— ਸੀਨੀਅਰ ਅਧਿਕਾਰੀਆਂ ਨੇ ਆਈਪੀਐਸ ਅਧਿਕਾਰੀ ਨੂੰ ਉਨ੍ਹਾਂ ਦੇ" />

dgp-punjab-extends-greetings-to-1951-batch-ips-officer-jagjit-singh-bawa-on-his-100th-birthday

ਡੀਜੀਪੀ ਪੰਜਾਬ ਵੱਲੋਂ 1951 ਬੈਚ ਦੇ ਆਈਪੀਐਸ ਅਧਿਕਾਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ

Feb21,2026 | Narinder Kumar | Chandigarh

— ਸੀਨੀਅਰ ਅਧਿਕਾਰੀਆਂ ਨੇ ਆਈਪੀਐਸ ਅਧਿਕਾਰੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮਿਲ ਕੇ ਪੁਲਿਸ ਫੋਰਸ ਦੀ ਤਰਫ਼ੋਂ ਵਧਾਈ ਦਿੱਤੀ

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ 1951 ਬੈਚ ਦੇ ਸੇਵਾਮੁਕਤ ਆਈਪੀਐਸ ਅਧਿਕਾਰੀ ਸ੍ਰੀ ਜਗਜੀਤ ਸਿੰਘ ਬਾਵਾ ਨੂੰ ਉਨ੍ਹਾਂ ਦੇ 100ਵੇਂ ਜਨਮਦਿਨ ਮੌਕੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਡੀਜੀਪੀ ਨੇ ਆਪਣੇ ਐਕਸ ਹੈਂਡਲ (ਪਹਿਲਾਂ ਟਵਿੱਟਰ) 'ਤੇ ਪਾਈ ਪੋਸਟ ਵਿੱਚ ਕਿਹਾ ਕਿ ਇੰਡੀਅਨ ਪੁਲਿਸ ਸਰਵਿਸ ਦੇ ਪੰਜਾਬ ਕੇਡਰ ਦੀ ਪ੍ਰਮੁੱਖ ਹਸਤੀ ਸ੍ਰੀ ਬਾਵਾ ਅਧਿਕਾਰੀਆਂ ਦੀ ਇੱਕ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਨੇ ਪੇਸ਼ੇਵਰ, ਸਿਧਾਂਤਕ ਅਤੇ ਨਿਡਰ ਪੁਲਿਸਿੰਗ ਦੀ ਮਜ਼ਬੂਤ ਨੀਂਹ ਰੱਖੀ। ਉਨ੍ਹਾਂ ਲਿਖਿਆ ਕਿ ਪੰਜਾਬ ਕੇਡਰ ਲੰਬੇ ਸਮੇਂ ਤੋਂ ਆਪਣੀ ਸਮਰਪਿਤ ਸੇਵਾ ਭਾਵਨਾ, ਲੀਡਰਸ਼ਿਪ ਅਤੇ ਦੇਸ਼ ਪ੍ਰਤੀ ਯੋਗਦਾਨ ਲਈ ਪ੍ਰਸ਼ੰਸਾ ਦਾ ਪਾਤਰ ਰਿਹਾ ਹੈ ਅਤੇ ਸ੍ਰੀ ਬਾਵਾ ਪੰਜਾਬ ਕੇਡਰ ਦੇ ਆਈ.ਪੀ.ਐਸ. ਅਧਿਕਾਰੀਆਂ ਦੀ ਮੋਹਰਲੀ ਕਤਾਰ ਦੀਆਂ ਹਸਤੀਆਂ ਵਿੱਚੋਂ ਇੱਕ ਹਨ।
ਦੱਸਣਯੋਗ ਹੈ ਕਿ ਵਿਸ਼ੇਸ਼ ਡੀਜੀਪੀ ਹੈੱਡਕੁਆਰਟਰ ਐਸ.ਐਸ. ਸ੍ਰੀਵਾਸਤਵ ਅਤੇ ਡੀਆਈਜੀ ਪਰਸੋਨਲ ਅਮਨੀਤ ਕੌਂਡਲ ਨੇ ਵੈਟਰਨ ਅਧਿਕਾਰੀ ਨਾਲ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਸਮੁੱਚੀ ਪੁਲਿਸ ਫੋਰਸ ਦੀ ਤਰਫ਼ੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ।
ਸ੍ਰੀ ਜਗਜੀਤ ਸਿੰਘ ਬਾਵਾ ਨੇ 13 ਜੁਲਾਈ, 1951 ਨੂੰ ਆਪਣਾ ਸੇਵਾਕਾਲ ਸ਼ੁਰੂ ਕੀਤਾ ਅਤੇ ਐਸਐਸਪੀ ਫਿਰੋਜ਼ਪੁਰ ਵਜੋਂ ਨਿਯੁਕਤ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਏਐਸਪੀ ਅਤੇ ਐਸਪੀ ਵਜੋਂ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਡੀਆਈਜੀ ਅਤੇ ਆਈਜੀਪੀ ਵਜੋਂ ਵੀ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਅਤੇ ਆਈਜੀਪੀ ਪੰਜਾਬ ਵਜੋਂ ਵੀ ਸੇਵਾ ਨਿਭਾਈ। ਇਸ ਤੋਂ ਬਾਅਦ ਉਨ੍ਹਾਂ ਨੂੰ 27 ਸਤੰਬਰ, 1977 ਨੂੰ ਕੇਂਦਰੀ ਡੈਪੂਟੇਸ਼ਨ 'ਤੇ ਨਵੀਂ ਦਿੱਲੀ ਵਿੱਚ ਡਾਇਰੈਕਟਰ ਸੀਬੀਆਈ ਨਿਯੁਕਤ ਕੀਤਾ ਗਿਆ । ਸ੍ਰੀ ਬਾਵਾ ਨੂੰ ਸੇਵਾਮੁਕਤੀ ਦੀ ਉਮਰ ਤੋਂ ਬਾਅਦ ਸੇਵਾ ਵਿੱਚ ਇੱਕ ਸਾਲ ਦਾ ਵਾਧਾ ਦਿੱਤਾ ਗਿਆ ਅਤੇ ਫਿਰ 28 ਫਰਵਰੀ, 1985 ਨੂੰ ਨੂੰ ਉਹ ਸੇਵਾਮੁਕਤ ਹੋ ਗਏ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਈਜੀਪੀ ਪੰਜਾਬ ਅਤੇ ਡਾਇਰੈਕਟਰ ਸੀਬੀਆਈ ਵਜੋਂ ਆਪਣੀ ਮਿਸਾਲੀ ਸੇਵਾ ਰਾਹੀਂ ਸ੍ਰੀ ਬਾਵਾ ਨੇ ਇਮਾਨਦਾਰੀ, ਸੰਸਥਾਗਤ ਤਾਕਤ ਅਤੇ ਜਨਤਕ ਵਿਸ਼ਵਾਸ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਿਆ। ਉਨ੍ਹਾਂ ਕਿਹਾ ਕਿ ਸ੍ਰੀ ਬਾਵਾ ਦਾ ਜੀਵਨ ਅਤੇ ਕਰੀਅਰ ਲਗਾਤਾਰ ਅਧਿਕਾਰੀਆਂ ਨੂੰ ਪ੍ਰੇਰਿਤ ਕਰਦਾ ਆ ਰਿਹਾ ਹੈ।
ਡੀਜੀਪੀ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਅੱਜ ਸ੍ਰੀ ਬਾਵਾ ਦਾ 100ਵਾਂ ਜਨਮਦਿਨ ਮਨਾ ਰਹੇ ਹਾਂ, ਪੰਜਾਬ ਪੁਲਿਸ ਦੇਸ਼ ਪ੍ਰਤੀ ਡਿਊਟੀ, ਸਨਮਾਨ ਅਤੇ ਸੇਵਾ ਲਈ ਉਨ੍ਹਾਂ ਪ੍ਰਤੀ ਆਪਣਾ ਡੂੰਘਾ ਮਾਣ-ਸਨਮਾਨ ਜ਼ਾਹਰ ਕਰਦੀ ਹੈ।

dgp-punjab-extends-greetings-to-1951-batch-ips-officer-jagjit-singh-bawa-on-his-100th-birthday



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB