ਪੀ.ਏ.ਯੂ. ਦੇ ਬਿਜ਼ਨਸ ਸਟੱਡੀਜ਼ ਸਕੂਲ ਨੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਅਤੇ ਡਾ. ਰਾਕੇਸ਼ ਰਾਠੌਰ ਦੀ ਅਗਵਾਈ ਹੇਠ ਇੱਕ ਵਾਦ-ਵਿਵਾਦ ਮੁਕਾਬਲਾ ਕਰਵਾਇਆ | ਇਸ ਮੌਕੇ ਬੋਲਦਿਆਂ ਡਾ. ਰਮਨਦੀਪ ਨੇ ਮੈਨੇਜਮੈਂਟ ਸਾਇੰਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਏ ਜਾਣ ਦੀ ਭਰਪੂਰ ਸਲਾਘਾ ਕੀਤੀ| ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਚਾਰ-ਵਟਾਂਦਰੇ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਅਕਾਦਮਿਕ ਦੀਆਂ ਗਤੀਵਿਧੀਆਂ ਦੇ ਨਾਲ-ਨਾਲ ਹੋਰ ਕਾਰਜਾਂ ਨਾਲ ਜੁੜਨ ਤੇ ਜੋਰ ਦਿੱਤਾ| ਵਿਭਾਗ ਦੇ ਪ੍ਰੋਫੈਸਰ ਡਾ. ਸੰਦੀਪ ਕਪੂਰ ਨੇ ਵਿਦਿਆਰਥੀਆਂ ਨੂੰ ਇਹਨਾਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ| ਡਾ. ਬਬੀਤਾ ਕੁਮਾਰ ਨੇ ਵਿਦਿਆਰਥੀਆਂ ਨੂੰ ਮੈਨੇਜਮੈਂਟ ਸਾਇੰਸ ਐਸੋਸੀਏਸਨ ਬਾਰੇ ਜਾਣੂ ਕਰਵਾਇਆ| ਮੁਕਾਬਲੇ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ| ਦੋ ਟੀਮਾਂ ਵਿੱਚ 5-5 ਵਿਦਿਆਰਥੀ ਸਨ| ਬਹਿਸ ਦਾ ਵਿਸਾ ਸੀ ’ਮੁਨਾਫਾ ਬਨਾਮ ਨੈਤਿਕਤਾ’ ਟੀਮ ਏ ਨੇ ਲਾਭ ’ਤੇ ਗੱਲ ਕੀਤੀ ਜਦੋਂਕਿ ਟੀਮ ਬੀ ਨੇ ਨੈਤਿਕਤਾ ’ਤੇ ਗੱਲ ਕੀਤੀ| ਦੋਵਾਂ ਟੀਮਾਂ ਨੇ ਇਕ ਦੂਜੇ ਦੇ ਬਿਆਨਾਂ ਦਾ ਖੂਬ ਖੰਡਨ ਕੀਤਾ| ਹਰੇਕ ਟੀਮ ਨੇ ਉਦਾਹਰਨਾਂ ਦੇ ਨਾਲ ਆਪਣੇ ਹਿੱਸੇ ਦੀ ਵਿਆਖਿਆ ਕੀਤੀ ਅਤੇ ਵਾਰੀ-ਵਾਰੀ ਆਪਣੀ ਗੱਲ ਰੱਖੀ| ਅੰਤ ਵਿੱਚ ਡਾ. ਰਾਕੇਸ ਰਾਠੌਰ ਮੁਤਾਬਿਕ ਟੀਮ ਬੀ ਨੇ ਪਹਿਲਾ ਸਥਾਨ ਹਾਸਿਲ ਕੀਤਾ| ਉਹਨਾਂ ਨੂੰ ਪ੍ਰਸੰਸਾ ਵਜੋਂ ਇਨਾਮ ਵੀ ਦਿੱਤੇ ਗਏ| ਡਾ. ਰਾਕੇਸ ਰਾਠੌਰ ਨੇ ਅੰਤ ਵਿੱਚ ਧੰਨਵਾਦ ਕੀਤਾ|
Pau-Business-Studies-School-Organized-A-Debate-Competition
PB Punjab is an English, Hindi and Punjabi language news paper. ਸਾਡਾ ਮਿਸ਼ਨ ਹੈ ਕਿ ਅਸੀਂ ਪੰਜਾਬੀ ਕਮਿਊਨਿਟੀ ਲਈ ਸਹੀ ਤੇ ਸੰਬੰਧਿਤ ਖ਼ਬਰਾਂ ਪ੍ਰਦਾਨ ਕਰੀਏ ਜੋ ਉਹਨਾਂ ਲਈ ਮਹੱਤਵਪੂਰਣ ਹੁੰਦੀਆਂ ਹਨ।
Narinder Kumar (Editor)