aap-mla-narinder-kaur-bharaj-s-explosive-revelation-bjp-tried-to-lure-me-with-ticket-closed-door-meeting-fulfilment-of-any-demand-under-operation-lotus-

'ਆਪ' ਵਿਧਾਇਕਾ ਨਰਿੰਦਰ ਕੌਰ ਭਰਾਜ ਦਾ ਵੱਡਾ ਖੁਲਾਸਾ- 'ਆਪਰੇਸ਼ਨ ਲੋਟਸ' ਤਹਿਤ ਭਾਜਪਾ ਨੇ ਦਿੱਤੀ ਵੱਡੀ ਪੇਸ਼ਕਸ਼

Feb13,2026 | Narinder Kumar | Chandigarh

*ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦਾ ਦਿੱਤਾ ਲਾਲਚ, ਕਿਹਾ - ਕੋਈ ਵੀ ਮੰਗ ਹੋਵੇ, ਪੂਰੀ ਕੀਤੀ ਜਾਵੇਗੀ: ਭਰਾਜ*
*ਸੈਣੀ ਸਾਹਿਬ, ਪੰਜਾਬ ਦੀ ਫਿਕਰ ਛੱਡ ਕੇ ਹਰਿਆਣਾ ਸੰਭਾਲੋ, ਆਮ ਆਦਮੀ ਪਾਰਟੀ ਦੇ ਵਿਧਾਇਕ ਵਿਕਾਊ ਨਹੀਂ ਹਨ: ਭਰਾਜ*
*ਮੈਂ ਕਿਸਾਨ ਦੀ ਧੀ ਹਾਂ, ਕੇਜਰੀਵਾਲ ਅਤੇ ਮਾਨ ਸਾਹਿਬ ਦੀ ਸੱਚੀ ਸਿਪਾਹੀ ਹਾਂ: ਭਰਾਜ*
*ਨਾਇਬ ਸੈਣੀ ਆਪਣਾ ਫਲਾਪ ‘ਹਰਿਆਣਾ ਮਾਡਲ’ ਆਪਣੇ ਕੋਲ ਰੱਖਣ, ਪੰਜਾਬ 'ਚ ਸਿਰਫ ਕੇਜਰੀਵਾਲ ਮਾਡਲ ਚੱਲੇਗਾ: ਬਲਤੇਜ ਪੰਨੂ*
*ਪੰਜਾਬ ਵਿੱਚ ‘ਆਪਰੇਸ਼ਨ ਲੋਟਸ’ ਫਿਰ ਫੇਲ੍ਹ; ‘ਆਪ’ ਦੇ ਵਿਧਾਇਕ ਵਿਕਾਊ ਨਹੀਂ: ਬਲਤੇਜ ਪੰਨੂ*
*ਬਲਤੇਜ ਪੰਨੂ ਦੀ ਭਾਜਪਾ ਨੂੰ ਚਿਤਾਵਨੀ: ‘ਫਾਰ ਸੇਲ’ ਦਾ ਫੱਟਾ ਕਿਸੇ ਹੋਰ ਸੂਬੇ 'ਚ ਜਾ ਕੇ ਲਾਓ, ਪੰਜਾਬ 'ਚ ਨਹੀਂ*


ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਸਿਆਸੀ ਧਮਾਕਾ ਕਰਦਿਆਂ ਗੰਭੀਰ ਦੋਸ਼ ਲਾਏ ਹਨ। ਭਰਾਜ ਨੇ ਖੁਲਾਸਾ ਕੀਤਾ ਕਿ ਭਾਜਪਾ ਦੇ 'ਆਪਰੇਸ਼ਨ ਲੋਟਸ' ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾਂ ਨਾਲ ਸੰਪਰਕ ਸਾਧਿਆ ਅਤੇ ਉਨ੍ਹਾਂ ਨੂੰ ਬੰਦ ਕਮਰਾ ਮੀਟਿੰਗ ਕਰਨ ਸਮੇਤ ਭਾਜਪਾ ਦੀ ਟਿਕਟ ਅਤੇ ਮਨਮੰਗੀਆਂ ਸ਼ਰਤਾਂ ਪੂਰੀਆਂ ਕਰਨ ਦੀ ਵੱਡੀ ਪੇਸ਼ਕਸ਼ ਕੀਤੀ ਹੈ।
ਵੀਰਵਾਰ ਨੂੰ ਪਾਰਟੀ ਦਫਤਰ ਵਿੱਖੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਭਾਜਪਾ ਪੂਰੇ ਦੇਸ਼ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਲਈ 'ਆਪਰੇਸ਼ਨ ਲੋਟਸ' ਚਲਾ ਰਹੀ ਹੈ। ਪਿਛਲੇ ਦਿਨੀਂ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਮੇਰੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਮੈਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦਾ ਲਾਲਚ ਦਿੱਤਾ ਅਤੇ ਕਿਹਾ ਕਿ ਮੇਰੀ ਕੋਈ ਵੀ ਮੰਗ ਹੋਵੇ, ਉਹ ਪੂਰੀ ਕੀਤੀ ਜਾਵੇਗੀ।
ਭਰਾਜ ਨੇ ਅੱਗੇ ਕਿਹਾ ਕਿ ਉਹ 2014 ਵਿੱਚ ਮਹਿਜ਼ 19 ਸਾਲ ਦੀ ਉਮਰ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੀ ਸਨ। ਉਨ੍ਹਾਂ ਕਿਹਾ ਕਿ ਮੈਂ ਉਹ ਵਰਕਰ ਹਾਂ ਜਿਸ ਨੇ ਪਾਰਟੀ ਲਈ ਪੋਸਟਰ ਲਾਏ ਹਨ। ਇੱਕ ਛੋਟੇ ਜਿਹੇ ਕਿਸਾਨ ਦੀ ਧੀ ਨੂੰ 27 ਸਾਲ ਦੀ ਉਮਰ ਵਿੱਚ ਵਿਧਾਇਕ ਬਣਾਉਣ ਦਾ ਮਾਣ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।
ਹਰਿਆਣਾ ਦੇ ਮੁੱਖ ਮੰਤਰੀ 'ਤੇ ਸਿੱਧਾ ਹਮਲਾ ਕਰਦਿਆਂ ਭਰਾਜ ਨੇ ਕਿਹਾ ਕਿ ਸੈਣੀ ਸਾਹਿਬ ਜਿਸ ਤਰ੍ਹਾਂ ਅੱਜਕੱਲ੍ਹ ਪੰਜਾਬ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ, ਲੱਗਦਾ ਹੈ ਭਾਜਪਾ ਨੇ ਉਨ੍ਹਾਂ ਨੂੰ ਡੈਪੂਟੇਸ਼ਨ 'ਤੇ ਪੰਜਾਬ ਭੇਜ ਦਿੱਤਾ ਹੈ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਉਹ ਮੇਰੀ ਫਿਕਰ ਛੱਡ ਕੇ ਆਪਣੇ ਹਰਿਆਣੇ ਦੀ ਫਿਕਰ ਕਰਨ। ਪੰਜਾਬ ਦੇ ਲੋਕ ਅਤੇ 'ਆਪ' ਦੇ ਵਿਧਾਇਕ ਚੱਟਾਨ ਵਾਂਗ ਮਾਨ ਸਾਹਿਬ ਅਤੇ ਕੇਜਰੀਵਾਲ ਜੀ ਨਾਲ ਖੜ੍ਹੇ ਹਨ
ਵਿਧਾਇਕਾ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਦਾ ਹਰ ਵਰਕਰ, ਵਿਧਾਇਕ ਅਤੇ ਮੰਤਰੀ ਇੱਕਮੁੱਠ ਹੈ। ਅਸੀਂ ਸਿਸਟਮ ਬਦਲਣ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇਣ ਲਈ ਰਾਜਨੀਤੀ ਵਿੱਚ ਆਏ ਹਾਂ, ਨਾ ਕਿ ਸੌਦੇਬਾਜ਼ੀ ਕਰਨ ਲਈ। ਅਸੀਂ 2027 ਦੀਆਂ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹਾਂ ਅਤੇ ਭਾਜਪਾ ਦੀਆਂ ਅਜਿਹੀਆਂ ਕੋਝੀਆਂ ਚਾਲਾਂ ਸਾਨੂੰ ਡਗਾ ਨਹੀਂ ਸਕਦੀਆਂ।
ਆਪ ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਰਤੀ ਜਨਤਾ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਫਿਰ ਤੋਂ ‘ਆਪਰੇਸ਼ਨ ਲੋਟਸ’ ਰਾਹੀਂ ਲੋਕਤੰਤਰ ਦਾ ਘਾਣ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਜਪਾ ਨੇ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਹੋਵੇ, ਪਰ ਉਹ ਇਹ ਭੁੱਲ ਜਾਂਦੇ ਹਨ ਕਿ ਪੰਜਾਬੀ ਆਪਣੀ ਅਣਖ ਲਈ ਜਾਣੇ ਜਾਂਦੇ ਹਨ, ਵਿਕਣ ਲਈ ਨਹੀਂ।
ਪੰਨੂ ਨੇ ਨਾਇਬ ਸੈਣੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੈਣੀ ਸਾਹਿਬ ਆਪਣਾ ‘ਹਰਿਆਣਾ ਮਾਡਲ’ ਉੱਥੇ ਹੀ ਰੱਖਣ ਜਿੱਥੇ ਜਨਤਾ ਮਹਿੰਗੀ ਬਿਜਲੀ ਨਾਲ ਪਿਸ ਰਹੀ ਹੈ। ਪੰਜਾਬ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਮਾਡਲ ਚੱਲ ਰਿਹਾ ਹੈ, ਜਿੱਥੇ ਮੁਫ਼ਤ ਬਿਜਲੀ ਅਤੇ ਐਸਐਸਐਫ ਵਰਗੀਆਂ ਸਹੂਲਤਾਂ ਹਨ, ਜੋ ਤੁਹਾਡੇ ਫਲਾਪ ਹਰਿਆਣਾ ਮਾਡਲ ਵਿੱਚ ਕਿਤੇ ਨਜ਼ਰ ਨਹੀਂ ਆਉਂਦੀਆਂ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਵਾਲੇ ਹਨ, ਪਰ ਭਾਜਪਾ ਦੀ ਚਕਾਚੌਧ ਅਤੇ ਅਰਬਾਂ ਰੁਪਏ ਦੀ ਪੇਸ਼ਕਸ਼ ਸਾਡੇ ਇੱਕ ਵੀ ਵਿਧਾਇਕ ਨੂੰ ਡੁਲਾ ਨਹੀਂ ਸਕੀ। ਆਮ ਆਦਮੀ ਪਾਰਟੀ ਦੇ ਵਿਧਾਇਕ ਆਮ ਘਰਾਂ ਦੇ ਉਹ ਧੀ-ਪੁੱਤ ਹਨ ਜਿਨ੍ਹਾਂ ਨੂੰ ਰਵਾਇਤੀ ਪਾਰਟੀਆਂ ਕਦੇ 'ਮਟੀਰੀਅਲ' ਅਤੇ ਕਦੇ 'ਬੈਂਡ-ਵਾਜੇ ਵਾਲੇ' ਕਹਿ ਕੇ ਭੰਡਦੀਆਂ ਰਹੀਆਂ ਹਨ। ਉਨ੍ਹਾਂ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਇਹ ‘ਫਾਰ ਸੇਲ’ (ਵਿਕਾਊ) ਦਾ ਫੱਟਾ ਕਿਸੇ ਹੋਰ ਸੂਬੇ ਵਿੱਚ ਜਾ ਕੇ ਲਗਾਉਣ, ਕਿਉਂਕਿ ਪੰਜਾਬ ਦਾ ਨਾ ਤਾਂ ਕੋਈ ਵਿਧਾਇਕ ਵਿਕਾਊ ਹੈ ਅਤੇ ਨਾ ਹੀ ਕੋਈ ਵਰਕਰ।
ਬਲਤੇਜ ਪੰਨੂ ਨੇ ਨਾਇਬ ਸੈਣੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇੱਕ ਮਰਿਆਦਾ ਹੁੰਦੀ ਹੈ, ਜਿਸ ਨੂੰ ਸਮਝਣਾ ਅਤੇ ਲਾਗੂ ਕਰਨਾ ਬੇਹੱਦ ਜ਼ਰੂਰੀ ਹੈ। ਸੈਣੀ ਸਾਹਿਬ ਨੂੰ ਦੂਜੀਆਂ ਪਾਰਟੀਆਂ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਘੜਨ ਦੀ ਬਜਾਏ 'ਆਪ' ਦੇ ਮਾਡਲ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਿਵੇਂ ਕੀਤੀ ਜਾਂਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਭਾਜਪਾ ਪੰਜਾਬ ਵਿੱਚ ਆਪਣੀਆਂ ਸਰਗਰਮੀਆਂ ਜਿੰਨੀਆਂ ਮਰਜ਼ੀ ਵਧਾ ਲਵੇ, ਪਰ ਇਹ ਵਹਿਮ ਮਨੋਂ ਕੱਢ ਦੇਵੇ ਕਿ ਕੋਈ ਵਿਧਾਇਕ ਡਰ ਜਾਵੇਗਾ ਜਾਂ ਟੁੱਟ ਜਾਵੇਗਾ। ਜੋ ਦਿੱਲੀ ਵਿੱਚ ਨਾ ਹੋ ਸਕਿਆ, ਉਹ ਪੰਜਾਬ ਦੀ ਧਰਤੀ 'ਤੇ ਕਦੇ ਨਹੀਂ ਹੋਵੇਗਾ।

aap-mla-narinder-kaur-bharaj-s-explosive-revelation-bjp-tried-to-lure-me-with-ticket-closed-door-meeting-fulfilment-of-any-demand-under-operation-lotus-



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB