sant-seechewal-calls-for-collective-responsibility-to-protect-buddha-dariya

ਸੰਤ ਸੀਚੇਵਾਲ ਵੱਲੋਂ ਬੁੱਢੇ ਦਰਿਆ ਨੂੰ ਆਪਣਾ ਬਣਾਉਣ ਦਾ ਸੱਦਾ

Apr14,2026 | Narinder Kumar | Ludhiana

ਬੁੱਢੇ ਦਰਿਆ ਨੇੜਲੇ ਪਿੰਡਾਂ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ 10 ਫੁੱਟ ਉਚਾ ਹੋਇਆ
ਦਰਿਆਵਾਂ ਨੂੰ ਸਾਫ਼ ਰੱਖਣਾ ਪੰਜਾਬੀਆਂ ਦੀ ਸਮੂਹਿਕ ਜੁੰਮੇਵਾਰੀ - ਸੰਤ ਸੀਚੇਵਾਲ
ਭੂਖੜੀ ਖੁਰਦ ਦੇ ਪੱਤਣਾਂ ‘ਤੇ ਲਗਾਤਾਰ ਦੂਜੇ ਸਾਲ ਵੀ ਮਨਾਈ ਗਈ ਵਿਸਾਖੀ
”ਪਾਣੀ ਵੀ ਸਾਫ ਹੋ ਗਿਆ ਤੇ ਹਵਾ ਵੀ ਸਾਫ ਹੋ ਗਈ ਹੈ”


ਭੂਖੜੀ ਖੁਰਦ ਇਲਾਕੇ ਵਿੱਚ ਦੋ ਸਾਲ ਤੋਂ ਬੱੁਢੇ ਦਰਿਆ ਵਿੱਚ ਸਾਫ਼ ਪਾਣੀ ਵਗਣ ਨਾਲ ਸਿਫ਼ਤੀ ਤਬਦੀਲੀ ਆਈ ਹੈ। ਇਸ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 10-10 ਫੁੱਟ ਤੱਕ ਉਚਾ ਹੋ ਗਿਆ ਹੈ। ਭੂਖੜੀ ਖੁਰਦ ਇਲਾਕੇ ਵਿੱਚ ਦੋ ਸਾਲ ਤੋਂ ਬੁੱਢਾ ਦਰਿਆ ਵਿੱਚ ਸਾਫ਼ ਪਾਣੀ ਵੱਗਣ ਪਰਵਾਸੀ ਪੰਛੀਆਂ ਦੀ ਆਮਦ ਤੇ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਉਚਾ ਹੋਣਾ ਨੂੰ ਵੱਡੀਆਂ ਪ੍ਰਪਾਤੀਆਂ ਵੱਜੋਂ ਦੇਖਿਆ ਜਾ ਰਿਹਾ ਹੈ। ਪਿੰਡ ਭਾਮੀਆ ਵਿੱਚੋਂ ਲੰਘਦੇ ਬੁੱਢੇ ਦਰਿਆ ਦੇ ਪਾਣੀ ਦੇ ਟੀਡੀਐਸ ਵਿੱਚ ਵੀ ਵੱਡਾ ਸੁਧਾਰ ਹੋਇਆ ਹੈ।
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਬੁੱਢੇ ਦਰਿਆ ਨੂੰ ਆਪਣਾ ਬਣਾਉਣ ਕਈ ਅੱਗੇ ਆਉਣ। ਭੂਖੜੀ ਖੁਰਦ ਦੇ ਗੁਰਦੁਆਰਾ ਸਾਹਿਬ ਵਿੱਚ ਹੋਏ ਧਾਰਮਿਕ ਸਮਾਗਮ ਦੌਰਾਨ ਵੈਸਾਖ ਮਹੀਨੇ ਦੀ ਕਥਾ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਨਦੀਆਂ ਦਰਿਆ ਸਾਡੀ ਵਿਰਾਸਤ ਹਨ, ਇੰਨ੍ਹਾਂ ਸੰਭਾਲਣਾ ਸਾਡੀ ਸਾਰਿਆ ਦੀ ਸਾਂਝੀ ਜੁੰਮੇਵਾਰੀ ਬਣਦੀ ਹੈ।
ਸੰਤ ਸੀਚੇਵਾਲ ਨੇ ਸੰਗਤਾਂ ਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਵਧਾਈ ਦਿੰਦਿਆ ਕਿਹਾ ਕਿ ਜਦੋਂ 327 ਸਾਲ ਪਹਿਲਾਂ ਵੈਸਾਖੀ ਵਾਲੇ ਦਿਨ ਹੀ 1699 ਵਿੱਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤਾਂ ਇਸੇ ਸਤਲੁਜ ਦਰਿਆ ਦੇ ਪਾਣੀ ਨਾਲ ਖੰਡੇਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਸੀ। ਸ਼੍ਰੀ ਗੁਰੁ ਨਾਨਕ ਦੇਵ ਜੀ ਤੋਂ ਲੈਕੇ ਦਸਮ ਪਿਤਾ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਪਾਣੀਆਂ ਨਾਲ ਸਾਂਝ ਬਣਾਈ ਰੱਖੀ।
ਸੰਤ ਸੀਚੇਵਾਲ ਨੇ ਕਿਹਾ ਕਿ ਪਾਣੀਆਂ ਨਾਲ ਸਾਡਾ ਨਾਤਾ ਸਦੀਆ ਤੋਂ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨਦੀਆਂ ਦਰਿਆ ਨੂੰ ਆਪਣਾ ਬਣਾ ਲਵਾਂਗੇ ਤਾਂ ਕਿਸੇ ਦੀ ਜੁਅੱਰਤ ਨਹੀਂ ਕਿ ਇਸ ਨੂੰ ਕੋਈ ਗੰਦਾ ਕਰ ਸਕੇ। ਬੁੱਢੇ ਦਰਿਆ ਵਿੱਚ ਪਾਣੀ ਪਿਛਲੇ ਸਾਲ ਨਾਲ ਹੋਰ ਵੀ ਸਾਫ਼ ਹੋ ਕੇ ਵੱਗ ਰਿਹਾ ਹੈ। ਅੱਜ ਦਰਿਆ ਦਾ ਟੀਡੀਐਸ 185 ਦੇ ਕਰੀਬ ਸੀ।
ਲੁਧਿਆਣਾ ਸ਼ਹਿਰ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਗਿੱਲ ਨੇ ਸੰਤ ਸੀਚੇਵਾਲ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਬੱੁਢੇ ਨਾਲੇ ਨੂੰ ਬੁੱਢਾ ਦਰਿਆ ਬਣਾ ਦਿੱਤਾ। ਉਨ੍ਹਾਂ ਅਸੰਭਵ ਕੰਮ ਨੂੰ ਸੰਭਵ ਕਰਕੇ ਦਿਖਾ ਦਿੱਤਾ।
ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਬੁੱਢੇ ਦਰਿਆ ਨੂੰ ਦੂਸ਼ਿਤ ਕਰਨ ਵਾਲੇ ਅਪਰਾਧ ਕਰ ਰਹੇ ਹਨ। ਉਨ੍ਹਾਂ ਡੇਅਰੀਆਂ ਵਾਲਿਆਂ ਨੂੰ ਅਪੀਲ ਕੀਤੀ ਕਿ ਹੁਣ ਸਾਫ਼ ਹੋ ਚੁੱਕੇ ਦਰਿਆ ਨੂੰ ਮੁੜ ਪਲੀਤ ਨਾ ਕਰਨ। ਸਰਪੰਚ ਨੇ ਅਹਿਦ ਕੀਤਾ ਕਿ ਉਹ ਬੁੱਢੇ ਦਰਿਆ ‘ਤੇ ਲਗਾਤਾਰ ਪਹਿਰਾ ਦੇਣਗੇ ਤਾਂ ਬੁੱਢੇ ਦਰਿਆ ਨੂੰ ਸਾਫ਼ ਸੁਥਰਾ ਤੇ ਹਰਿਆ-ਭਰਿਆ ਬਣਾਈ ਰੱਖਣਗੇ। ਸਰਪੰਚ ਸਤਪਾਲ ਸਿੰਘ ਨੇ ਦਾਅਵਾ ਕੀਤਾ ਕਿ ਇਲਾਕੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 10 ਫੁੱਟ ਤੱਕ ਉਚਾ ਹੋ ਗਿਆ ਹੈ
ਬੁੱਢੇ ਦਰਿਆ ਨੂੰ ਕਾਰ ਸੇਵਾ ਰਾਹੀ ਸਾਫ਼ ਕਰਨ ਦੀ ਚੱਲ ਰਹੀ ਮੁਹਿੰੁਮ ਦੌਰਾਨ ਭੂਖੜੀ ਖੁਰਦ ਦੇ ਪੱਤਣਾਂ ‘ਤੇ ਅੱਜ ਦੂਜੇ ਸਾਲ ਵੀ ਵਿਸਾਖੀ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ। ਬੁੱਢੇ ਦਰਿਆ ਦੇ ਕਿਨਾਰਿਆਂ ਨੂੰ ਭਰਿਆ-ਭਰਿਆ ਕਰਨ ਲਈ ਦਰਿਆ ਦੇ ਕਿਨਾਰੇ ‘ਤੇ ਫਲਦਾਰ ਤੇ ਛਾਂਅ ਵਾਲੇ ਬੂਟੇ ਲਾਏ ਗਏ। ਇਸ ਮੌਕੇ ਸੰਗਤਾਂ ਨੇ ਬੁੱਢੇ ਦਰਿਆ ਵਿੱਚ ਵਿਸਾਖੀ ਦਾ ਇਸ਼ਨਾਨ ਕੀਤਾ। ਖ਼ਾਸ ਕਰਕੇ ਬੱਚਿਆ ਨੇ ਦਰਿਆ ਦੇ ਪਾਣੀ ਵਿੱਚ ਅਠਖੇਲੀਆਂ ਕਰਦਿਆ ਆਨੰਦ ਮਾਣਿਆ। ਇਸ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਵਿਿਦਆਰਥੀਆਂ ਨੇ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਬਾਬਾ ਬੱਗਾ ਸਿੰਘ ਜੀ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਕਰਮਜੀਤ ਸਿੰਘ ਖ਼ਾਸੀਕਲਾਂ, ਸਰਪੰਚ ਮਲਕੀਤ ਕੌਰ ਤਲਵੰਡੀ ਮਾਧੋਪੁਰ, ਸਰਪੰਚ ਜੋਗਾ ਸਿੰਘ ਚੱਕ ਚੇਲਾ, ਸਰਪੰਚ ਬੂਟਾ ਸਿੰਘ ਸੀਚੇਵਾਲ, ਸਰਪੰਚ ਗੁਰੁ ਰਾਮਦਾਸ ਨਗਰ, ਬਲਵਿੰਦਰ ਸਿੰਘ ਵਿਰਕ, ਜਸਵੀਰ ਸਿੰਘ ਗਰੇਵਾਲ, ਸਾਬਕਾ ਸਰਪੰਚ ਬਲਕਾਰ ਸਿੰਘ, ਚੇਅਰਮੈਨ ਤਰਸੇਮ ਸਿੰਘ ਚੱਕ ਚੇਲਾ, ਹਰਦੇਵ ਸਿੰਘ ਦੌਧਰ, ਕੁਲਵਿੰਦਰ ਕੌਰ ਮਿਨਹਾਸ, ਮਦਨਪੁਰੀ ਦਾ ਕਵੀਸ਼ਰੀ ਜੱਥਾ ਅਤੇ ਜੇਈ ਗੁਰਮੇਲ ਸਿੰਘ ਆਦਿ ਹਾਜ਼ਰ ਰਹੇ।


ਜ਼ਿਕਰਯੋਗ ਹੈ ਕਿ ਪਿੰਡ ਭੂਖੜੀ ਖੁਰਦ ਸਾਲ 2024 ਵਿੱਚ ਜਦੋਂ ਗੋਹਾ ਕੱਢਿਆ ਜਾ ਰਿਹਾ ਸੀ ਤਾਂ ਇੱਥੇ ਦਰਿਆ ਵਿੱਚ ਪੰਜ ਤੋਂ ਛੇ ਫੁੱਟ ਤੱਕ ਗੋਹਾ ਭਰਿਆ ਹੋਇਆ ਸੀ। ਲੰਮੀ ਜਦੋਂ ਜਹਿਦ ਤੋਂ ਬਾਅਦ ਗੋਹੇ ਨੂੰ ਕੱਢਣ ਲਈ ਲਗਾਤਾਰ 40 ਦਿਨ ਤੱਕ ਚਲਈਆਂ ਐਕਸਾਵੇਟਰ ਮਸ਼ੀਨਾ, ਜੇਸੀਬੀ ਮਸ਼ੀਨਾਂ ਤੇ ਟ੍ਰੈਕਟਰ ਟਰਾਲੀਆਂ ਦੀ ਮੱਦਦ ਨਾਲ ਸਫਲਤਾ ਹਾਸਲ ਕੀਤੀ ਗਈ ਸੀ।

ਪਿੰਡ ਦੇ ਸੋਧੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਭੂਮੀ ਰੱਖਿਆ ਵਿਭਾਗ ਨੇ ਲਗਾਈ ਸੋਲਰ ਮੋਟਰ
ਸੀਚੇਵਾਲ ਮਾਡਲ ਤਹਿਤ ਭੂਖੜੀ ਖੁਰਦ ਵਿੱਚ ਬਣਾਏ ਗਏ ਛੱਪੜ ਦੇ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਲਈ ਭੂਮੀ ਰੱਖਿਆ ਵਿਭਾਗ ਵੱਲੋਂ ਸਲੋਰ ਮੋਟਰ ਲਾਈ ਗਈ। ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ।

sant-seechewal-calls-for-collective-responsibility-to-protect-buddha-dariya



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB