*ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸੰਵੇਦਨਸ਼ੀਲ ਪਿੰਡਾਂ ਦੀ ਸੁ" />

punjab-govt-approves-52-crore-comprehensive-flood-protection-plan-for-sutlej-swan-rivers-belt-harjot-singh-bains

ਪੰਜਾਬ ਸਰਕਾਰ ਵੱਲੋਂ ਸਤਲੁਜ ਅਤੇ ਸਵਾਂ ਦਰਿਆ ਦੇ ਇਲਾਕਿਆਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਨੂੰ ਪ੍ਰਵਾਨਗੀ: ਹਰਜੋਤ ਸਿੰਘ ਬੈਂਸ

Feb14,2026 | Narinder Kumar | Chandigarh

*ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸੰਵੇਦਨਸ਼ੀਲ ਪਿੰਡਾਂ ਦੀ ਸੁਰੱਖਿਆ ਲਈ 11,000 ਫੁੱਟ ਤੋਂ ਵੱਧ ਲੰਮੇ ਡੰਗਿਆਂ ਦਾ ਕੀਤਾ ਜਾਵੇਗਾ ਨਿਰਮਾਣ: ਹਰਜੋਤ ਸਿੰਘ ਬੈਂਸ*
*ਹੜ੍ਹ ਸੁਰੱਖਿਆ ਪ੍ਰੋਜੈਕਟਾਂ ਲਈ 52 ਕਰੋੜ ਰੁਪਏ ਦੇ ਕੰਮਾਂ ਲਈ ਟੈਂਡਰ ਜਾਰੀ, 30 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਪ੍ਰੋਜੈਕਟ ਵਿਚਾਰ ਅਧੀਨ: ਹਰਜੋਤ ਸਿੰਘ ਬੈਂਸ*
*ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ, ਮਾਨਸੂਨ ਤੋਂ ਪਹਿਲਾਂ ਮਜ਼ਬੂਤ ਅਤੇ ਲੰਬੇ ਸਮੇਂ ਦੀ ਹੜ੍ਹ ਸੁਰੱਖਿਆ ਪ੍ਰਗਤੀ ਅਧੀਨ: ਹਰਜੋਤ ਸਿੰਘ ਬੈਂਸ*
*ਦਸਗਰਾਈਂ, ਹਰਸਾ ਬੇਲਾ, ਮਹਿੰਦਲੀ ਕਲਾਂ, ਅਗਮਪੁਰ ਅਤੇ ਲੋਧੀਪੁਰ ਪਿੰਡਾਂ ਵਿੱਚ ਡੰਗਿਆਂ ਦੇ ਨਿਰਮਾਣ ਲਈ ਵਿਆਪਕ ਕਾਰਜ ਮਨਜ਼ੂਰ: ਹਰਜੋਤ ਸਿੰਘ ਬੈਂਸ*

ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਤਲੁਜ ਅਤੇ ਸਵਾਂ ਦਰਿਆਵਾਂ ਦੇ ਕੰਢੇ ਵਸਦੇ ਪਿੰਡਾਂ ਲਈ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਕਈ ਪ੍ਰਭਾਵਿਤ ਇਲਾਕਿਆਂ ਲਈ ਸਥਾਈ ਹੱਲ ਯਕੀਨੀ ਬਣਾਏ ਹਨ।
ਇਸ ਅਹਿਮ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਸਤਲੁਜ ਤੇ ਸਵਾਂ ਦੇ ਕੰਢੇ ਰਹਿਣ ਵਾਲੇ ਵਸਨੀਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਪੰਜਾਬ ਸਰਕਾਰ ਨੇ 52 ਕਰੋੜ ਰੁਪਏ ਦੀ ਵਿਆਪਕ ਹੜ੍ਹ ਸੁਰੱਖਿਆ ਯੋਜਨਾ ਦਾ ਐਲਾਨ ਕੀਤਾ ਹੈ ਤਾਂ ਜੋ ਮਾਨਸੂਨ ਦੌਰਾਨ ਹੜ੍ਹਾਂ ਦੀ ਮਾਰ ਝੱਲਦੇ ਆ ਰਹੇ ਕਈ ਸੰਵੇਦਨਸ਼ੀਲ ਪਿੰਡਾਂ ਨੂੰ ਸਥਾਈ ਤੌਰ 'ਤੇ ਸੁਰੱਖਿਅਤ ਬਣਾਇਆ ਜਾ ਸਕੇ।”
ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਖੇਤਰ ਵਿੱਚ ਹੜ੍ਹ ਸੁਰੱਖਿਆ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਆਪਕ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਂਦੀ ਹੈ। 52 ਕਰੋੜ ਰੁਪਏ ਦੇ ਕੰਮਾਂ ਲਈ ਪਹਿਲਾਂ ਹੀ ਟੈਂਡਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਉਸਾਰੀ ਵਿੱਚ ਪੰਦਰਵਾੜੇ ਦੇ ਅੰਦਰ-ਅੰਦਰ ਹੋਰ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ, 30 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲੇ ਪ੍ਰੋਜੈਕਟ ਵਿਚਾਰ ਅਧੀਨ ਹਨ।”
ਇਸ ਪਹਿਲਕਦਮੀ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਸ. ਬੈਂਸ ਨੇ ਕਿਹਾ, "ਸਾਡੇ ਲੋਕਾਂ ਦੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਿਛਲੇ ਸਾਲ ਆਏ ਭਿਆਨਕ ਹੜ੍ਹਾਂ ਨੇ ਸਾਨੂੰ ਸਬਕ ਸਿਖਾਇਆ ਹੈ। ਅਸੀਂ ਠੋਸ ਅਤੇ ਲੰਬੇ ਸਮੇਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੇ ਹਾਂ।"
ਪ੍ਰਮੁੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ, ਸ. ਬੈਂਸ ਨੇ ਕਿਹਾ, “ਪਿੰਡ ਦਸਗਰਾਈਂ ਅਤੇ ਮਹੈਨ ਨੂੰ ਡੰਗੇ ਦੇ ਨਿਰਮਾਣ ਲਈ 1 ਕਰੋੜ ਰੁਪਏ ਦੀ ਰਾਸ਼ੀ ਮਿਲੇਗੀ। ਪਿੰਡ ਹਰਸਾ ਬੇਲਾ, ਜਿੱਥੇ ਪਿਛਲੇ ਸਾਲ 4.5 ਕਰੋੜ ਰੁਪਏ ਦੇ ਹੜ੍ਹ ਸੁਰੱਖਿਆ ਕਾਰਜ ਕੀਤੇ ਗਏ ਸਨ, ਨੂੰ ਅੱਪਗ੍ਰੇਡ ਕੀਤੇ ਡਿਜ਼ਾਈਨ ਵਾਲੇ 2,200 ਫੁੱਟ ਲੰਬੇ ਡੰਗੇ ਦੇ ਨਿਰਮਾਣ ਲਈ 9 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।”
ਮੰਤਰੀ ਨੇ ਕਿਹਾ, “ਪਿੰਡ ਮਹਿੰਦਲੀ ਕਲਾਂ ਨੂੰ 8.75 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਇੱਕ ਨਵਾਂ 1,800 ਫੁੱਟ ਲੰਬਾ ਡੰਗਾ ਮਿਲੇਗਾ, ਜਿੱਥੇ ਮੈਂ ਪਿਛਲੇ ਸਾਲ ਬਚਾਅ ਕਾਰਜਾਂ ਦੌਰਾਨ ਨਿੱਜੀ ਤੌਰ 'ਤੇ ਸੇਵਾ ਕੀਤੀ ਸੀ। ਪਿੰਡ ਅਗਮਪੁਰ ਵਿੱਚ ਪਿੰਡ ਅਤੇ ਪੁਲ ਦੀ ਸੁਰੱਖਿਆ ਲਈ 12 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਵਿਸ਼ਾਲ 3,200 ਫੁੱਟ ਲੰਬਾ ਡੰਗਾ (ਰੈਵੇਟਮੈਂਟ) ਬਣਾਇਆ ਜਾਵੇਗਾ।”
ਉਨ੍ਹਾਂ ਕਿਹਾ, “ਪਿੰਡ ਬੁਰਜ ਵਿਖੇ 7 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਰੈਵੇਟਮੈਂਟ ਬਣਾਇਆ ਜਾਵੇਗਾ। ਇਸੇ ਤਰ੍ਹਾਂ, ਪਿੰਡ ਅਜੌਲੀ ਵਿਖੇ 3.5 ਕਰੋੜ ਰੁਪਏ ਦੀ ਲਾਗਤ ਨਾਲ 700 ਫੁੱਟ ਲੰਬਾ ਰੈਵੇਟਮੈਂਟ ਬਣਾਇਆ ਜਾਵੇਗਾ, ਜਦੋਂ ਕਿ ਪਿੰਡ ਲੋਧੀਪੁਰ ਨੂੰ 9 ਕਰੋੜ ਰੁਪਏ ਦੀ ਲਾਗਤ ਨਾਲ 2,000 ਫੁੱਟ ਲੰਬੇ ਰੈਵੇਟਮੈਂਟ ਨਾਲ ਸੁਰੱਖਿਅਤ ਕੀਤਾ ਜਾਵੇਗਾ।”
ਉਨ੍ਹਾਂ ਅੱਗੇ ਕਿਹਾ ਕਿ "ਇਨ੍ਹਾਂ ਪ੍ਰਮੁੱਖ ਥਾਵਾਂ ਤੋਂ ਇਲਾਵਾ ਭਲਾਣ, ਤ੍ਰਿਵੇਣੀ ਮੰਦਰ, ਨਾਨਗਰਾਂ ਸਮੇਤ ਹੋਰ ਪਿੰਡਾਂ ਲਈ ਵੀ ਹੜ੍ਹ ਸੁਰੱਖਿਆ ਕਾਰਜ ਪ੍ਰਗਤੀ ਅਧੀਨ ਹਨ ਜਾਂ ਮਨਜ਼ੂਰ ਕੀਤੇ ਗਏ ਹਨ।”
ਸ. ਬੈਂਸ ਨੇ ਕਿਹਾ, "ਇਹਨਾਂ ਪ੍ਰੋਜੈਕਟਾਂ ਵਿੱਚ 11,000 ਫੁੱਟ ਲੰਮੇ ਡੰਗਿਆਂ ਦਾ ਨਿਰਮਾਣ ਸ਼ਾਮਲ ਹੈ। ਅਸੀਂ ਪਹਿਲਾਂ ਹੀ ਜ਼ਮੀਨੀ ਕੰਮ ਮੁਕੰਮਲ ਕਰ ਲਿਆ ਹੈ ਅਤੇ ਸਥਾਨਕ ਮੰਗਾਂ ਦੇ ਆਧਾਰ 'ਤੇ ਇਸ ਦੇ ਵਿਸਥਾਰ ਲਈ ਵਚਨਬੱਧ ਹਾਂ।"
ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਉਨ੍ਹਾਂ ਕਿਹਾ, "ਮੈਂ ਨਿੱਜੀ ਤੌਰ 'ਤੇ ਇਨ੍ਹਾਂ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਨਿਗਰਾਨੀ ਕਰ ਰਿਹਾ ਹਾਂ ਅਤੇ ਮੈਂ ਇਸ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਹੜ੍ਹ ਸੁਰੱਖਿਆ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।”

punjab-govt-approves-52-crore-comprehensive-flood-protection-plan-for-sutlej-swan-rivers-belt-harjot-singh-bains



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB