*8 ਥਾਵਾਂ 'ਤੇ ਇੱਕੋ ਸਮੇਂ ਹੋਈ ਛਾਪੇਮਾਰੀ ਨੇ ਤੰਬਾਕੂ ਵਪਾਰ" />

bhagwant-mann-govt-s-crackdown-on-tobacco-tax-evasion-uncovers-1-5-crore-goods-without-invoice-recovery-underway-harpal-singh-cheema

ਭਗਵੰਤ ਮਾਨ ਸਰਕਾਰ ਦੀ ਤੰਬਾਕੂ ਟੈਕਸ ਚੋਰੀ ਵਿਰੁੱਧ ਕਾਰਵਾਈ ਵਿੱਚ 1.5 ਕਰੋੜ ਰੁਪਏ ਦਾ ਬਿਲ ਰਹਿਤ ਸਾਮਾਨ ਬਰਾਮਦ; ਵਸੂਲੀ ਜਾਰੀ: ਹਰਪਾਲ ਸਿੰਘ ਚੀਮਾ

Mar27,2026 | Narinder Kumar | Chandigarh

*8 ਥਾਵਾਂ 'ਤੇ ਇੱਕੋ ਸਮੇਂ ਹੋਈ ਛਾਪੇਮਾਰੀ ਨੇ ਤੰਬਾਕੂ ਵਪਾਰ ਵਿੱਚ ਟੈਕਸ ਚੋਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼: ਹਰਪਾਲ ਸਿੰਘ ਚੀਮਾ*
*ਟੈਕਸ ਚੋਰੀ ਵਿਰੁੱਧ ਜ਼ੀਰੋ ਟਾਲਰੈਂਸ, ਭਗਵੰਤ ਮਾਨ ਸਰਕਾਰ ਨੇ ਗੈਰ-ਕਾਨੂੰਨੀ ਤੰਬਾਕੂ ਵਪਾਰ ਵਿਰੁੱਧ ਕਾਰਵਾਈ ਕੀਤੀ ਤੇਜ਼: ਹਰਪਾਲ ਸਿੰਘ ਚੀਮਾ*
*ਗੈਰ-ਰਜਿਸਟਰਡ ਕਾਰੋਬਾਰ ਅਤੇ ਲੁਕੋਇਆ ਹੋਇਆ ਸਟਾਕ ਬਰਾਮਦ, ਭਗਵੰਤ ਮਾਨ ਸਰਕਾਰ ਨੇ ਟੈਕਸ ਚੋਰਾਂ 'ਤੇ ਸ਼ਿਕੰਜਾ ਕੱਸਿਆ: ਹਰਪਾਲ ਸਿੰਘ ਚੀਮਾ*

ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਕਰ ਵਿਭਾਗ ਨੇ ਤੰਬਾਕੂ ਟੈਕਸ ਚੋਰੀ ਨੂੰ ਨੱਥ ਪਾਉਣ ਲਈ ਪੰਜਾਬ ਭਰ ਵਿੱਚ ਵੱਡੇ ਪੱਧਰ 'ਤੇ ਤਾਲਮੇਲ ਵਾਲੀ ਇਨਫੋਰਸਮੈਂਟ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਲਗਭਗ 1.5 ਕਰੋੜ ਰੁਪਏ ਦੇ ਬਿਨਾਂ ਹਿਸਾਬ ਵਾਲੇ (ਅਣ-ਅਕਾਊਂਟਿਡ) ਸਾਮਾਨ ਦਾ ਪਤਾ ਲਗਾਇਆ ਗਿਆ।
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਸਿਗਰਟਾਂ, ਬੀੜੀਆਂ ਅਤੇ ਇਸ ਨਾਲ ਸਬੰਧਿਤ ਹੋਰ ਤੰਬਾਕੂ ਉਤਪਾਦਾਂ 'ਤੇ ਟੈਕਸ ਦਰਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ, ਵਿਭਾਗ ਨੂੰ ਇਸ ਖੇਤਰ ਵਿੱਚ ਟੈਕਸ ਚੋਰੀ ਦੀਆਂ ਗਤੀਵਿਧੀਆਂ ਵਧਣ ਬਾਰੇ ਜਾਣਕਾਰੀ ਮਿਲੀ ਸੀ। ਇਸ ਸੂਚਨਾ 'ਤੇ ਤੁਰੰਤ ਕਾਰਵਾਈ ਕਰਦਿਆਂ, ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਆਧਾਰਿਤ ਚਾਰ ਸਟੇਟ ਇਨਵੈਸਟੀਗੇਸ਼ਨ ਐਂਡ ਪ੍ਰੀਵੈਂਟਿਵ ਯੂਨਿਟਸ ਦੀਆਂ ਟੀਮਾਂ ਨੂੰ ਹਰਕਤ ਵਿੱਚ ਲਿਆਂਦਾ ਗਿਆ। ਇਹਨਾਂ ਯੂਨਿਟਾਂ ਨੇ ਅੱਠ ਵੱਖ-ਵੱਖ ਥਾਵਾਂ 'ਤੇ ਇੱਕੋ ਸਮੇਂ ਚੈਕਿੰਗ ਕੀਤੀ, ਜਿਨ੍ਹਾਂ ਵਿੱਚ ਪੰਜ ਰਜਿਸਟਰਡ ਕਾਰੋਬਾਰਾਂ ਅਤੇ ਬਿਨਾਂ ਰਜਿਸਟ੍ਰੇਸ਼ਨ ਤੋਂ ਚੱਲ ਰਹੇ ਤਿੰਨ ਕਾਰੋਬਾਰਾਂ ਦੀ ਜਾਂਚ ਕੀਤੀ ਗਈ।”
ਇਨਫੋਰਸਮੈਂਟ ਮੁਹਿੰਮ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਵਿੱਤ ਮੰਤਰੀ ਨੇ ਕਿਹਾ, “ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵੱਡੇ ਪੱਧਰ 'ਤੇ ਚੋਰੀਆਂ ਫੜੀਆਂ ਗਈਆਂ, ਜਿੱਥੇ ਇਨਫੋਰਸਮੈਂਟ ਟੀਮਾਂ ਨੇ ਗੁਪਤ ਸਟੋਰੇਜ ਵਾਲੀਆਂ ਥਾਵਾਂ ਅਤੇ ਬਿਨਾਂ ਹਿਸਾਬ ਵਾਲੇ ਸਟਾਕ ਦੀ ਪਛਾਣ ਕਰਨ ਲਈ ਅਹਿਮ ਯਤਨ ਕੀਤੇ। ਮੁੱਖ ਦੁਕਾਨਾਂ ਅਤੇ ਉਨ੍ਹਾਂ ਨਾਲ ਜੁੜੇ ਗੋਦਾਮਾਂ ਦੀ ਬਾਰੀਕੀ ਨਾਲ ਕੀਤੀ ਗਈ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਸਾਮਾਨ ਬਿਨਾਂ ਜਾਇਜ਼ ਬਿੱਲਾਂ (ਇਨਵਾਇਸਾਂ) ਦੇ ਸਟੋਰ ਕਰਕੇ ਵੇਚਿਆ ਜਾ ਰਿਹਾ ਪਾਇਆ ਗਿਆ।”
ਉਨ੍ਹਾਂ ਅੱਗੇ ਦੱਸਿਆ ਕਿ ਜ਼ਬਤ ਕੀਤੇ ਗਏ ਸਟਾਕ ਵਿੱਚ ਭਾਰਤ ਵਿਚ ਬਣੇ ਸਿਗਰਟਾਂ ਦੇ ਲਗਭਗ 1.32 ਲੱਖ ਪੈਕੇਟ, ਬੀੜੀਆਂ ਦੇ 18,472 ਪੈਕੇਟ, ਜ਼ਰਦੇ ਦੇ 302 ਪੈਕੇਟ, ਵਿਦੇਸ਼ੀ ਸਿਗਰਟਾਂ ਦੇ 13 ਪੈਕੇਟ ਅਤੇ 95 ਡੱਬੇ, ਵਿਦੇਸ਼ੀ ਬਣੇ ਹੁੱਕੇ ਦੇ ਸਾਮਾਨ ਦੇ 148 ਪੀਸ, 13,000 ਲਾਈਟਰ ਅਤੇ ਕੂਲਿਪ ਦੇ 18 ਪੈਕੇਟ ਸ਼ਾਮਲ ਹਨ।
ਵਿੱਤੀ ਮੁਲਾਂਕਣ ਦੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਫੜੇ ਗਏ ਸਾਮਾਨ 'ਤੇ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਬਣਦੇ ਜੁਰਮਾਨੇ ਦੇ ਨਾਲ-ਨਾਲ 50 ਲੱਖ ਰੁਪਏ ਤੋਂ ਵੱਧ ਦੀ ਟੈਕਸ ਦੇਣਦਾਰੀ ਸਖ਼ਤੀ ਨਾਲ ਵਸੂਲੀ ਜਾਵੇਗੀ। ਹੁਣ ਤੱਕ 12 ਲੱਖ ਰੁਪਏ ਦੀ ਰਕਮ ਪਹਿਲਾਂ ਹੀ ਵਸੂਲੀ ਜਾ ਚੁੱਕੀ ਹੈ, ਅਤੇ ਹੋਰ ਵਸੂਲੀ ਦੀ ਕਾਰਵਾਈ ਤੇਜ਼ੀ ਨਾਲ ਜਾਰੀ ਹੈ।”
ਟੈਕਸ ਚੋਰੀ ਵਿਰੁੱਧ ਭਗਵੰਤ ਮਾਨ ਸਰਕਾਰ ਦੀ 'ਜ਼ੀਰੋ-ਟਾਲਰੈਂਸ' ਨੀਤੀ ਨੂੰ ਦੁਹਰਾਉਂਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਟੈਕਸ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਸੂਬੇ ਦੇ ਮਾਲੀਏ ਨੂੰ ਸੁਰੱਖਿਅਤ ਕਰਨ ਲਈ ਅਜਿਹੀਆਂ ਤਾਲਮੇਲ ਵਾਲੀਆਂ ਇਨਫੋਰਸਮੈਂਟ ਕਾਰਵਾਈਆਂ ਨਿਰਵਿਘਨ ਜਾਰੀ ਰਹਿਣਗੀਆਂ।” ਉਨ੍ਹਾਂ ਨੇ ਵਪਾਰੀਆਂ ਨੂੰ ਸਖ਼ਤ ਐਡਵਾਈਜ਼ਰੀ ਵੀ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਹੀ ਦਸਤਾਵੇਜ਼ ਬਣਾਈ ਰੱਖਣ ਅਤੇ ਸਖ਼ਤ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ।

bhagwant-mann-govt-s-crackdown-on-tobacco-tax-evasion-uncovers-1-5-crore-goods-without-invoice-recovery-underway-harpal-singh-cheema



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB