• ਮਾਲੇਰਕੋਟਲਾ ਨੂੰ ਸੱਭਿਆਚਾਰ ਅਤੇ ਸ਼ਿਲਪਕਲਾ ਦੇ ਕੇਂਦਰ ਵਜੋ" />

from-spiritual-music-to-self-employment-a-three-day-festival-of-culture-and-women-s-power-from-february-13

ਰੂਹਾਨੀ ਸੰਗੀਤ ਤੋਂ ਸਵੈ-ਰੋਜ਼ਗਾਰ ਤੱਕ- ਸੱਭਿਆਚਾਰ ਅਤੇ ਨਾਰੀ ਸ਼ਕਤੀ ਦਾ ਤਿੰਨ ਰੋਜਾ ਉਤਸਵ 13 ਫਰਵਰੀ ਤੋਂ

Feb6,2026 | Narinder Kumar | Malerkotla

• ਮਾਲੇਰਕੋਟਲਾ ਨੂੰ ਸੱਭਿਆਚਾਰ ਅਤੇ ਸ਼ਿਲਪਕਲਾ ਦੇ ਕੇਂਦਰ ਵਜੋਂ ਨਵੀਂ ਪਛਾਣ ਦੇਵਾਗਾ ਇਹ ਮੇਲਾ
• ਵੱਖ-2 ਰਾਜਾਂ ਦੀਆਂ ਮਹਿਲਾ ਉੱਧਮੀਆਂ, ਸ਼ਿਲਪਕਾਰਾਂ ਅਤੇ ਸਵੈ-ਸਹਾਇਤਾ ਗਰੁੱਪਾਂ ਨੂੰ ਮਿਲੇਗਾ ਵੱਡਾ ਮੰਚ

ਰੂਹਾਨੀਅਤ,ਸੱਭਿਆਚਾਰ,ਅਮੀਰ ਵਿਰਾਸਤ ਅਤੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਚਾਰਿਤ ਕਰਨ ਦੇ ਉਦੇਸ਼ ਨਾਲ ਮਾਲੇਰਕੋਟਲਾ ਵਿਖੇ 13 ਫਰਵਰੀ ਤੋਂ 15 ਫਰਵਰੀ 2026 ਤੱਕ ਸਥਾਨਕ ਸਰਕਾਰੀ ਕਾਲਜ ਵਿਖੇ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”ਨਾਮਵਰ ਕਲਾਕਾਰਾਂ ਦੇ ਨਾਲ ਨਾਨ ਸਥਾਨਕ ਕਲਾਕਾਰਾਂ ਦੀ ਫ਼ਨਕਾਰ ਅਤੇ ਪ੍ਰਤੀਭਾ ਦੇ ਜੋਹਰ ਉਜਾਗਰ ਕਰਨ ਲਈ ਦਾ ਮੰਚ ਪ੍ਰਦਾਨ ਕਰੇਗਾ ਉਥੇ ਹੀ ਵੱਖ ਵੱਖ ਰਾਜਾਂ ਦੇ ਮਹਿਲਾ ਉੱਧਮੀਆਂ ਤੇ ਸ਼ਿਲਪਕਾਰਾਂ ਅਤੇ ਮਹਿਲਾ ਸਵੈ ਸਹਾਇਤਾ ਗੁਰੱਪਾਂ ਨੂੰ ਆਪਣੇ ਆਪ ਨੂੰ ਉਜਾਗਰ ਦਾ ਮੌਕੇ ਦੇਵੇਗਾ ।
ਇਹ ਮੇਲਾ ਇੱਕ ਅਜਿਹਾ ਵਿਲੱਖਣ ਮੰਚ ਸਾਬਤ ਹੋਵੇਗਾ ਜਿੱਥੇ ਇਕ ਪਾਸੇ ਨਾਮਵਰ ਸੂਫ਼ੀ ਗਾਇਕ ਅਤੇ ਸਥਾਨਕ ਕਲਾਕਾਰ ਆਪਣੀ ਰੂਹਾਨੀ ਕਲਾ ਰਾਹੀਂ ਸਰੋਤਿਆਂ ਦੇ ਦਿਲਾਂ ਨੂੰ ਛੂਹਣਗੇ, ਉਥੇ ਹੀ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਮਹਿਲਾ ਉੱਧਮੀਆਂ, ਸ਼ਿਲਪਕਾਰਾਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਨੂੰ ਆਪਣੇ ਹੱਥਾਂ ਨਾਲ ਬਣੇ ਉਤਪਾਦਾਂ, ਕਲਾ ਅਤੇ ਕਾਰੀਗਰੀ ਨੂੰ ਉਜਾਗਰ ਕਰਨ ਦਾ ਮੌਕਾ ਮਿਲੇਗਾ।
ਸੂਫ਼ੀ ਸੰਗੀਤ ਦੇ ਨਾਮਵਰ ਫਨਕਾਰ ਬਣਣਗੇ ਆਕਰਸ਼ਣ ਦਾ ਕੇਂਦਰ 13 ਫਰਵਰੀ ਨੂੰ ਸਥਾਨਕ ਸੂਫ਼ੀ ਕਲਾਕਾਰ ਅਸ਼ਫਾਕ ਮਲਿਕ, ਰਜਾ ਹੀਰ ਅਤੇ ਫਿਰੋਜ਼ ਖ਼ਾਨ ਆਪਣੀ ਰੂਹਾਨੀ ਗਾਇਕੀ ਨਾਲ ਮੇਲੇ ਦੀ ਸ਼ੁਰੂਆਤ ਕਰਨਗੇ। ਇਹ ਕਲਾਕਾਰ ਸੂਫ਼ੀ ਕਲਾਮ ਅਤੇ ਲੋਕ ਰੰਗਾਂ ਨੂੰ ਨਵੇਂ ਅੰਦਾਜ਼ ਵਿੱਚ ਪੇਸ਼ ਕਰਨ ਲਈ ਜਾਣੇ ਜਾਂਦੇ ਹਨ।
14 ਫਰਵਰੀ ਨੂੰ ਪੰਜਾਬ ਦੇ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ, ਜੋ “ਮਸਤ ਕਲੰਦਰ”, “ਅੱਲਾਹੂ” ਅਤੇ “ਰੂਹਾਨੀ ਰੰਗ” ਵਰਗੇ ਅਮਰ ਸੂਫ਼ੀ ਕਲਾਮਾਂ ਰਾਹੀਂ ਸੂਫ਼ੀਆਨਾ ਸੰਗੀਤ ਨੂੰ ਨਵੀਂ ਪਛਾਣ ਦੇ ਚੁੱਕੇ ਹਨ, ਆਪਣੀ ਆਵਾਜ਼ ਰਾਹੀਂ ਸਰੋਤਿਆਂ ਦੀ ਰੂਹ ਨਾਲ ਸਿੱਧਾ ਸੰਵਾਦ ਕਰਨਗੇ। ਇਸ ਮੌਕੇ ਅਰਸ਼ ਸ਼ੁਹੇਲ ਅਤੇ ਮਾਣਕ ਅਲੀ ਵੀ ਆਪਣੀ ਕਲਾਤਮਕ ਪੇਸ਼ਕਾਰੀ ਨਾਲ ਰੂਹਾਨੀ ਮਹੌਲ ਨੂੰ ਹੋਰ ਗਹਿਰਾ ਕਰਨਗੇ।
15 ਫਰਵਰੀ ਨੂੰ ਸੂਫ਼ੀ ਜਗਤ ਦੇ ਪ੍ਰਸਿੱਧ ਗਾਇਕ ਸਲਾਮਤ ਅਲੀ (ਪਿੰਡ ਮਤੋਈ), ਜੋ “ਸੱਜਣਾ ਦਾ ਸਹਾਰਾ ਹੈ”ਅਤੇ “ਪਹਿਲਾ ਤੇਰੇ ਨੈਣ ਦੇਖੇ”ਵਰਗੇ ਪ੍ਰਸਿੱਧ ਗੀਤਾਂ ਲਈ ਜਾਣੇ ਜਾਂਦੇ ਹਨ, ਆਪਣੀ ਮਖਮਲੀ ਆਵਾਜ਼ ਨਾਲ ਸਮਾਂ ਬੰਨ੍ਹਣਗੇ। ਇਸ ਦੇ ਨਾਲ ਹੀ ਬੋਲੀਵੁੱਡ ਗਾਇਕ ਕਮਲ ਖ਼ਾਨ “ਇਸ਼ਕ ਸੂਫ਼ੀਆਨਾ ”ਜਿਨ੍ਹਾਂ ਦੀ ਗਾਇਕੀ ਵਿੱਚ ਇਸ਼ਕ਼, ਰੂਹਾਨੀਅਤ ਅਤੇ ਲੋਕ ਸੱਭਿਆਚਾਰ ਦੀ ਸੁਗੰਧ ਮਿਲਦੀ ਹੈ, ਸਰੋਤਿਆਂ ਨੂੰ ਸੰਗੀਤਕ ਯਾਤਰਾ ’ਤੇ ਲੈ ਜਾਣਗੇ । ਇਸ ਤੋਂ ਇਲਾਵਾ ਮਾਲੇਰਕੋਟਲਾ ਦਾ ਗਾਇਕ ਅਲੀ ਜ਼ੈਨ ਵੀ ਆਪਣੀ ਗਾਇਕੀ ਦੀ ਪ੍ਰਤੀਭਾ ਦੇ ਜੋਹਰ ਦਿਖਾ ਕੇ ਸਰੋਤਿਆਂ ਦੇ ਦਿਲਾਂ ਤੇ ਆਪਣੀ ਛਾਂਪ ਛੱਡੇਗੀ ।
ਇਸ ਤੋਂ ਇਲਾਵਾ “ਕੁਦਰਤ ਦੇ ਰੰਗਾਂ ਨੂੰ ਅਵੇ ਨਹੀਂ ਜਾਣੀਦਾ”ਵਰਗੇ ਗੀਤਾਂ ਨਾਲ ਪਛਾਣ ਬਣਾਉਣ ਵਾਲੇ ਸਥਾਨਕ ਕਲਾਕਾਰ, ਜੋ ਮਾਲੇਰਕੋਟਲਾ ਪੁਲਿਸ ਥਾਣਾ ਸਿਟੀ-1 ਵਿੱਚ ਤਾਇਨਾਤ ਅਸ਼ਫਾਕ ਮਲਿਕ, ਆਪਣੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ ’ਤੇ ਡੂੰਘੀ ਛਾਪ ਛੱਡਣਗੇ।
ਪੰਜਾਬ ਸਖੀ ਸ਼ਕਤੀ ਮੇਲਾ ਮਹਿਲਾ ਉੱਧਮੀਆਂ, ਹੱਥਕਲਾ ਸ਼ਿਲਪਕਾਰਾਂ ਅਤੇ ਮਹਿਲਾ ਸਵੈ-ਸਹਾਇਤਾ ਗਰੁੱਪਾਂ ਲਈ ਆਰਥਿਕ ਆਤਮਨਿਰਭਰਤਾ ਵੱਲ ਇੱਕ ਮਜ਼ਬੂਤ ਕਦਮ ਸਾਬਤ ਹੋਵੇਗਾ। ਇਸ ਮੇਲੇ ਵਿੱਚ ਹੱਥਕੜੀ, ਫੁਲਕਾਰੀ, ਕੱਪੜਾ ਕਲਾ, ਗਹਿਣੇ, ਜੈਵਿਕ ਉਤਪਾਦ ਅਤੇ ਸਥਾਨਕ ਕਾਰੀਗਰੀ ਦੇ ਨਮੂਨੇ ਪ੍ਰਦਰਸ਼ਿਤ ਕੀਤੇ ਜਾਣਗੇ, ਜੋ ਮਾਲੇਰਕੋਟਲਾ ਨੂੰ ਸੱਭਿਆਚਾਰ ਅਤੇ ਸ਼ਿਲਪਕਲਾ ਦੇ ਕੇਂਦਰ ਵਜੋਂ ਨਵੀਂ ਪਛਾਣ ਦੇਣਗੇ।
ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਜ਼ਿਲ੍ਹੇ ਦੀ ਸਮੂਹ ਅਵਾਮ, ਨੇੜਲੇ ਸ਼ਹਿਰਾਂ ਦੇ ਵਸਨੀਕਾਂ, ਨੌਜਵਾਨਾਂ ਅਤੇ ਸੰਗੀਤ ਪ੍ਰੇਮੀਆਂ ਨੂੰ 13 ਤੋਂ 15 ਫਰਵਰੀ 2026 ਤੱਕ ਆਯੋਜਿਤ ਹੋਣ ਵਾਲੇ ਇਸ “ਸੂਫ਼ੀ ਫੈਸਟੀਵਲ” ਅਤੇ “ਪੰਜਾਬ ਸਖੀ ਸ਼ਕਤੀ ਮੇਲਾ”ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।

from-spiritual-music-to-self-employment-a-three-day-festival-of-culture-and-women-s-power-from-february-13



About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB