ ਹੈ। ਜਿਸ ਸਮੇਂ ਕੋਈ ਬਹੁਤ ਜ਼ਿਆਦਾ ਭ੍ਰਿਸ਼ਟ ਭਾਜਪਾ ਵਿੱਚ ਸ਼ਾਮਲ ਹੋ ਜਾਂਦਾ ਹੈ, ਉਹ ਦੁੱਧ-ਧੋਤਾ ਬਣ ਜਾਂਦਾ ਹੈ। ਭਾਜਪਾ ਦੀ ‘ਵਾਸ਼ਿੰਗ ਮਸ਼ੀਨ ਰਾਜਨੀਤੀ` ਆਖਰਕਾਰ ਢਹਿ ਜਾਵੇਗੀ। ਇਹ ਵਾਸ਼ਿੰਗ ਮਸ਼ੀਨ ਜ਼ਿਆਦਾ ਦੇਰ ਤੱਕ ਨਹੀਂ ਚੱਲੇਗੀ। ਜੇ ਤੁਸੀਂ ਵਾਰ-ਵਾਰ ਮਸ਼ੀਨ ਵਿੱਚ ਮੈਲੇ ਕੱਪੜੇ ਪਾਉਂਦੇ ਰਹੋਗੇ ਤਾਂ ਇਕ ਦਿਨ ਇਸ ਦਾ ਫਿਲਟਰ ਵੀ ਜਾਮ ਹੋ ਜਾਵੇਗਾ।"
ਉਨ੍ਹਾਂ ਕਿਹਾ ਕਿ ਇਤਿਹਾਸ ਨੇ ਵਾਰ-ਵਾਰ ਦਿਖਾਇਆ ਹੈ ਕਿ ਹੰਕਾਰ ਪਤਨ ਵੱਲ ਲੈ ਜਾਂਦਾ ਹੈ। “ਸਿਕੰਦਰ ਜਿੱਤਦਾ ਰਿਹਾ ਅਤੇ ਭੁੱਲ ਗਿਆ ਕਿ ਵਾਪਸ ਕਿਵੇਂ ਮੁੜਨਾ ਹੈ। ਇਹ ਛਾਪੇ ਕਾਇਰਤਾਪੂਰਨ ਕਾਰਾ ਹਨ। ਪੁਰਾਣੇ ਦੋਸ਼ਾਂ ਨੂੰ ਵਾਰ-ਵਾਰ ਵਾਪਸ ਲਿਆਂਦਾ ਜਾਂਦਾ ਹੈ। ਅਸੀਂ ਇਨ੍ਹਾਂ ਛਾਪਿਆਂ ਦੀ ਸਖ਼ਤ ਨਿੰਦਾ ਕਰਦੇ ਹਾਂ। ਅਸੀਂ ਸੱਚਾਈ ਦੇ ਨਾਲ ਖੜ੍ਹੇ ਹਾਂ ਅਤੇ ਸੱਚਾਈ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ।"
ਉਨ੍ਹਾਂ ਹਮੇਸ਼ਾ ਮੋਦੀ ਦਾ ਗੁਣਗਾਣ ਕਰਦੇ ਰਹਿਣ ਲਈ ਮੀਡੀਆ ਦੇ ਇਕ ਹਿੱਸੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਹਰ ਚੀਜ਼ ਇਕ ਮਾਸਟਰ ਸਟ੍ਰੋਕ ਬਣ ਜਾਂਦੀ ਹੈ। ਮਨਰੇਗਾ ਹਟਾਓ, ਮਾਸਟਰ ਸਟ੍ਰੋਕ। ਮਨਰੇਗਾ ਲਿਆਓ, ਮਾਸਟਰ ਸਟ੍ਰੋਕ। ਹਰ ਫੈਸਲੇ ਨੂੰ ਉਸੇ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਸਰਕਾਰ ਚਾਹੁੰਦੀ ਹੈ।” ਉਨ੍ਹਾਂ ਹੰਗਰੀ ਦੀ ਮਿਸਾਲ ਦਿੰਦਿਆਂ ਕਿਹਾ ਕਿ ਉੱਥੇ ਨਿਆਂਪਾਲਿਕਾ, ਮੀਡੀਆ ਅਤੇ ਹਰ ਸਰੋਤ ਨੂੰ ਖ਼ਰੀਦ ਲਿਆ ਗਿਆ ਸੀ, ਫਿਰ ਵੀ ਜਦੋਂ ਲੋਕ ਇਕੱਠੇ ਹੋ ਕੇ ਤੁਰ ਪਏ ਤਾਂ ਤਾਨਾਸ਼ਾਹੀ ਦੀ ਬੁਰੀ ਹਾਰ ਹੋਈ। ਜੇ ਉਹ 2027 ਦੀ ਤਿਆਰੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਈ.ਡੀ. ਤੇ ਸੀ.ਬੀ.ਆਈ. ਦਾ ਸਹਾਰਾ ਲੈਣ ਦੀ ਬਜਾਏ ਲੋਕਾਂ ਵਿੱਚ ਜਾ ਕੇ ਕੰਮ ਕਰਨਾ ਚਾਹੀਦਾ ਹੈ।"
bjp-s-election-game-in-punjab-through-ed-continues-raids-at-homes-of-two-aap-leaders-in-three-days-cm-bhagwant-singh-mann
About Us
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)
Address
PB Punjab News
G T ROAD, Ludhiana-141008
Mobile: +91 98720 73653
Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB