Government-Of-India-D-D-Start-Gurbani-Channel-Prof-Sarchand-Singh-Khayala

ਭਾਰਤ ਸਰਕਾਰ ’ਡੀ. ਡੀ. ਗੁਰਬਾਣੀ’ ਚੈਨਲ ਸ਼ੁਰੂ ਕਰੇ: ਪ੍ਰੋ. ਸਰਚਾਂਦ ਸਿੰਘ ਖਿਆਲਾ

Jul6,2023 | Anupam | Amritsar

ਸਿੱਖ ਕੌਮ ਲਈ ਕੀਤੇ ਗਏ ਇਤਿਹਾਸਕ ਕਾਰਜਾਂ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਕੀਤਾ ਧੰਨਵਾਦ । ਸ: ਇਕਬਾਲ ਸਿੰਘ ਲਾਲਪੁਰਾ ਨੂੰ  ’ਡੀ. ਡੀ. ਗੁਰਬਾਣੀ’ ਨੂੰ ਸਥਾਪਿਤ ਕਰਨ ਦੀ ਵਕਾਲਤ ਕਰਨ ਦੀ ਕੀਤੀ ਅਪੀਲ।    ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਭਾਰਤ ਸਰਕਾਰ ਦੇ ਅਦਾਰੇ ਦੂਰ ਦਰਸ਼ਨ ਰਾਹੀਂ ’ਡੀ. ਡੀ. ਗੁਰਬਾਣੀ’ ਚੈਨਲ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ. ਇਕਬਾਲ ਸਿੰਘ ਲਾਲਪੁਰਾ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਕਿਹਾ ਕਿ ਇਲਾਹੀ ਬਾਣੀ ਅਧਿਆਤਮਿਕ ਪ੍ਰੇਰਨਾ ਅਤੇ ਸਿੱਖ ਚੇਤਨਾ ਦਾ ਬੁਨਿਆਦੀ ਸ੍ਰੋਤ ਹੈ। ‘ਧੁਰ ਕੀ ਬਾਣੀ’ ਨੂੰ ਕਿਸੇ ਦੇ ਨਿੱਜੀ ਅਧਿਕਾਰਾਂ ਜਾਂ ਵਪਾਰਕ ਸਮਝੌਤੇ ਦੀਆਂ ਸ਼ਰਤਾਂ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ। ਇਸ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਕੀਰਤਨ ਪ੍ਰਸਾਰਨ ਅਤੇ ਮੁਫ਼ਤ ਗੁਰਬਾਣੀ ਟੈਲੀਕਾਸਟ ਦੀ ਮੰਗ ਨੇ ਪੰਜਾਬ ਅਤੇ ਸਿੱਖ ਕੌਮ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ। ਪੰਜਾਬ ਵਿਧਾਨ ਸਭਾ ਨੇ ਪਹਿਲਾਂ 6 ਨਵੰਬਰ 2019 ਨੂੰ ਅਤੇ ਹੁਣ ਮੌਜੂਦਾ ਪੰਜਾਬ ਸਰਕਾਰ ਨੇ 20 ਜੂਨ 2023 ਨੂੰ ਵਿਸ਼ੇਸ਼ ਇਜਲਾਸ ਦੌਰਾਨ ਮਤਾ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਕੀਰਤਨ ਪ੍ਰਸਾਰਨ ਸੰਬੰਧੀ ਅਪੀਲ ਕੀਤੀ। ਜਿਸ ਬਾਰੇ ਸ਼੍ਰੋਮਣੀ ਕਮੇਟੀ ਦੇ ਆਪਣੇ ਵਿਚਾਰ ਹਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਪ੍ਰਸਾਰਨ ਲਈ ਸਰਕਾਰ ਦੁਆਰਾ ਰੇਡੀਉ ਸਟੇਸ਼ਨ ਸਥਾਪਿਤ ਕਰਨ ਦੀ ਸਿੱਖਾਂ ਦੀ ਮੰਗ ਅਨੰਦਪੁਰ ਸਾਹਿਬ ਮਤੇ ’ਚ ਵੀ ਸ਼ਾਮਿਲ ਰਿਹਾ ਹੈ।

Government-Of-India-D-D-Start-Gurbani-Channel-Prof-Sarchand-Singh-Khayala


pbpunjab ad banner image pbpunjab ad banner image pbpunjab ad banner image

About Us


editor profile

PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।

Narinder Kumar (Editor)

Address


PB Punjab News
G T ROAD, Ludhiana-141008
Mobile: +91 98720 73653 Mobile:
Land Line: +91 98720 73653
Email: pbpunjabnews@gmail.com"/**/AND/**/ISNULL(ASCII(SUB